ਅਸ਼ੋਕ ਵਰਮਾ
ਬਠਿੰਡਾ,12ਅਕਤੂਬਰ2020। ਸਹਿਕਾਰੀ ਬੈਂਕ ਬਠਿੰਡਾ ਵੱਲੋਂ ਸਹਿਕਾਰੀ ਸਭਾਵਾਂ ਨੂੰ ਲਾਏ ਵੱਧ ਵਿਆਜ ਨੂੰ ਲੈਕੇ ਖੇਤੀਬਾੜੀ ਸਹਿਕਾਰੀ ਸਭਾਵਾਂ ਯੂਨੀਅਨ ਦੇ ਆਗੂਆਂ ਅਤੇ ਮੁਲਾਜਮਾਂ ਨੇ ਬੈਂਕ ਦਾ ਘਿਰਾਓ ਕਰਕੇ ਬੈਂਕ ਮੁਲਾਜਮਾਂ ਨੂੰ ਬੰਦੀ ਬਣਾ ਲਿਆ। ਮਾਮਲਾ ਏਨਾਂ ਵਧ ਗਿਆ ਕਿ ਜਦੋਂ ਮੁਲਾਜਮਾਂ ਨੇ ਘਿਰਾਓ ਵਧਾਉਣ ਦੀ ਚਿਤਾਵਨੀ ਦਿੱਤੀ ਤਾਂ ਅਧਿਕਾਰੀਆਂ ਨੂੰ ਪੈਰ ਪਿੱਛੇ ਹਟਾਉਣ ਲਈ ਮਜਬੂਰ ਹੋਣਾ ਪਿਆ। ਸਹਿਕਾਰੀ ਮੁਲਾਜਮਾਂ ਦਾ ਕਹਿਣਾ ਸੀ ਕਿ ਸਿਰਫ ਇੱਕ ਬੈਂਕ ਅਜਿਹਾ ਹੈਉ ਜਿਸ ਨੇ ਸਭਾਵਾਂ ਨੂੰ ਵੱਧ ਵਿਆਜ ਲਾ ਦਿੱਤਾ ਹੈ। ਉਨਾਂ ਆਖਿਆ ਕਿ ਪਿਛਲੇ ਕਾਫੀ ਦਿਨਾਂ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਸਲਾ ਖਤਮ ਕਰਵਾਉਣ ਲਈ ਆਉਂਦੇ ਰਹੇ ਹਨ ਪਰ ਜਦੋਂ ਅਫਸਰ ਟੱਸ ਤੋਂ ਮੱਸ ਨਹੀਂ ਹੋਏ ਅਤੇ ਉਨਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕਰਨ ਦੀ ਬਜਾਏ ਟਾਲਾ ਲਾਉਣ ਦਾ ਸਿਲਸਿਲਾ ਜਾਰੀ ਰਿਹਾ ਤਾਂ ਅੱਕ ਕੇ ਇਹ ਰਾਹ ਫੜਨਾ ਪਿਆ ਹੈ।
ਸਹਿਕਾਰੀ ਸਭਾਵਾਂ ਯੂਨੀਅਨ ਡਵੀਜਨ ਫਿਰੋਜਪੁਰ ਦੇ ਪ੍ਰਧਾਨ ਜਸਕਰਨ ਸਿੰਘ ਕੋਟਸ਼ਮੀਰ ਦਾ ਕਹਿਣਾ ਸੀ ਕਿ ਯੂਨੀਅਨ ਵਲੋਂ ਸਹਿਕਾਰੀ ਬੈਂਕ ਬਠਿੰਡਾ ਵਿਰੁੱਧ ਸਹਿਕਾਰੀ ਸਭਾਵਾਂ ਨੂੰ ਲਾਏ ਗਏ ਵੱਧ ਵਿਆਜ ਦੇ ਸੰਬੰਧ ਵਿੱਚ ਬ੍ਰਾਂਚ ਦਾਣਾ ਮੰਡੀ ਦੇ ਅੱਗੇ ਧਰਨਾ ਲਾਇਆ ਸੀ ਉਨਾਂ ਆਖਿਆ ਕਿ ਬੈਂਕ ਅਧਿਕਾਰੀ ਵਲੋਂ 5 ਵਜੇ ਤਕ ਟਾਲਮਟੋਲ ਦੀ ਨੀਤੀ ਅਪਣਾਈ ਰੱਖੀ ਜਿਸ ਤੇ ਗੁੱਸੇ ਵਿਚ ਆਏ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਨੇ ਬੈਂਕ ਕਰਮਚਾਰੀਆਂ ਨੂੰ ਬੰਦੀ ਬਨਾਉਣਾ ਪਿਆ ਹੈ। ਜਿਸ ਤੋ ਬੈਂਕ ਅਧਿਕਾਰੀਆਂ ਨੇ ਸਭਾਵਾਂ ਦੇ ਕਰਮਚਾਰੀਆਂ ਅੱਗੇ ਚੁਕਦੇ ਹੋਏ 10 ਦਿਨਾਂ ਵਿੱਚ ਸਭਵਾ ਨੂੰ ਵੱਧ ਲਾਇਆ ਵਿਆਜ ਵਾਪਸ ਕਰਨ ਦੀ ਲਿਖਤੀ ਰੂਪ ਵਿੱਚ ਵਿਸ਼ਵਾਸ ਦਿਵਾਇਆ ਜਿਸ ਤੋਂ ਬਾਅਦ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਨੇ ਅੱਜ ਦੇ ਧਰਨੇ ਦੀ ਸਮਾਪਤੀ ਕਰ ਦਿੱਤੀ।
ਅੱਜ ਦੇ ਧਰਨੇ ਦੀ ਅਗਵਾਈ ਸਰਕਲ ਬਠਿੰਡਾ ਦੇ ਪ੍ਰਧਾਨ ਬਲਜਿੰਦਰ ਸ਼ਰਮਾ ਨੇ ਕੀਤੀ। ਅੱਜ ਦੇ ਧਰਨੇ ਵਿੱਚ ਗੁਰਪਾਲ ਸਿੰਘ ਸਾਬਕਾ ਪ੍ਰਧਾਨ ਜਿਲਾ ਬਠਿੰਡਾ , ਕਰਮਜੀਤ ਸਿੰਘ ਗੰਗਾ ਜਿਲਾ ਮੀਤ ਪ੍ਰਧਾਨ, ਗੁਰਮੇਲ ਸਿੰਘ ਖਜਾਨਚੀ ਜਿਲਾ ਬਠਿੰਡਾ, ਗੁਰਮੀਤ ਸਿੰਘ ਸਾਬਕਾ ਜਿਲਾ ਖਜਾਨਚੀ ਬਠਿੰਡਾ, ਅਮਨਦੀਪ ਸਿੰਘ ਜਰਨਲ ਸਕੱਤਰ, ਰਣਜੀਤ ਸਿੰਘ ਜੰਗੀਰਾਣਾ, ਰਘਵੀਰ ਸਿੰਘ ਜੈਸਿੰਘ ਵਾਲਾ, ਗੁਰਜੰਟ ਸਿੰਘ ਭੋਖੜਾ, ਸੁਖਮੰਦਰ ਸਿੰਘ ਸਿਵੀਆਂ, ਗੁਰਜੰਟ ਸਿੰਘ ਨਾਥਪੁਰਾ, ਸੁਖਦੀਪ ਸਿੰਘ ਲਹਿਰਾ ਬੇਗਾ, ਜਸਵੀਰ ਸਿੰਘ ਚੱਕ ਅਤਰ ਸਿੰਘ ਵਾਲਾ, ਜਗਜੀਤ ਸਿੰਘ ਬਰਾੜ, ਅਮਿ੍ਰਤ ਪਾਲ ਗੋਨੇਆਣਾ, ਸਵਰਨ ਸਿੰਘ ਝੁੰਬਾ, ਦਲਜੀਤ ਸਿੰਘ ਰਾਏਕੇ ਕਲਾਂ ,ਅਮਨਦੀਪ ਗੋਬਿੰਦਪੁਰਾ ਸੋਨੀ ਹਰਰੰਗਪੁਰਾ, ਸੁਖਮੰਦਰ ਜੋਗਾਨੰਦ, ਮੁਕੰਦ ਸਿੰਘ ਨਰੂਆਣਾ, ਬਲਜੀਤ ਸਿੰਘ ਅਤੇ ਲਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਕਰਮਚਾਰੀ ਹਾਜਰ ਸਨ।