3.4 C
United Kingdom
Sunday, March 8, 2026

More

    ਮਾਲੇਰਕੋਟਲਾ ਪੁਲਿਸ ਨੇ 80 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਦੋ ਵਿਆਕਤੀ ਕਾਬੂ ਤੀਜਾ ਫਰਾਰ

    ਡੀ.ਐਸ.ਪੀ.ਸੁਮਿਤ ਸੂਦ ਆਪਣੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

    ਮਾਲੇਰਕੋਟਲਾ,02 ਅਕਤੁਬਰ (ਥਿੰਦ) ਮਾਲੇਰਕੋਟਲਾ ਪੁਲਿਸ ਨੇ 80 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਦੋ ਕੀਤੇ ਕਾਬੂ ਤੀਜਾ ਫਰਾਰ, ਥਾਣਾ ਸ਼ਹਿਰੀ-1 ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਅੱਜ ਇੱਥੇ ਡੀ.ਐਸ.ਪੀ ਸੁਮਿਤ ਸੂਦ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਦੱਸਿਆ ਕਿ ਨਾਰਕੋਟਿਕ ਸੈਲ /ਸਪੈਸ਼ਲ ਸੈਲ ਮਾਲੇਰਕੋਟਲਾ ਦੇ ਇੰਚਾਰਜ ਥਾਣੇਦਾਰ ਸੁਖਦੇਵ ਸਿੰਘ ਨੇ ਸੂਚਨਾ ਦੇ ਅਧਾਰ ਤੇ ਅਖਤਰ ਅਲੀ , ਜੀਸਾਨ ਪੁੱਤਰ ਅਖਤਰ ਅਲੀ ਵਾਸੀਆਨ ਰਮਜਾਨ ਬਸਤੀ ਜਮਾਲਪੁਰ ਪਾਸੋ 2 ਪਲਾਸਟਿਕ ਦੇ ਥੈਲੇ ਜਿਹਨਾਂ ਵਿਚ 40/40 ਕਿਲੋ ਭੁੱਕੀ ਚੂਰਾ ਪੋਸਤ ਸੀ ਬਰਾਮਦ ਕਰਵਾ ਕੇ ਗ੍ਰਿਫਤਾਰ ਕਰ ਲਿਆ ਹੈ । ਜਦੋਂ ਕਿ ਅਮਜਦ ਖਾਨ ਵਾਸੀ ਛੰਨਾ ਰੋਡ ਅਹਿਮਦਗੜ੍ਹ ਜੋ ਫਰਾਰ ਹੈ ਦੇ ਬਰਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਣ ਅਨੁਸਾਰ ਅਖਤਰ ਅਲੀ , ਜੀਸਾਨ ਦੋਵੇਂ ਪਿਓ ਪੁੱਤਰ ਹਨ ਅਤੇ ਅਮਜਦ ਖਾਨ ਇਹਨਾਂ ਦਾ ਜਵਾਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤਫਤੀਸ ਐਸ.ਆਈ ਗਗਨਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਪਿਛਲੇ 9 ਮਹੀਨਿਆ ਦੌਰਾਨ ਵੱਖ-ਵੱਖ ਥਾਣਿਆ ਵਿੱਚ 57 ਮੁਕੱਦਮੇ ਦਰਜ ਕਰਕੇ 90 ਵਿਆਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਮਾਮਲਿਆ ਵਿਚ ਭਾਰੀ ਤਦਾਦ ‘ਚ ਵੱਖ-ਵੱਖ ਨਸ਼ੀਲੇ ਪਦਾਰਥ ਅਤੇ ਨਜਾਇਜ਼ ਅਸਲਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਦੀ ਸੂਚਨਾ ਦੇ ਕੇ ਪੁਲਿਸ ਨੂੰ ਬਣਦਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਸਮਾਜ ਵਿਰੋਧੀ ਮਾੜੇ ਅਨਸਰਾਂ ਤੇ ਸ਼ਿਕੰਜਾ ਕਸਿਆ ਜਾ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!