ਅਸ਼ੋਕ ਵਰਮਾ
ਮਾਨਸਾ, 2 ਅਕਤੂਬਰ 2020: ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਜਿਲੇ ਦੀਆਂ ਯੂਥ ਕਲੱਬਾਂ ਦੇ ਸਹਿਯੋਗ ਨਾਲ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਉਨਾਂ ਦੇ ਜਨਮ ਦਿਵਸ ਮੌਕੇ ਯਾਦ ਕਰਦਿਆਂ ਸਵੱਛਤਾ ਦਾਸੰਕਲਪ ਲਿਆ।ਜਿਲਾ ਯੂਥ ਕੋਆਰਡੀਨੇਟਰ ਸਰਬਜੀਤ ਸਿੰਘ ਅਤੇ ਸੰਦੀਪ ਸਿੰਘ ਘੰਡ ਨੇ ਕਿਹਾ ਕਿ ਗਾਂਧੀ ਜੀ ਨੇ ਹਿੰਸਾ ਦਾ ਸਹਾਰੇ ਲਏ ਬਗੈਰ ਦੇਸ਼ ਨੂੰ ਅਜਾਦੀ ਦਿਵਾਉਣ ’ ਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ । ਉਨਾਂ ਕਿਹਾ ਕਿ ਮਹਾਤਮਾਂ ਗਾਂਧੀ ਜੀ ਹਮੇਸ਼ਾ ਸਵੱਛਤਾ ਦਾ ਸੰਦੇਸ਼ ਦਿੰਦੇ ਰਹੇ ਜਿਸ ਦੇ ਚੱਲਦਿਆਂ ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋ ਵੀ ਪਿਛਲੇ ਲੰਮੇ ਸਮੇਂ ਤੋ ਕਲੱਬਾਂ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਕਈ ਕਲੱਬਾਂ ਨੇ ਇਸ ਮੁਹਿੰਮ ਤਹਿਤ ਪਿੰਡਾਂ ਦੀ ਦਿੱਖ ਬਦਲੀ ਅਤੇ ਪਾਰਕ ਆਦਿ ਵੀ ਬਣਾਏ ਹਨ।
ਉਨਾਂ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਨੂੰ ਸਾਲ 2020-21 ਦੀ ਕਾਰਜ ਯੋਜਨਾ ਵੀ ਮਿਲ ਗਈ ਹੈ ਜਿਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ 13 ਅਕਤੂਬਰ ਨੂੰ ਜਿਲਾ ਸਲਾਹਕਾਰ ਕੌਸਲ (ਯੁਵਾ ਮਾਮਲੇ) ਦੀ ਮੀਟਿੰਗ ਕਰਨਗੇ। ਇਸ ਮਗਰੋਂ ਯੋਜਨਾ ਨੂੰ ਕਲੱਬਾਂ ਦੀ ਮੀਟਿੰਗ ’ਚ ਵਿਚਾਰਿਆ ਜਾਵੇਗਾ। ਇਸ ਮੌਕੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਨੂੰ ਵੀ ਉਨਾਂ ਦੇ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਏਕਤਾ ਕਲੱਬ ਭਾਈ ਦੇਸਾ ਦੇ ਪ੍ਰਧਾਨ ਕੇਵਲ ਸਿੰਘ ਦੀ ਅਗਵਾਈ ਹੇਠ ਕਲੱਬ ਦੇ ਸਹਿਯੋਗ ਨਾਲ ਚਲਾਏ ਸਿਲਾਈ ਸੈਂਟਰ’ਚ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਸਿਲਾਈ ਟੀਚਰ ਪਰਮਿੰਦਰ ਕੌਰ,ਮਨੋਜ ਕੁਮਾਰ ਛਾਪਿਆਂਵਾਲੀ, ਵਲੰਟੀਅਰ ਖੁਸ਼ਵਿੰਦਰ ਸਿੰਘ ਫੁੱਲੂਵਾਲਾ ਡੋਡ, ਸੰਦੀਪ ਸਿੰਘ ਘੁਰਕਣੀ, ਮਨਦੀਪ ਕੌਰ ਚਚੋਹਰ, ਸ਼ੀਤਲ ਕੌਰ ਫਤੇਹਪੁਰ, ਲਵਪ੍ਰੀਤ ਕੌਰ ਬੁਰਜ ਝੱਬਰ, ਅਰਸ਼ਦੀਪ ਸ਼ਿੰਘ ਖੀਵਾ ਮੀਹਾਂ ਸਿੰਘ ਵਾਲਾ ਅਤੇ ਗੁਰਵਿੰਦਰ ਸਿੰਘ ਮਾਨਸਾ ਵੀ ਹਾਜਰ ਸਨ।