3.1 C
United Kingdom
Sunday, March 8, 2026

More

    ਖ਼ੂਨਦਾਨ ਕੈਂਪ ਲਗਾਕੇ ਕੀਤਾ ਨਵੀਂ ਰਿਹਾਇਸ਼ ’ਚ ਪ੍ਰਵੇਸ਼

    ਅਸ਼ੋਕ ਵਰਮਾ
    ਬਠਿੰਡਾ,1ਅਕਤੂਬਰ2020।
    ਪਿੰਡ ਕੋਟਸ਼ਮੀਰ ਦੇ ਖ਼ੂਨਦਾਨੀ ਪਰਿਵਾਰ ਮਨਜੀਤ ਸਿੰਘ ਗੋਰਾ ਅਤੇ ਉਹਨਾਂ ਦੀ ਧਰਮਪਤਨੀ ਕੁਲਵਿੰਦਰ ਕੌਰ ਨੇ ਆਪਣੇ ਨਵੇਂ ਘਰ ਦੇ ਗ੍ਰਹਿ ਪ੍ਰਵੇਸ਼ ਮੌਕੇ ਪਿੰਡ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਕਲੱਬ ਅਤੇ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਲਾਇਆ ਜਿਸ ਵਿੱਚ 25 ਜਣਿਆਂ ਨੇ ਸਵੈਇੱਛਾ ਨਾਲ ਖ਼ੂਨਦਾਨ ਕੀਤਾ। ਕੈਂਪ ਵਿੱਚ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਲਈ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ, ਸੰਸਥਾ ਬਾਨੀ ਵਿਜੇ ਭੱਟ ਅਤੇ ਮਾਸਟਰ ਬਲਜਿੰਦਰ ਸਿੰਘ ਵੀ ਪਹੰੁਚੇ।  ਉਹਨਾਂ ਪਰਿਵਾਰ ਅਤੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਰੋਨਾ ਦੇ ਚੱਲਦਿਆਂ ਬਲੱਡ ਬੈਂਕਾਂ ਨੂੰ ਖੂਨ ਮੁਹੱਈਆ ਕਰਵਾਉਣ ਲਈ ਹਰੇਕ ਤੰਦਰੁਸਤ ਵਿਅਕਤੀ ਨੰੂ ਸਵੈਇੱਛਾ ਨਾਲ ਖ਼ੂਨਦਾਨ ਕਰਨਾ ਚਾਹੀਦਾ ਹੈ। ਉਹਨਾਂ ਪਰਿਵਾਰ ਦੀ ਇਸ ਚੰਗੀ ਸੋਚ ਦੀ ਪ੍ਰਸ਼ੰਸਾ ਵੀ ਕੀਤੀ।
                   ਖੂਨਦਾਨੀ ਮਨਜੀਤ ਸਿੰਘ ਗੋਰਾ ਅਤੇ ਕੁਲਵਿੰਦਰ ਕੌਰ ਨੇ ਕਿਹਾ ਕਿ ਉਹਨਾਂ ਦੀ ਇੱਛਾ ਸੀ ਕਿ ਨਵੇਂ ਘਰ ਵਿੱਚ ਪ੍ਰਵੇਸ਼ ਮੌਕੇ ਖੂਨਦਾਨ ਕੈਂਪ ਲਗਾਇਆ ਜਾਵੇ। ਉਨਾਂ ਦੱਸਿਆ ਕਿ ਅੱਜ  ਕੈਂਪ ਲਗਾ ਕੇ ਉਹਨਾਂ ਨੰੂ ਮਾਨਸਿਕ ਖੁਸ਼ੀ ਪ੍ਰਾਪਤ ਹੋਈ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਕਲੱਬ ਦੇ ਸੁਖਮੰਦਰ ਸਿੰਘ ਅਤੇ ਜਸਵੰਤ ਸਿੰਘ ਖਾਲਸਾ, ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ, ਤਲਵੰਡੀ ਸਾਬੋ ਤੋਂ ਮੁਹੰਮਦ ਅਕਬਰ, ਪਿੰਡ ਦੇ ਹੀ ਨੌਜਵਾਨ ਸਭਾ ਕਲੱਬ ਦੇ ਨੌਜਵਾਨਾਂ ਮਨਦੀਪ ਸਿੰਘ ਅਤੇ ਜਗਰੂਪ ਨੇ ਆਪਣਾ ਖ਼ੂਨਦਾਨ ਕਰਨ ਦੇ ਨਾਲ-ਨਾਲ ਕੈਂਪ ਨੰੂ ਸਫਲ ਬਨਾਉਣ ਵਿੱਚ ਆਪਣਾ ਸਹਿਯੋਗ ਦਿੱਤਾ। ਗੁਰੂ ਕੀ ਸੰਗਤ ਵੱਲੋਂ ਖੂਨਦਾਨੀਆਂ ਲਈ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਸਿਵਲ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਟੀਮ ਨੇ 25 ਯੂਨਿਟਾਂ ਖੂਨ ਇਕੱਤਰ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!