2.1 C
United Kingdom
Saturday, March 7, 2026

More

    ਮਨੀਸ਼ਾ ਨੂੰ ਇਨਸਾਫ਼ ਦੁਆਉਣ ਲਈ ਜ਼ੋਰਦਾਰ ਮੁਜਾਹਰਾ

    ਚੰਡੀਗੜ੍ਹ 30 ਸਤੰਬਰ ( ਰਾਜਿੰਦਰ ਭਦੌੜੀਆ )
    ਇੱਥੇ ਸ਼ਹਿਰ ਦੇ ਵਿਦਿਆਰਥੀਆਂ, ਲੇਖਕਾਂ, ਵਕੀਲਾਂ, ਮੁਲਾਜ਼ਮਾਂ ਅਤੇ ਸਮਾਜਸੇਵੀਆਂ ਨੇ ਹਾਥਰਸ ਵਿਖੇ ਦਲਿਤ ਲੜਕੀ ਮਨੀਸ਼ਾ ਦੇ ਰੇਪ, ਜੀਬ ਕੱਟਣ ਅਤੇ ਕਤਲ ਦੇ ਖਿਲਾਫ ਇਕ ਜ਼ੋਰਦਾਰ ਮੁਜ਼ਾਹਰਾ ਕੀਤਾ। ਬੁਲਾਰਿਆਂ ਵਿਚ ਪੂਟਾ ਪ੍ਰਧਾਨ ਪ੍ਰੋ. ਮਨਜੀਤ ਸਿੰਘ, ਸਟੂਡੈਂਟ ਕੌਸਲ ਪੰਜਾਬ ਯੂਨੀਵਰਸਿਟੀ ਦੀ ਸਾਬਕਾ ਪ੍ਰਧਾਨ ਕੰਨੂ ਪ੍ਰੀਆ, ਡਾ. ਪਿਆਰੇ ਲਾਲ ਗਰਗ, ਗੁਰਦੀਪ ਸਿੰਘ ਪ੍ਰਧਾਨ ਅੰਬੇਡਕਰ ਸਟੂਡੈਂਟ ਕੌਸਲ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਮੀਤ ਪ੍ਰਧਾਨ ਕਰਮ ਸਿੰਘ ਵਕੀਲ, ਗੁਰਨਾਮ ਕੰਵਰ ਅਤੇ ਹਜ਼ਾਰਾ ਸਿੰਘ ਚੀਮਾ ਕਾਰਜਕਾਰਨੀ ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਡਾ. ਅਮੀਰ ਸੁਲਤਾਨਾ ਪੀ. ਯੂ. ਸੈਨੇਟਰ, ਡਾ. ਕੁਲਦੀਪ ਪੂਰੀ, ਡਾ
    ਸਰਬਜੀਤ ਸਿੰਘ ਪ੍ਰਧਾਨ ਅਤੇ ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਪ੍ਰਗਤੀਸ਼ੀਲ ਲੇਖਕ ਸੰਘ, ਕਾ. ਇੰਦਰਜੀਤ ਸਿੰਘ ਅਤੇ ਸੱਜਣ ਸਿੰਘ ਆਰ. ਅੈਮ. ਪੀ. ਆਈ ਤੋਂ, ਵਿਦਿਆਰਥੀ ਨੇਤਾ ਅਮਨ, ਅੈਸ. ਅੈਫ. ਅੈਸ, ਪੀ. ਅੈਸ. ਯੂ, ਏ.ਆਈ. ਅੈਸ. ਏ, ਅੈਸ. ਅੈਫ.ਅਾਈ, ਏ. ਅੈਸ. ਏ, ਆਰ. ਵਾਈ. ਏ, ਪੀ. ਯੂ. ਸੀ. ਅੈਲ ਅਤੇ ਏ. ਆਈ. ਅੈਸ. ਅੈਫ ਦੇ ਵੱਡੀ ਗਿਣਤੀ ਵਿਚ ਵਿਦਿਆਰਥੀ, ਪੰਜਾਬ ਲੇਖਕ ਸਭਾ ਚੰਡੀਗੜ੍ਹ ਤੋਂ ਦੀਪਕ ਸ਼ਰਮਾ ਚਨਾਰਥਲ, ਸਾਹਿਤ ਚਿੰਤਨ ਤੋਂ ਸਰਦਾਰਾ ਸਿੰਘ ਚੀਮਾ ਨੇ ਭਰਵੀਂ ਸ਼ਮੂਲੀਅਤ ਕੀਤੀ। ਉਪਰੋਕਤ ਤੋਂ ਇਲਾਵਾ ਦਿਲਦਾਰ ਸਿੰਘ, ਵਕੀਲ ਰਾਜੀਵ ਗੋਦਾਰਾ, ਸਾਥੀ ਕੰਵਲਜੀਤ ਸਿੰਘ, ਪ੍ਰੀਤਮ ਸਿੰਘ ਹੁੰਦਲ, ਊਸ਼ਾ ਕੰਵਰ ਅਤੇ ਮਾ. ਮੋਹਲ ਨਾਲ ਰਾਹੀ ਵੀ ਧਰਨੇ ਵਿਚ ਸ਼ਾਮਲ ਹੋਏ। ਬੁਲਾਰਿਆਂ ਨੇ ਯੂ. ਪੀ. ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਅੌਰਤਾਂ ਅਤੇ ਖਾਸ ਕਰਕੇ ਬੱਚੀਆਂ ਦੀ ਸੁਰੱਖਿਆ ਦੇ ਖਾਸ ਪ੍ਰਬੰਧ ਨਾ ਕਰਨ ਨੂੰ ਮੰਦਭਾਗਾ ਅਤੇ ਮਨੀਸ਼ਾ ਦਾ ਸੰਸਕਾਰ ਅੱਧੀ ