ਦੁੱਖਭੰਜਨ ਰੰਧਾਵਾ
0351920036369
ਉੱਚਾ ਏ ਕਿਰਦਾਰ,
ਚਰਨਜੀਤ ਅਹੂਜਾ ਜੀ |
ਇੱਜ਼ਤ ਕਰਦੇ ਨੇ ਸਭ ਫਨਕਾਰ,
ਚਰਨਜੀਤ ਅਹੂਜਾ ਜੀ |
ਤੁਹਾਡਾ ਉੱਚਾ ਏ ਕਿਰਦਾਰ,
ਚਰਨਜੀਤ ਅਹੂਜਾ ਜੀ |
ਤੁਹਾਡੀ ਵੀਰ ਭਾਨ ਅਹੂਜਾ ਜੀ ਦੇ,
ਵਿਹੜੇ ਕਿਲਕਾਰੀ ਜਦੋਂ ਗੂ਼ੰਜੀ |
ਸੀ ਉਹਨਾ ਲਈ ਦਿਨ ਵੱਢਭਾਗਾ,
ਹੋ ਤੁਸੀਂ ਉਹਨਾਂ ਦੀ ਪੂੰਜੀ |
ਤੁਸੀਂ ਉਹਨਾਂ ਦੀ ਅਣਖ ਦੇ,
ਹੋ ਸੱਚੇ-ਸੁੱਚੇ ਪਹਿਰੇਦਾਰ |
ਚਰਨਜੀਤ ਅਹੂਜਾ ਜੀ |
ਤੁਹਾਡਾ ਉੱਚਾ ਏ ਕਿਰਦਾਰ,
ਚਰਨਜੀਤ ਅਹੂਜਾ ਜੀ |
ਹਮਸਫਰ ਸੰਗੀਤਕਾ ਅਹੂਜਾ ਜੀ,
ਨੇ ਸਨ ਪੈਰ ਜਦੋਂ ਘਰ ਪਾਏ |
ਬਰਕਤ-ਬਰਕਤ ਹੋ ਗਈ ਪੱਲੇ,
ਤੇ ਖੂਬ ਮਿਲੇ ਸਰਮਾਏ|
ਤੁਹਾਡਾ ਪਹਿਲੇ ਦਿਨ ਤੋਂ,
ਅੱਜ-ਤੱਕ ਵੀ ਬਰਕਰਾਰ ਹੈ ਪਿਆਰ |
ਚਰਨਜੀਤ ਅਹੂਜਾ ਜੀ |
ਤੁਹਾਡਾ ਉੱਚਾ ਏ ਕਿਰਦਾਰ,
ਚਰਨਜੀਤ ਅਹੂਜਾ ਜੀ |
ਜੋ ਕਲਾਕਾਰ ਤੁਹਾਡੇ ਕੋਲੋਂ,
ਸਿੱਖਣ ਦੇ ਲਈ ਆਇਆ |
ਉਸਨੇ ਉੱਤਮ ਗਾ ਕੇ ਦੁਨੀਆਂ,
ਉੱਤੇ ਨਾਮ ਕਮਾਇਆ |
ਸਭ ਕਲਾਕਾਰ ਤੁਹਾਨੂੰ ਵਾਂਗਰ,
ਲਗਦੇ ਨੇਂ ਪਰਿਵਾਰ |
ਚਰਨਜੀਤ ਅਹੂਜਾ ਜੀ |
ਤੁਹਾਡਾ ਉੱਚਾ ਏ ਕਿਰਦਾਰ,
ਚਰਨਜੀਤ ਅਹੂਜਾ ਜੀ |
ਚਰਨਜੀਤ ਅਹੂਜਾ ਜੀ ਦੇ,
ਸਿਰ ਤੇ ਸੁਰਾਂ ਦਾ ਤਾਜ |
ਸੁਰਾਂ ਦੇ ਉੱਤੇ ਮੁਹਾਰਤ ਹਾਸਲ,
ਐਂਵੇ ਨਹੀਂ ਹੋਇਆ ਰਾਜ |
ਦੌਲਤ ਸੌ਼ਹਰਤ ਬਖਸੀ਼ ਮਾਲਕ,
ਪਰ ਭੋਰਾ ਨਹੀਂ ਹੰਕਾਰ |
ਚਰਨਜੀਤ ਅਹੂਜਾ ਜੀ |
ਤੁਹਾਡਾ ਉੱਚਾ ਏ ਕਿਰਦਾਰ,
ਚਰਨਜੀਤ ਅਹੂਜਾ ਜੀ |
ਕੰਵਲਜੀਤ ਸਿੰਘ ਨਾਲ ਤੁਹਾਡੀ,
ਅੱਜ ਵੀ ਏ ਪੱਕੀਓ-ਪੱਕੀ ਯਾਰੀ |
ਦੁਨੀਆਂ ਵਿੱਚੋਂ ਲੱਭਣੀਂ ਔਖੀ,
