ਮਲੇਰਕੋਟਲਾ, 30 ਸਤੰਬਰ (ਥਿੰਦ)-ਆਮ ਆਦਮੀ ਪਾਰਟੀ ਵਲੋਂ ਖੇਤੀ ਆਰਡੀਨੈਂਸ ਦੇ ਵਿਰੋਧ ਵਿਚ ਗਰਾਮ ਸਭਾ ਬਣਾਓ ਪੰਜਾਬ ਬਚਾਓ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਸ ਵਿਚ ਆਪ ਦੇ ਪਰਧਾਨ ਭਗਵੰਤ ਸਿੰਘ ਮਾਨ ਸੰਸਦ ਮੈਂਬਰ ਵਲੋਂ ਗਰਾਮ ਸਭਾ ਬਣਾ ਕੇ ਖੇਤੀ ਆਰਡੀਨੈਂਸ ਦੇ ਵਿਰੋਧ ਵਿਚ ਮਤਾ ਪਾਕੇ ਭੇਜਿਆ ਜਾਣਾ ਇਹ ਮਤਾ ਗਰਾਮ ਸਭਾ ਵਲੋਂ ਕਾਰਵਾਈ ਰਜਿਸਟਰ ਵਿਚ 7 ਦਿਨਾਂ ਦਾ ਨੋਟਿਸ ਦੇ ਕੇ ਪੂਰਨ ਬਹੁਮਤ ਨਾਲ ਪਾਸ ਕੀਤਾ ਜਾਵੇ।ਗਰਾਮ ਸਭਾ ਵਲੋਂ ਪਾਇਆ ਮਤਾ ਕਾਨੂੰਨੀ ਦਸਤਾਵੇਜ ਹੋਵੇਗਾ।ਗਰਾਮ ਸਭਾ ਦੇ ਮਤੇ ਨੂੰ ਪਰਧਾਨ ਮੰਤਰੀ ਵੀ ਰੱਦ ਨਹੀਂ ਕਰ ਸਕਦਾ। ਗਰਾਮ ਸਭਾ ਵਿਚ ਪਾਏ ਮਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਾਰਗਰ ਸਾਬਿਤ ਹੋਵੇਗਾ। ਉਪਰੋਕਤ ਵਿਚਾਰਾਂ ਦਾ ਪਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਮਲੇਰਕੋਟਲਾ ਤੋਂ ਨੌਜਵਾਨ ਆਗੂ ਆਜਮ ਦਾਰਾ ਨੇ ਹੋਰ ਕਿਹਾ ਕਿ ਇਹ ਮਤੇ ਪਾਕੇ ਡੀਸੀ ਸੰਗਰੂਰ ਨੂੰ ਭੇਜੇ ਜਾਣ। ਉਹਨਾ ਕਿਹਾ ਕਿ ਗਰਾਮ ਸਭਾ ਬਣਾਓ ਮਤਾ ਪਾਓ, ਕਿਸਾਨ ਬਚਾਓ, ਪੰਜਾਬ ਬਚਾਓ।