ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਆਪਣਾ ਪੂਰਾ ਜੋਰ ਲਗਾ ਰਹੀ ਹੈ ਅਤੇ ਇਸ ਕਰਕੇ ਹੋਰਾਂ ਮੁੱਦਿਆਂ ਵੱਲ ਪੂਰਾ ਧਿਆਨ ਕੇਦ੍ਰਿਤ ਨਹੀਂ ਕਰ ਪਾ ਰਹੀ ਹੈ। ਅਜਿਹਾ ਹੀ ਇੱਕ ਮੁੱਦਾ ਜੇਲ੍ਹਾਂ ਵਿੱਚ ਨਸ਼ੇ ਦੀ ਵਰਤੋਂ ਦਾ ਹੈ ਜੋ ਹੁਣ ਸਕੌਟਿਸ਼ ਜੇਲ੍ਹਾਂ ਵਿੱਚ ਜਿਆਦਾ ਹੋ ਰਿਹਾ ਹੈ। ਇਸ ਸੰਬੰਧ ਵਿੱਚ ਇੱਕ ਕੈਦੀ ਜੇਲ ਦੇ ਗਾਰਡ ਦਾ ਦਾਅਵਾ ਹੈ ਕਿ ਇਹ ਸਭ ਹਾਈ-ਟੈਕ ਡਰੱਗ ਸਕੈਨਰ ਸਟਾਫ ਦੁਆਰਾ ਨਿਯਮਤ ਤੌਰ ‘ਤੇ ਨਾ ਵਰਤੇ ਜਾਣ ਕਰਕੇ ਹੋ ਰਿਹਾ ਹੈ। ਰੈਪੀਸਕੈਨ ਸਕੈਨਰ ਮਸ਼ੀਨਾਂ ਖਤਰਨਾਕ ਨਸ਼ਿਆਂ ਨੂੰ ਕਾਗਜ਼ ਜਾਂ ਇੱਥੋਂ ਤਕ ਕਿ ਕੈਦੀਆਂ ਨੂੰ ਭੇਜੀਆਂ ਜੁਰਾਬਾਂ ਅਤੇ ਹੋਰ ਕੱਪੜਿਆਂ ਵਿੱਚ ਵੀ ਟਰੇਸ ਕਰਨ ਦੇ ਯੋਗ ਹਨ ਪਰ ਕੋਵਿਡ -19 ਦੀ ਮਹਾਂਮਾਰੀ ਦੇ ਕਾਰਨ ਸਟਾਫ ‘ਤੇ ਭਾਰੀ ਦਬਾਅ ਹੈ ਇਹ ਨਵੀਂ ਕਿੱਟ ਵੀ ਅੰਦਰ ਆਉਣ ਵੇਲੇ ਕਿਸੇ ਵੀ ਤਰ੍ਹਾਂ ਦੇ ਸਮਾਨ ਦੀ ਜਾਂਚ ਲਈ ਰੋਜਾਨਾ ਨਹੀਂ ਵਰਤੀ ਜਾਂਦੀ। ਜੇਲ ਅਧਿਕਾਰੀ ਅਨੁਸਾਰ ਘੱਟੋ ਘੱਟ ਤਿੰਨ ਵੱਡੀਆਂ ਜੇਲ੍ਹਾਂ ਵਿੱਚ ਰੈਪੀਸਕੈਨ ਉਪਕਰਣਾਂ ਨੂੰ ਨਿਯਮਤ ਰੂਪ ਵਿੱਚ ਨਹੀਂ ਵਰਤਿਆ ਜਾ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਜੇਲ੍ਹਾਂ ਵਿੱਚ ਨਸ਼ਿਆਂ ਦੀ ਵਰਤੋਂ ਵਧ ਰਹੀ ਹੈ।