17.5 C
United Kingdom
Monday, September 7, 2026

More

    ਬਠਿੰਡਾ ਥਰਮਲ ਦੇ ਸੰਘਰਸ਼ੀ ਆਗੂ ਨੂੰ ਬਦਲੀ ਮੌਕੇ ਭਾਵੁਕ ਵਿਦਾਇਗੀ

    ਅਸ਼ੋਕ ਵਰਮਾ
    ਬਠਿੰਡਾ,7ਅਕਤੂਬਰ2020: ਗੁਰੂ ਨਾਨਕ ਦੇਵ ਥਰਮਲ ਪਲਾਂਟ  ਇੰਪਲਾਈਜ਼ ਫੈਡਰੇਸ਼ਨ ਬਠਿੰਡਾ ਦੇ ਪ੍ਰਧਾਨ ਅਤੇ ਸੰਘਰਸ਼ੀ ਆਗੂ ਗੁਰਸੇਵਕ ਸਿੰਘ ਸੰਧੂ ਨੂੰ ਅੱਜ ਉਨਾਂ ਦੇ ਸਾਥੀਆਂ ਨੇ ਅੱਜ ਕਾਫੀ ਭਾਵੁਕ ਮਹੌਲ ’ਚ ਵਿਦਾ ਕੀਤਾ ਜੋ ਬਠਿੰਡਾ ਥਰਮਲ ਤੋਂ ਲਹਿਰਾ ਮੁਹੱਬਤ ਤਬਦੀਲ ਕਰ ਦਿੱਤੇ ਗਏ ਹਨ। ਹਾਲਾਂਕਿ ਲਹਿਰਾ ਅਤੇ ਬਠਿੰਡਾ ਵਿਚਕਾਰ ਕੋਈ ਜਿਆਦਾ ਦੂਰੀ ਨਹੀਂ ਫਿਰ ਵੀ ਸੰਧੂ ਨੂੰ ਨਵੀਂ ਥਾਂ ਜਾਣ ਲਈ ਤੋਰਨ ਵੇਲੇ ਹਰ ਕੋਈ ਗਮਗੀਨ ਨਜ਼ਰ ਆਇਆ। ਉਨਾਂ ਨੂੰ ਅੱਜ ਵਿਦਾਇਗੀ ਪਾਰਟੀ ਵੀ ਦਿੱਤੀ ਗਈ ਜਿਸ ’ਚ ਵੱਖ ਵੱਖ ਕੇਡਰਾਂ ਨਾਲ ਸਬੰਧਤ ਕਰਮਚਾਰੀ ਹਾਜਰ ਸਨ। ਲੋਕ ਸੰਘਰਸ਼ਾਂ ਨੂੰ ਪ੍ਰਣਾਏ ਗੁਰਸੇਵਕ ਸਿੰਘ ਸੰਧੂ ਨੇ ਹੁਣ ਤੱਕ ਦੀ ਜ਼ਿੰਦਗੀ ਲੋਕ ਸੰਘਰਸ਼ਾਂ ਦੇ ਲੇਖੇ ਲਾਈ ਅਤੇ ਥਰਮਲ ਇੰਪਲਾਈਜ਼ ਫੈਡਰੇਸ਼ਨ ਰਾਹੀਂ ਮੁਲਾਜਮ ਸਾਥੀਆਂ ਨੂੰ ਸੰਘਰਸ਼ੀ ਪਿੜ ਦਿੱਤਾ।
                          ਉਨਾਂ ਫੈਡਰੇਸ਼ਨ ਦੀ ਅਗਵਾਈ ਕਰਕੇ ਨਵੀਆਂ ਸੰਘਰਸ਼ੀ ਪੈੜਾਂ ਪਾਈਆਂ ਅਤੇ ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਬੰਦ ਕਰਨ ਖ਼ਿਲਾਫ਼ ਵੀ ਲੰਮੀ ਲੜਾਈ ਲੜੀ ਹੈ। ਸੰਧੂ ਨਾ ਲਿਫਿਆ ਅਤੇ ਨਾਂ ਹੀ ਝਿਪਿਆ ਜਿਸ ਕਰਕੇ ਉਸ ਨੂੰ ਥਰਮਲ ਬੰਦੀ ਦੀ ਲੜਾਈ ਦੌਰਾਨ ਪੁਲਿਸ ਕੇਸਾਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਵੀ ਉਸ ਨੂੰ ਦਬਾਉਣ ਲਈ ਘਰ ਛਾਪਾ ਮਾਰਿਆ ਪਰ ਸੰਘਰਸ਼ ਦੀ ਚਿਣਗ ਮੱਠੀ ਨਹੀਂ ਪਈ ਬਲਕਿ ਹੋਰ ਤੇਜ ਹੋਈ ਹੈ। ਵਿਦਾਇਗੀ ਸਮਾਗਮ ਵਿੱਚ ਉਨਾਂ ਦੇ ਸੰਘਰਸ਼ੀ ਸਫਰ ਅਤੇ ਬਿਜਲੀ ਬੋਰਡ ਤੋਂ ਲੈਕੇ ਪਾਵਰਕੌਮ ਬਣਨ ਦੌਰਾਨ ਯੂਨੀਅਨ ਦੇ ਕੰਮਾਂ ਕਾਰਾਂ ਤੋਂ ਇਲਾਵਾ ਇੰਪਲਾਈਜ਼ ਫੈਡਰੇਸ਼ਨ ਦੀ ਚੜਦੀ ਕਲਾ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ।
                                 ਇਸ ਮੌਕੇ ਸੰਬੋਧਨ ਕਰਦਿਆਂ ਸ ਰਾਮੇਸ਼ਵਰ ਸਿੰਘ (ਭਾਗਸਰ) ਦਾ ਕਹਿਣਾ ਸੀ ਕਿ ਗੁਰਸੇਵਕ ਸਿੰਘ ਸੰਧੂ ਨੂੰ ਸੰਨ 1994 ਵਿਚ ਰੋਪੜ ਥਰਮਲ ਪਲਾਂਟ ਤੋਂ ਬਠਿੰਡਾ ਵਿਖੇ ਬਦਲਿਆ ਗਿਆ ਸੀ ਤਾਂ ਆਪਣੇ ਪਹਿਲੇ ਦਿਨ ਤੋਂ ਹੀ ਉਸ ਸਮੇਂ ਥਰਮਲ ਪਲਾਂਟਾਂ ’ਚ ਕੰਮ ਕਰਦੀਆਂ ਵੱਖ ਵੱਖ ਜਥੇਬੰਦੀਆਂ ਨੂੰ ਪੂਰੀ ਇਮਾਨਦਾਰੀ ਨਾਲ  ਇਕੱਠਿਆਂ ਕਰਨ ਦਾ ਕੰਮ ਸ਼ੁਰੂ ਕੀਤਾ ਜਿਸ ਵਿੱਚ ਸਫਲਤਾ ਹਾਸਲ ਵੀ ਕੀਤੀ। ਸਾਲ 1996 ਵਿਚ ਥਰਮਲ ਇੰਪਲਾਈਜ਼ ਫੈਡਰੇਸ਼ਨ ਹੋਦ ਵਿਚ ਲਿਆਂਦੀ ਜੋ ਹੁਣ ਤੱਕ ਵੀ ਕੰਮ ਕਰ ਰਹੀ ਹੈ। ਉਨਾਂ ਆਖਿਆ ਕਿ ਸੰਧੂ ਦੀ ਅਗਵਾਈ ਹੇਠ ਜੁਆਇੰਟ ਫੋਰਮ ਦੇ ਆਗੂ ਹੋਣ ਦੀ ਹੈਸੀਅਤ ’ਚ ਬਠਿੰਡਾ ਦੀ ਧਰਤੀ ਤੇ ਬਠਿੰਡਾ ਥਰਮਲ ਪਲਾਂਟ ਨੂੰ ਬਚਾਉਣ ਲਈ ਪੰਜਾਬ ਸਰਕਾਰ ਖਿਲਾਫ ਵੱਡਾ ਸੰਘਰਸ਼ ਲੜਿਆ।
              ਇਸ ਮੌਕੇ ਬੋਲਦਿਆਂ ਰਾਮੇਸ਼ਵਰ ਸਿੰਘ ਸਿਰਫ ਐਨਾਂ ਹੀ ਕਹਿ ਸਕੇ ਕਿ ਸ੍ਰੀ ਸੰਧੂ ਦੇ ਬਦਲ ਜਾਣ ਕਾਰਨ ਬਠਿੰਡਾ ਥਰਮਲ ਵਿਖੇ ਨਾ ਮਾਤਰ ਰਹਿ ਗਏ ਕਰਮਚਾਰੀਆਂ ਚ ਨਿਰਾਸ਼ਤਾ ਦਾ ਆਲਮ ਹੈ।  ਉਨਾਂ ਵੀ ਇਹੋ ਆਖਿਆ ਕਿ ਜੱਥੇਬੰਦੀ ਅਤੇ ਸਮਾਜ ’ਚ ਹਰ ਪੱਖ ਤੋਂ ਪਾਏ ਯੋਗਦਾਨ ਲਈ ਸ੍ਰੀ ਸੰਧੂ ਨੂੰ ਹਮੇਸ਼ਾ ਚੇਤੇ ਰੱਖਿਆ ਜਾਏਗਾ। ਇਸ ਸਮਾਗਮ ’ਚ ਗੁਰੁ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਥਰਮਲ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ  , ਮੀਤ ਪ੍ਰਧਾਨ ਰਜਿੰਦਰ ਸਿੰਘ ਅਤੇ ਸਕੱਤਰ ਰਘਬੀਰ ਸਿੰਘ ਸੈਣੀ ਆ ਿਆਗੂਆਂ ਨੇ ਆਖਿਆ ਕਿ ਸ੍ਰੀ ਸੰਧੂ ਵੱਲੋਂ ਪੂਰੀ ਤਨਦੇਹੀ ਅਤੇ ਮੂਹਰਲੀ ਸਫਾਂ ਚ ਰਹਿ ਕੇ ਇਮਾਨਦਾਰੀ ਨਾਲ ਨਿਭਾਈ  ਸੰਘਰਸ਼ ਦੀ ਜਿੰਮੇਵਾਰੀ ਨੂੰ  ਸਦਾ ਯਾਦ ਰੱਖਿਆ ਜਾਵੇਗਾ।
                     ਸਤਿਕਾਰ ਪ੍ਰਤੀ ਹਮੇਸ਼ਾ ਰਿਣੀ: ਸੰਧੂ
     ਇਸ ਮੌਕੇ ਗੁਰਸੇਵਕ ਸਿੰਘ ਸੰਧੂ ਨੇ ਕਿਹਾ ਕਿ ਬੇਸ਼ੱਕ ਉਹ ਤਬਦੀਲ ਹੋ ਕੇ ਲਹਿਰਾ ਮੁਹੱਬਤ ਚਲੇ ਗਏ ਹਨ ਪਰ ਸਰਕਾਰੀ ਸੇਵਾਵਾਂ ਚੋਂ ਬਚੇ ਵਕਤ ਦੌਰਾਨ ਉਹ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਪੂਰਾ ਤਾਣ ਲਾ ਦੇਣਗੇ। ਉਨਾਂ ਆਖਿਆ ਕਿ ਬਦਲੀਆਂ ਵੀ ਸਰਕਾਰ ਦੀ ਨੌਕਰੀ ਦੌਰਾਨ ਇੱਕ ਅਮਲ ਹੈ ਫਿਰ ਵੀ ਆਪਣੇ ਸਾਥੀਆਂ ਵੱਲੋਂ ਮਿਲੇ ਪਿਆਰ ਸਤਿਕਾਰ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਉਨਾਂ ਭਰੋਸਾ ਦਿਵਾਇਆ ਕਿ ਜਦੋਂ ਵੀ ਕੋਈ ਸਮੱਸਿਆ ਆਵੇ ਤਾਂ ਉਹ ਪਹਿਲਾਂ ਵਾਂਗ ਹੀ    ਆਪਣੇ ਸਾਥੀਆਂ ਦੇ ਨਾਲ ਖਲੋਣਗੇ।       

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!