9.2 C
United Kingdom
Tuesday, June 9, 2026

More

    ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ 12 ਅਕਤੂਬਰ ਨੂੰ ਹਮਬਰਗ ਵਿਚ ਰੋਸ ਮੁਜਹਰਾ – ਭਾਊ

    ਹਮਬਰਗ (ਅਮਰਜੀਤ ਸਿੰਘ ਸਿੱਧੂ)

    ਪਿੱਛਲੇ ਦਿਨੀਂ ਭਾਰਤ ਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਕੇ ਭਾਰਤ ਦੇ ਅੱਸੀ ਪ੍ਰਤੀਸ਼ਤ ਲੋਕਾਂ ਦੇ ਸ਼ੀਨੇ ਚੱਲਣੀ ਕੀਤੇ ਹਨ। ਇਸ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਪੰਜਾਬ, ਹਰਿਆਣਾ, ਯੂ ਪੀ ਸਮੇਤ ਸਾਰੇ ਹੀ ਰਾਜਾਂ ਦੇ ਕਿਸਾਨਾਂ , ਮਜ਼ਦੂਰਾਂ , ਆੜ੍ਹਤੀਆਂ, ਦੁਕਾਨਦਾਰਾਂ, ਕਲਾਕਾਰਾਂ, ਅਦਾਕਾਰਾਂ ਸਮੇਤ ਸੱਭ ਵਰਗਾਂ ਦੇ ਲੋਕ ਸੜਕਾਂ ਉੱਪਰ ਆ ਗਏ ਹਨ। ਜਿਹਨਾਂ ਨੇ ਸੜਕਾਂ ਤੇ ਰੇਲਾਂ ਉਪਰ ਚੱਕਾ ਜਾਮ ਕੀਤਾ ਹੋਇਆ ਹੈ। ਸਰਕਾਰ ਦੇ ਇਸ ਕਾਲੇ ਕਾਨੂੰਨ ਦੇ ਖਿਲਾਫ ਕਿਸਾਨਾਂ ਮਜਦੂਰਾਂ ਦੇ ਇਸ ਸਘੰਰਸ ਦੀ ਹਮਾਇਤ ਵਿੱਚ ਦੁਨੀਆਂ ਭਰ ਦੇ ਐਨ ਆਰ ਆਈਜ ਨੇ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ। ਉਥੇ ਜਰਮਨ ਦੇ ਸਮੂੰਹ ਕਿਸਾਨ ਹਮਾਇਤੀ ਭਾਰਤੀਆਂ ਵੱਲੋਂ 12 ਅਕਤੂਬਰ ਨੂੰ ਜਰਮਨ ਦੇ ਸਾਰੇ ਸ਼ਹਿਰਾਂ ਵਿੱਚ ਕਿਸਾਨਾਂ ਦੀ ਹਮਾਇਤ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਵੀ 12 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਗੁਰਦੁਆਰਾ ਸਿੰਘ ਸਭਾ ਹਮਬਰਗ ਦੇ ਪ੍ਰਧਾਨ ਸ:ਦਲਬੀਰ ਸਿੰਘ ਭਾਊ, ਬਲਵਿੰਦਰ ਸਿੰਘ ਘੋਤੜਾ, ਦਰਸਨ ਸਿੰਘ ਚੌਹਾਨ, ਸੁਤੰਤਰਵੀਰ ਸਿੰਘ ਕੂਨਰ, ਸੁਰਿੰਦਰ ਸਿੰਘ ਭੱਟੀ, ਸੁਖਦੇਵ ਸਿੰਘ ਸਿੰਘ ਚਾਹਲ, ਬਲਵਿੰਦਰ ਸਿੰਘ ਭਿੰਦਾ, ਸਤਨਾਮ ਸਿੰਘ ਦੌਧਰ ਆਦਿ ਨੇ ਸਮੂੰਹ ਭਾਈਚਾਰੇ ਨੂੰ ਅਪੀਲ ਕੀਤੀ ਕਿ ਆਪਾਂ ਰਾਜਸੀ ਪਾਰਟੀਆਂ ਤੋਂ ਉਪਰ ਉਠ ਕੇ ਕਿਸਾਨਾਂ ਦੇ ਇਸ ਸਘੰਰਸ ਦੀ ਹਮਾਇਤ ਵਿੱਚ 12 ਅਕਤੂਬਰ ਨੂੰ ਗੁਰੂ ਘਰ ਵਿੱਚ ਪਹੁੰਚ ਕੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਰੋਸ ਪ੍ਰਦਰਸ਼ਨ ਕਰੀਏ। ਸ: ਦਲਬੀਰ ਸਿੰਘ ਭਾਊ ਨੇ ਕਿਹਾ ਇਸ ਦਿਨ ਇਸ ਕਿਸਾਨ ਵਿਰੋਧੀ ਕਾਨੂੰਨ ਨੂੰ ਵਾਪਿਸ ਲੈਣ ਲਈ ਭਾਰਤ ਦੇ ਰਾਟਰਪਤੀ ਤੇ ਪ੍ਰਧਾਨ ਮੰਤਰੀ ਦੇ ਨਾਂ ਇਕ ਮੈਮੋਰੰਡਮ ਭਾਰਤੀ ਅੰਬੈਸੀ ਦੇ ਕੌਂਸਲਰ ਜਨਰਲ ਨੂੰ ਦਿੱਤਾ ਜਾਵੇਗਾ ਤਾਂ ਜੋ ਸਾਡੀ ਰੋਸ ਭਰੀ ਅਵਾਜ਼ ਭਾਰਤ ਸਰਕਾਰ ਦੇ ਤੱਕ ਪਹੁੰਚ ਪਹੁੰਚ ਸਕੇ । ਭਾਊ ਨੇ ਸਮੂੰਹ ਸੰਗਤਾਂ ਨੂੰ ਅਪੀਲ ਕੀਤੀ ਕਿ ਆਓ ਆਪਣੇ ਜਰੂਰੀ ਕੰਮਾਂ ਵਿਚੋਂ ਸਮਾਂ ਕੱਢ ਕੇ ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਈਏ। ਤਾਂ ਜੋ ਭਾਰਤ ਸਰਕਾਰ ਇਸ ਕਾਲੇ ਕਾਨੂੰਨ ਨੂੰ ਵਾਪਸ ਲੈਣ ਲਈ ਮਜਬੂਰ ਹੋਵੇ। ਭਾਊ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਹੁਣ ਸਮਾਂ ਰਾਜਨੀਤੀ ਕਰਨ ਦਾ ਨਹੀਂ। ਸਾਰੀਆਂ ਪਾਰਟੀਆਂ ਵੱਲੋਂ ਕਿਸਾਨਾਂ ਦੇ ਘੋਲ ਵਿੱਚ ਪਹੁੰਚ ਕੇ ਪਾਰਟੀ ਪੱਧਰ ਤੋਂ ਉਪਰ ਉਠ ਕੇ ਸਿਰਫ ਕਿਸਾਨ ਮੁੱਦਿਆਂ ਦੀ ਹਮਾਇਤ ਕਰੀਏ ਤਾਂ ਜੋ ਇਸ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!