ਐਸੀ ਯਾਰਾਂ ਦੀ ਸਰਦਾਰੀ |
ਲੱਭਣੇਂ ਡਾਢੇ ਔਖੇ ਹੁੰਦੇ ਤੁਹਾਡੇ,
ਵਰਗੇ ਹੀਰਿਆਂ ਜਏ ਸ਼ਾਹਕਾਰ |
ਚਰਨਜੀਤ ਅਹੂਜਾ ਜੀ |
ਤੁਹਾਡਾ ਉੱਚਾ ਏ ਕਿਰਦਾਰ,
ਚਰਨਜੀਤ ਅਹੂਜਾ ਜੀ |
ਸਚਿਨ ਅਹੂਜਾ,ਪੰਕਜ ਅਹੂਜਾ ਤੁਹਾਡੇ,
ਦੋ ਚਿਰਾਗ ਤੇ ਜਿੰਦਗੀ ਦੇ ਸਰਮਾਏ |
ਕੱਖੋਂ ਲੱਖ ਓ ਹੋ ਜਾਂਦਾ ਜੋ,
ਉਹਨਾਂ ਦੀ ਸੰਗਤ ਵਿੱਚ ਆਏ |
ਸੁਰਾਂ ਦੀਆਂ ਮਹਿਕਾਂ ਨਾਲ ,
ਦੇਂਦੇ ਫੁੱਲ ਸੋਹਣਾ ਜਿਹਾ ਸਿ਼ੰਗਾਰ |
ਚਰਨਜੀਤ ਅਹੂਜਾ ਜੀ |
ਤੁਹਾਡਾ ਉੱਚਾ ਏ ਕਿਰਦਾਰ,
ਚਰਨਜੀਤ ਅਹੂਜਾ ਜੀ |
ਉਰਮਿਲਾ ਦੇਵੀ ਮਿਲੀ ਕਰਮਾਂ,
ਦੇ ਨਾਲ ਵੱਡੀ ਭੈਣ ਪਿਆਰਾਂ ਵਾਲੀ |
ਸਾਹਾਂ ਵਿੱਚ ਸਾਹ ਭਰਦੀ ਰਹਿੰਦੀ,
ਇਹ ਵੱਡਿਆਂ ਇਤਬਾਰਾਂ ਵਾਲੀ |
ਦੁਆ ਭੈਣ ਦੀ ਮਿਲੇ ਜਿਉਂ,
ਮਿਲੇ ਰੱਬੀ ਕੋਈ ਦਵਾਰ |
ਚਰਨਜੀਤ ਅਹੂਜਾ ਜੀ |
ਤੁਹਾਡਾ ਉੱਚਾ ਏ ਕਿਰਦਾਰ,
ਚਰਨਜੀਤ ਅਹੂਜਾ ਜੀ |
ਸਰਦਾਰ ਜਸਵੰਤ ਸਿੰਘ ਉਸਤਾਦ,
ਮਿਲੇ ਤੇ ਉਹਨਾਂ ਕਰਕੇ ਮਸ਼ਹੂਰੀ |
ਉਹਨਾਂ ਤੋਂ ਤੁਸਾਂ ਸਿਖਿਆ ਲਈ ਤੇ,
ਸੀ ਬੜੀ ਵਜ਼ਨਦਾਰ ਉਹਨਾਂ ਦੀ ਘੂਰੀ |
ਉਸਤਾਦਾਂ ਗੂਰੂਆਂ ਤੋਂ ਤਾਂ,
ਤੁਸੀਂ ਜਾਂਦੇ ਹੋ ਬਲਿਹਾਰ |
ਚਰਨਜੀਤ ਅਹੂਜਾ ਜੀ |
ਤੁਹਾਡਾ ਉੱਚਾ ਏ ਕਿਰਦਾਰ,
ਚਰਨਜੀਤ ਅਹੂਜਾ ਜੀ
ਗੁਲਸ਼ਨ ਅਹੂਜਾ ਵੱਡੇ ਵੀਰ ਨੇ,
ਹਮੇਸ਼ਾਂ ਵਡਿਆਈ ਹੀ ਏ ਖੱਟੀ |
ਇਹਨਾਂ ਦੀਆਂ ਵਡਿਆਈਆਂ ਕਰਕੇ,
ਕਦੇ ਖਾਲੀ ਨਾ ਹੋਈ ਮੱਟੀ |
ਤੁਹਾਡੀ ਹਲੀਮੀ ਤੁਹਾਡੀ ਸੋਚ ਤੋਂ,
ਦੁੱਖਭੰਜਨ ਜਾਵੇ ਬਲਿਹਾਰ |
ਚਰਨਜੀਤ ਅਹੂਜਾ ਜੀ |
ਤੁਹਾਡਾ ਉੱਚਾ ਏ ਕਿਰਦਾਰ,
ਚਰਨਜੀਤ ਅਹੂਜਾ ਜੀ |