3.1 C
United Kingdom
Sunday, March 8, 2026

More

    ‘ਸਿੱਖ ਵਿਰੋਧੀ ਨਫਰਤ’ ਮੁਹਿੰਮ ਅੰਦਰ ਵੱਡੀ ਗਿਣਤੀ ਵਿਚ ਹਿੱਸਾ ਲੈਣਗੇ ਬ੍ਰਿਟਿਸ਼ ਪਾਰਲੀਮੈਂਟ ਦੇ ਸੰਸਦ ਮੈਂਬਰ ਅਤੇ ਮਨਿਸਟਰ

    ? ਸਿੱਖਾਂ ਖਿਲਾਫ ਵੱਧ ਨਸਲੀ ਹਮਲੇ ਅਤੇ ਸਰਕਾਰ ਦੇ ਅਵੇਸਲੇਪਨ ਤੇ ਹੋਣੀ ਹੈ ਚਰਚਾ

    ਨਵੀਂ ਦਿੱਲੀ 2 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ)

    ਸਿੱਖ ਫੇਡਰੇਸ਼ਨ ਯੂਕੇ ਵਲੋਂ ਬਰਤਾਨੀਆ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਹਮਲਿਆਂ ਦੀ ਉਲੀਕੀ ਗਈ ਮੁਹਿੰਮ ਤਹਿਤ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਵਲੋਂ ਐਮ.ਪੀ. ਪ੍ਰੀਤ ਕੌਰ ਗਿੱਲ ਦੀ ਅਗਵਾਈ ਵਿਚ ‘ਸਿੱਖ ਵਿਰੋਧੀ ਨਫਰਤ’ ਮੁਹਿੰਮ ਤਹਿਤ ਇਕ ਵਰਚੂਅਲ ਮੀਟਿੰਗ 6 ਅਕਤੂਬਰ ਨੂੰ ਕੀਤੀ ਜਾ ਰਹੀ ਹੈ । ਜਿਸ ਵਿਚ ਬਰਤਾਨੀਆ ਦੀਆਂ ਸਿਆਸੀ ਪਾਰਟੀਆਂ ਦੇ 30 ਤੋਂ ਵੱਧ ਗਿਣਤੀ ‘ਚ ਸੰਸਦ ਮੈਂਬਰ, ਸ਼ੈਡੋ ਮੇਂਬਰਾਂ ਦੇ ਨਾਲ ਕੁਝ ਮਨਿਸਟਰ ਵੀ ਹਿੱਸਾ ਲੈਣਗੇ । ਇਸ ਮੀਟਿੰਗ ਦਾ ਮੁੱਖ ਮੰਤਵ 9/11 ਤੋਂ ਬਾਅਦ ਗਲਤ ਪਹਿਚਾਣ ਕਰਕੇ ਸਿੱਖਾਂ ‘ਤੇ ਹੋਏ ਹਮਲਿਆਂ ਤੋਂ ਜਾਣੂ ਕਰਵਾਉਣਾ ਅਤੇ ਸਿੱਖਾਂ ਵਿਰੁੱਧ ਯੂ.ਕੇ. ਵਿਚ ਹੋ ਰਹੇ ਨਸਲੀ ਹਮਲਿਆਂ ਨੂੰ ਰੋਕਣ ਲਈ ਆਵਾਜ਼ ਬੁਲੰਦ ਕਰਨਾ ਹੈ । ਜਿਕਰਯੋਗ ਹੈ ਕੀ ਬਰਤਾਨੀਆ ਅੰਦਰ ਸਿੱਖ ਮਸਲਿਆਂ ਨੂੰ ਦੇਖਣ ਵਾਲੀ ਸਭ ਤੋਂ ਵੱਡੀ ਸੰਸਥਾ ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਸਿੱਖ ਚੋਣ ਮਨੋਰਥ ਪੱਤਰ ਦੇ ਚੌਥੇ ਭਾਗ ਵਿਚ ਸਿੱਖਾਂ ਵਿਰੁੱਧ ਨਸਲੀ ਹਮਲੇ ਰੋਕਣ ਦੀ ਮੰਗ ਕੀਤੀ ਗਈ ਸੀ ਤੇ ਨਾਲ ਹੀ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਸਿੱਖਾਂ ਨੂੰ ਵੱਖਰੀ ਨਸਲ ਦਾ ਟਿਕ ਬੋਕਸ ਵੀ ਮੰਗਿਆ ਗਿਆ ਹੈ । ਸਿੱਖ ਫੇਡਰੇਸ਼ਨ ਦੇ ਬੁਲਾਰੇ ਭਾਈ ਦੁਬਿੰਦਰਜੀਤ ਸਿੰਘ ਵਲੋਂ ਭੇਜੀ ਗਈ ਜਾਣਕਾਰੀ ਮੂਜਬ 6 ਅਕਤੂਬਰ ਨੂੰ ਹੋਣ ਵਾਲੀ ਵਰਚੁਅਲ ਮੀਟਿੰਗ ਅੰਦਰ ਐਮ.ਪੀ. ਤਨਮਨਜੀਤ ਸਿੰਘ ਢੇਸੀ, ਜਸਵੀਰ ਸਿੰਘ ਅਠਵਾਲ, ਰਾਣਾ ਸਿੰਘ ਸੋਢੀ (ਛੋਟੇ ਭਰਾਤਾ ਮਰਹੂਮ ਦਲਬੀਰ ਸਿੰਘ ਸੋਢੀ), ਪੈਟ ਮਕਫੈਡਨ ਅਤੇ ਹੋਰ ਬਹੁਤ ਸਾਰੇ ਮੇਂਬਰ ਵੀ ਕਾਨਫਰੰਸ ਨੂੰ ਸੰਬੋਧਨ ਕਰਨਗੇ । ਬਰਤਾਨੀਆ ਸਰਕਾਰ ਦਾ ਫਰਜ਼ ਬਣਦਾ ਸੀ ਸਿੱਖ ਕੌਮ ਬਾਰੇ ਬਰਤਾਨੀਆ ਦੇ ਨਾਗਰਿਕਾ ਨੂੰ ਜਾਗਰੂਕ ਕਰਣਾ ਪਰ ਓਹ ਇਸ ਮਾਮਲੇ ਅੰਦਰ ਅਵੇਸਲਾਪਨ ਦਿਖਾ ਰਹੀ ਹੈ ਜਿਸ ਕਰਕੇ ਓਥੇ ਵਸਦੇ ਸਿੱਖਾਂ ਨੂੰ ਆਪਣੀ ਪਹਿਚਾਣ ਬਾਰੇ ਲਗਾਤਾਰ ਸੰਘਰਸ਼ ਕਰਣਾ ਪੈ ਰਿਹਾ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!