13.1 C
United Kingdom
Sunday, June 7, 2026

More

    ਕਾਵਿ ਰੇਖਾ ਚਿਤਰ ਜਨਾਬ ਤਰਸੇਮ ਲਾਲ

    ਪੂਰਨ ਦੇਈ ਮਾਂ ਦੀ ਕੁੱਖੋਂ ,
    ਜੰਮੇ ਸਨ ਤਰਸੇਮ ਲਾਲ |
    ਡੋਗਰ ਮੱਲ ਬਾਪ ਦੇ ਲਾਡਲੇ,
    ਤੇ ਕਿਰਦਾਰ ਦੇ ਬਾ-ਕਮਾਲ |
    ਪੂਰਨ ਦੇਈ ਮਾਂ ਦੀ ਕੁੱਖੋਂ ,
    ਜੰਮੇ ਸਨ ਤਰਸੇਮ ਲਾਲ |

    ਰਾਹ ਨਹੀ ਸਨ ਸਿੱਧੜੇ,
    ਛੋਟੀ ਨਹੀ ਸੀ ਵਾਟ |
    ਦਿਨ ਮਾੜੇ-ਚੰਗੇ ਆਉਂਦੇ ਰਹੇ,
    ਤੇ ਰਹੀ ਰੜਕਦੀ ਘਾਟ |
    ਜਿੰਦਗੀ ਤਾਂ ਰਹੀ ਹਮੇਸ਼ਾਂ,
    ਬਣਕੇ ਇੱਕ ਸਵਾਲ |
    ਪੂਰਨ ਦੇਈ ਮਾਂ ਦੀ ਕੁੱਖੋਂ ,
    ਜੰਮੇ ਸਨ ਤਰਸੇਮ ਲਾਲ

    ਪਰਮਜੀਤ ਜੀ ਆਏ ਸਨ,
    ਘਰੇ ਬਣਕੇ ਸੱਜੀ ਬਾਂਹ |
    ਵਿੱਕਾ,ਮਿੰਨੀ, ਰੋਹਣੀ,ਰਜਨੀ,
    ਲਾਡਲੀਆਂ ਧੀਆਂ ਦੇ ਨਾਂ |
    ਜਿੰਦਗੀ ਸੁਖਾਲੀ ਹੋ ਗਈ,
    ਸੀ ਧੀਰਜ ਪੁੱਤ ਦੇ ਨਾਲ |
    ਪੂਰਨ ਦੇਈ ਮਾਂ ਦੀ ਕੁੱਖੋਂ ,
    ਜੰਮੇ ਸਨ ਤਰਸੇਮ ਲਾਲ |

    ਇਲਮ ਦੇ ਤੁਸੀਂ ਸੋ੍ਤ ਸੀ,
    ਤੇ ਖਰੀਆਂ ਦੇਂਦੇ ਸੀ ਕਰ |
    ਤੁਸੀਂ ਦੁੱਖ ਕਿਸੇ ਦਾ ਵੇਖਕੇ,
    ਖੁਦ ਤੇ ਲੈਂਦੇ ਸੀ ਜਰ |
    ਐਸੇ ਕਿਸੇ ਦਰਵੇਸ਼ ਦੀ,
    ਸਦਾ ਔਖੀ ਹੁੰਦੀ ਏ ਭਾਲ |
    ਪੂਰਨ ਦੇਈ ਮਾਂ ਦੀ ਕੁੱਖੋਂ ,
    ਜੰਮੇ ਸਨ ਤਰਸੇਮ ਲਾਲ |

    ਇੱਕ ਭੈਣ ਬੜੀ ਸੀ ਲਾਡਲੀ,
    ਜਿਸਦਾ ਸਵਰਨ ਕੌਰ ਸੀ ਨਾਂ |
    ਉਹ ਰੁੱਖ ਸੀ ਸੰਘਣਾਂ ਬੋਹੜ ਦਾ,
    ਉਹਦੀ ਠੰਡੜੀ ਸੀ ਮਿਲਦੀ ਛਾਂ |
    ਪਿਆਰ ਸੀ ਭੈਣ ਦਾ ਇਸ ਤਰਾਂ,
    ਜਿੱਦਾਂ ਗਰਮ ਸਿਆਲ ਦਾ ਸ਼ਾਲ |
    ਪੂਰਨ ਦੇਈ ਮਾਂ ਦੀ ਕੁੱਖੋਂ ,
    ਜੰਮੇ ਸਨ ਤਰਸੇਮ ਲਾਲ |

    ਡੋਗਰ ਮੱਲ ਬਾਪੂ ਦੇ ਮੋਢੇ,
    ਚੜਕੇ ਵੇਖੇ ਸਨ ਕਈ ਮੇਲੇ |
    ਉਦੋਂ ਇੱਕ ਦੋ ਪੈਸੇ ਹੁੰਦੇ ਸਨ,
    ਚਲਦੇ ਸੀ ਚਵਾਨੀਆਂ ਧੇਲੇ |
    ਮੇਲੇ ਦੇ ਵਿੱਚ ਨੱਚ-ਨੱਚ ,
    ਗੱਭਰੂ ਪਾਉਂਦੇ ਸਨ ਧਮਾਲ |
    ਪੂਰਨ ਦੇਈ ਮਾਂ ਦੀ ਕੁੱਖੋਂ ,
    ਜੰਮੇ ਸਨ ਤਰਸੇਮ ਲਾਲ |

