9.8 C
United Kingdom
Monday, June 8, 2026

More

    ਫੁੱਲਾਂ ਨਾਲ ਸਜੀ ਕਾਰ ’ਚ ਬੱਚੀ ਘਰ ਲਿਆ ਕੇ ਧੀਆਂ ਦਾ ਮਾਣ ਵਧਾਇਆ

    ਅਸ਼ੋਕ ਵਰਮਾ
    ਬਠਿੰਡਾ, 2 ਅਕਤੂਬਰ 2020:  ਭਰੂਣ ਹੱਤਿਆ ਦੇ ਜਮਾਨੇ ’ਚ ਬਠਿੰਡਾ ਦੇ ਇੱਕ ਪ੍ਰੀਵਾਰ ਨੇ ਨਵਜਨਮੀ ਬੱਚੀ ਨੂੰ ਫੁੱਲਾਂ ਨਾਲ ਸਜ਼ੀ ਕਾਰ ’ਚ ਘਰ ਲਿਆ ਕੇ ਨਾਂ ਕੇਵਲ ਧੀਆਂ ਦਾ ਸਤਿਕਾਰ ਕਰਨ ਦੇ ਹੱਕ ’ਚ ਅਵਾਜ਼ ਬੁਲੰਦ ਕੀਤੀ ਹੈ ਬਲਕਿ ਸਮਾਜ ਲਈ ਰਾਹ ਦਸੇਰਾ ਬਣਕੇ ਇੱਕ ਨਵੀਂ ਪਿਰਤ ਪਾਈ ਹੈ। ਬਠਿੰਡਾ ਦੇ ਬਾਬਾ ਫਰੀਦ ਨਗਰ ਵਾਸੀ ਅਮਰਜੀਤ ਸਿੰਘ ਸੇਖੋਂ ਦੇ ਘਰ ਪੋਤੀ ਨੇ 28 ਸਤੰਬਰ ਨੂੰ ਹਸਪਤਾਲ ’ਚ ਜਨਮ ਲਿਆ ਸੀ। ਸ੍ਰੀ ਸੇਖੋਂ ਅਕਾਸ਼ਵਾਣੀ ਬਠਿੰਡਾ ਦੇ ਐਫਐਮ ਕੇਂਦਰ ’ਚ ਸੇਵਾ ਨਿਭਾ ਰਹੇ ਹਨ। ਉਸ ਦੀ ਪਤਨੀ ਗੁਰਮੀਤ ਕੌਰ ਨੇ ਵੀ ਲੜਕੀਆਂ ਦੇ ਮਾਣ ਸਨਮਾਨ ਦੀ ਹਾਮੀ ਭਰੀ।  
                                        ਪ੍ਰੀਵਾਰ ਨੇ ਆਪਣੀ ਪੋਤਰੀ ਸਿਮਰੋਜ਼ ਕੌਰ ਸੇਖੋਂ ਦੇ ਜਨਮ ਨੂੰ ਯਾਦਗਾਰੀ ਬਨਾਉਣ ਤਹਿਤ ਪ੍ਰੀਵਾਰ ਨੇ ਵਿਲੱਖਣ ਫੈਸਲਾ ਲਿਆ। ਆਪਣੇ ਫੈਸਲੇ ਤਹਿਤ ਪਹਿਲਾਂ ਆਪਣੀ ਕਾਰ ਨੂੰ ਡੋਲੀ ਵਾਲੀ ਕਾਰ ਦੀ ਤਰਾਂ ਫੁੱਲਾਂ ਨਾਲ ਸਜਾਇਆ ਗਿਆ। ਅੱਜ ਜਦੋਂ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਪ੍ਰੀਵਾਰਕ ਮੈਂਬਰ ਬੱਚੀ ਨੂੰ ਸਜਾਵਟ ਵਾਲੀ ਕਾਰ ’ਚ ਘਰ ਲੈਕੇ ਆਏ। ਇਸ ਮੌਕੇ ਆਂਢੀਆਂ ਗੁਆਂਢੀਆਂ ਤੇ ਹੋਰ ਨਜ਼ਦੀਕੀਆਂ ਨੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਅਤੇ ਸੇਖੋਂ ਪ੍ਰੀਵਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ। ਉਨਾਂ ਬੱਚੀ ਦੇ ਰੌਸ਼ਨ ਭਵਿੱਖ ਦੀ ਕਾਮਨਾ ਵੀ ਕੀਤੀ ਹੈ। ਲੜਕੀ ਦੀ ਮਾਤਾ ਗੁਰਪ੍ਰੀਤ ਕੌਰ ਸੇਖੋਂ ਸਿਹਤ ਵਿਭਾਗ ਵਿੱਚ ਨਰਸ ਹਨ ਜਦੋਂਕਿ ਪਿਤਾ ਮਨਪ੍ਰੀਤ ਸਿੰਘ ਸੇਖੋਂ ਬੈਂਕ ਅਧਿਕਾਰੀ ਹੈ।
                                    ਇਸ ਸੇਖੋਂ ਜੋੜੀ ਦੇ ਪਹਿਲਾਂ ਲੜਕਾ ਗੁਰਮਨ ਪ੍ਰੀਤ ਸਿੰਘ ਸੇਖੋਂ ਹੈ। ਸਮੁੱਚੇ ਸੇਖੋਂ ਪ੍ਰੀਵਾਰ ਦਾ ਕਹਿਣਾ ਹੈ ਕਿ ਲੜਕੀਆਂ ਨਾਲ ਸੰਸਾਰ ਹੈ ਜਿਸ ਕਰਕੇ ਹਰੇਕ ਇਨਸਾਨ ਨੂੰ ਧੀਆਂ ਦਾ ਸਤਿਕਾਰ ਕਰਨਾ ਚਾਹਦਾ ਹੈ।ਉਨਾਂ ਆਖਿਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਔਰਤ ਨੂੰ ਉੱਚਾ ਦਰਜਾ ਦਿੰਦਿਆਂ ਆਖਿਆ ਹੈ ਕਿ ‘ਸੋ ਕਿਓਂ ਮੰਦਾ ਆਖੀਏ ਜਿੱਤੁ ਜੰਮੇ ਰਾਜਾਨ’। ਸਮੁੱਚੇ ਪ੍ਰੀਵਾਰ ਨੇ ਉਨਾਂ ਨੂੰ ਬੱਚੀ ਦੇ ਜਨਮ ਮੌਕੇ ਵਧਾਈਆਂ ਪੇਸ਼ ਕਰਨ ਵਾਲਿਆਂ ਦਾ ਧੰਨਵਾਦ ਵੀ ਕੀਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!