4.4 C
United Kingdom
Sunday, March 8, 2026

More

    ਮਰਜ਼ੀਆਂ ਤੇਰੀਆਂ

    ਰਜਨੀ ਵਾਲੀਆ
    ਚਾਰੇ ਪਾਸੇ ਝੁੱਲੀਆਂ ਨੇਂ ,
    ਜਿੱਦਾਂ ਏ ਹਨੇਰੀਆਂ |
    ਦੱਸ ਹੁਣ ਮਾਲਕਾ ਕੀ,
    ਮਰਜੀਆਂ ਨੇਂ ਤੇਰੀਆਂ |
    ਚਾਰੇ ਪਾਸੇ ਝੁੱਲੀਆਂ ਨੇਂ ,
    ਜਿੱਦਾਂ ਏ ਹਨੇਰੀਆਂ |

    ਸਰੂ ਜਿਹੇ ਪੁੱਤ ਸਾਰੇ,
    ਨਸਿ਼ਆਂ ਨੇਂ ਰੋਲ ਤੇ |
    ਆਂਦਰਾਂ ਨੂੰ ਰੋਲਿਆ ਤੇ,
    ਭੇਦ ਸਾਰੇ ਖੋਲਤੇ |
    ਮੁੜਦਿਆਂ-ਮੁੜਦਿਆਂ ਤੂੰ,
    ਲਾਈਆਂ ਕਾਹਤੋਂ ਦੇਰੀਆਂ |
    ਚਾਰੇ ਪਾਸੇ ਝੁੱਲੀਆਂ ਨੇਂ ,
    ਜਿੱਦਾਂ ਏ ਹਨੇਰੀਆਂ |

    ਚਿੱਟਾ ਵੇਚ-ਵੇਚ ਕਰ,
    ਬੰਗਲੇ ਤਿਆਰ ਲਏ |
    ਆਪਣੇਂ ਤਾਂ ਸਾਂਭ ਲਏ,
    ਬੇਗਾਨੇਂ ਪੁੱਤ ਮਾਰ ਲਏ |
    ਮੌਤ ਹੁਣ ਲਾਉਂਦੀ ਆ ਕੇ,
    ਘਰੋ-ਘਰੀ ਫੇਰੀਆਂ |
    ਚਾਰੇ ਪਾਸੇ ਝੁੱਲੀਆਂ ਨੇਂ ,
    ਜਿੱਦਾਂ ਏ ਹਨੇਰੀਆਂ |

    ਚਿੱਟਾ ਪੀ-ਪੀ ਪੁੱਤਰਾਂ ਨੇਂ,
    ਨਾਸ ਕਰ ਆਪ ਲਏ |
    ਪੁੱਤਾਂ ਸਿਰ ਮੁੰਨ ਲਏ ਤੇ,
    ਮਾਪਿਆਂ ਨੇ ਜਾਪ ਲਏ |
    ਟੁੱਕਿਆ ਏ ਨਸਿ਼ਆਂ ਜਿਉਂ,
    ਟੁੱਕੀਏ ਗਨੇਰੀਆਂ |
    ਚਾਰੇ ਪਾਸੇ ਝੁੱਲੀਆਂ ਨੇਂ ,
    ਜਿੱਦਾਂ ਏ ਹਨੇਰੀਆਂ |

    ਸੂਈਆਂ ਮਾਰ ਵਿੰਨ ਲਏ,
    ਨੇ ਪੁੱਤਰਾਂ ਨੇ ਗੁੱਟ ਨੀ |
    ਮਾਵਾਂ ਕੋਲੋਂ ਪੀਤਾ ਨਹੀ,
    ਜਾਂਦਾ ਪਾਣੀਂ ਘੁੱਟ ਨੀ |
    ਨੀ ਭੈਣਾਂ ਵੀਰਾਂ ਵਾਸਤੇ,
    ਨੇ ਰੋਈਆਂ ਬਥੇਰੀਆਂ |
    ਚਾਰੇ ਪਾਸੇ ਝੁੱਲੀਆਂ ਨੇਂ ,
    ਜਿੱਦਾਂ ਏ ਹਨੇਰੀਆਂ |

    ਅੱਜ ਪੁੱਤਰ ਦੀ ਲਾਸ਼ ਨੂੰ,
    ਮੋਢਾ ਦੇ ਕੇ ਰੋਂਦਾ ਏ |
    ਰੱਬਾ ਦੱਸ ਪੁੱਤ ਮਰੇ,
    ਪਿਉ ਕਿਹੜਾ ਚਾਹੁੰਦਾ ਏ |
    ਜਿੰਨੂ ਕਦੇ ਹੱਥੀਂ ਸੀ,
    ਦੇਂਦਾ ਹਾਲਾਸੇ਼ਰੀਆਂ |
    ਚਾਰੇ ਪਾਸੇ ਝੁੱਲੀਆਂ ਨੇਂ ,
    ਜਿੱਦਾਂ ਏ ਹਨੇਰੀਆਂ |

    ਰਜਨੀ ਸਕੂਨ ਪਿਓ ਦਾ ਮਰਿਆ,
    ਤੇ ਆਸ ਮਾਂ ਦੀ ਮਰ ਗਈ |
    ਨਾ ਜਿੱਤੀ ਅਰਦਾਸ ਅੱਜ,
    ਭੈਣ ਦੀ ਵੀ ਹਰ ਗਈ |
    ਦੱਸ ਹੋ ਗਈਆਂ ਉਡੀਕਾਂ,
    ਰੱਬਾ ਕਾਸਤੋਂ ਲਮੇਰੀਆਂ |
    ਚਾਰੇ ਪਾਸੇ ਝੁੱਲੀਆਂ ਨੇਂ ,
    ਜਿੱਦਾਂ ਏ ਹਨੇਰੀਆਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!