    ਧਾਰੀ ਰਾਮ ਤੇ ਰੌਸ਼ਨ ਲਾਲ,
    ਤਿੰਨਾਂ ਭਾਈਆਂ ਵਿੱਚ ਮੋਹ |
    ਇੱਕ ਦੂਜੇ ਦੀ ਮੰਨਦੇ ਸਨ ,
    ਸਭ ਕਹਿੰਦਾ ਸੀ ਇੱਕ ਜੋ |
    ਜਦ ਸੀ ਸਿਆਲਾਂ ਦੀ ਠੰਡ ਠਾਰੇ,
    ਵਿਹੜੇ ਲੈਂਦੇ ਸੀ ਅੱਗ ਬਾਲ |
    ਪੂਰਨ ਦੇਈ ਮਾਂ ਦੀ ਕੁੱਖੋਂ ,
    ਜੰਮੇ ਸਨ ਤਰਸੇਮ ਲਾਲ |

    ਕਾਲਾ ਸੰਘਿਆ ਪਿੰਡ ਦੇ ਵਿੱਚ,
    ਸੀ ਤੁਸੀਂ ਉਮਰ ਨਿਆਣੀਂ ਖੇਡੇ |
    ਲਾਡ ਲਡਾਉਣਾ ਬੇਬੇ ਨੇ ਤੇ,
    ਲਾਡਾਂ-ਲਾਡਾਂ ਵਿੱਚ ਹੋ ਗਏ ਏਡੇ |
    ਉੱਚ ਵਿਦਿਆ ਲਈ ਕਾਲਜਾਂ ਵਿੱਚੋਂ,
    ਤੇ ਪਰਿਵਾਰ ਨੂੰ ਲਿਆ ਸੰਭਾਲ |
    ਪੂਰਨ ਦੇਈ ਮਾਂ ਦੀ ਕੁੱਖੋਂ ,
    ਜੰਮੇ ਸਨ ਤਰਸੇਮ ਲਾਲ |

    ਅਸਾਂ ਪੰਜਾਬੀ ਭਵਨ ਲੁਧਿਆਣੇਂ ਦੇ,
    ਵਿੱਚ ਮਿਲਣਾ ਕਈ-ਕਈ ਵਾਰੀ |
    ਬੈਠ ਕੇ ਸੰਗਤ ਗਹਿਰੀ ਕੀਤੀ,
    ਹਰ ਵਿਸੇ਼ ਤੇ ਗੱਲ ਵਿਚਾਰੀ |
    ਮੇਰਾ ਗੀਤ ਬਣ ਜਾਂਦਾ ਸੀ,
    ਉਹਨਾਂ ਦਾ ਹਰ ਖਿਆਲ |
    ਪੂਰਨ ਦੇਈ ਮਾਂ ਦੀ ਕੁੱਖੋਂ ,
    ਜੰਮੇ ਸਨ ਤਰਸੇਮ ਲਾਲ |

    ਤੁਸੀਂ ਲਿਖਦੇ ਸੀ ਪਰ ਸਾਂਭਦੇ ਨਹੀ,
    ਸੀ ਕਿਹਾ ਗੁਰ ਸੀ ਤੁਹਾਡੇ ਕੋਲ |
    ਮੈਂ ਅੱਜ ਵੀ ਚੇਤੇ ਕਰ ਲੈਨਾਂ,
    ਤੁਹਾਡਾ ਸ਼ਬਦ-ਸ਼ਬਦ ਅਨਮੋਲ |
    ਰਾਤੀਂ ਤਾਰਿਆਂ ਵਿੱਚੋਂ ਲੱਭਦਾਂ,
    ਮੇਰੀ ਮੁੱਕਦੀ ਨਹੀਂ ਕਿਉਂ ਭਾਲ |
    ਪੂਰਨ ਦੇਈ ਮਾਂ ਦੀ ਕੁੱਖੋਂ ,
    ਜੰਮੇ ਸਨ ਤਰਸੇਮ ਲਾਲ |

    ਲੋਕੋ ਜਿੱਥੇ ਮੈਂ ਜਿੱਤਣਾਂ ਸੀ,
    ਉਥੇ ਕਿਸਮਤ ਮੇਰੀ ਹਾਰੀ |
    ਸੋਲਾਂ ਵਿੱਚ ਵਤਨੋਂ ਬੇਵਤਨ ਹੋਇਆ,
    ਦਰਸ਼ਨ ਹੋਏ ਨਾ ਜਾਂਦੀ ਵਾਰੀ |
    ਕਿਸਮਤ ਜਾਗਣ ਵੇਲਾ ਆਇਆ,
    ਲਿਆ ਰੂਹ ਨੇ ਰੂਹ ਨੂੰ ਭਾਲ |
    ਪੂਰਨ ਦੇਈ ਮਾਂ ਦੀ ਕੁੱਖੋਂ ,
    ਜੰਮੇ ਸਨ ਤਰਸੇਮ ਲਾਲ |

    ਦੁੱਖਭੰਜਨ ਦੀ ਨਾਲ ਉਹਨਾਂ ਦੇ,
    ਬੜੀ ਰਹੀ ਏ ਸਾਂਝ ਪੁਰਾਣੀਂ |
    ਦੁੱਖਭੰਜਨ ਉਹਨਾਂ ਦੇ ਬੱਚਿਆਂ,
    ਵਰਗਾ ਸੀ ਨਹੀ ਉਹਨਾਂ ਦਾ ਹਾਣੀਂ |
    ਗੱਲ-ਗੱਲ ਤੇ ਸਮਝਾਵਣ ਲੱਗਿਆਂ,
    ਦਿਆ ਕਰਦੇ ਸਨ ਮਿਸਾਲ |
    ਪੂਰਨ ਦੇਈ ਮਾਂ ਦੀ ਕੁੱਖੋਂ ,
    ਜੰਮੇ ਸਨ ਤਰਸੇਮ ਲਾਲ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!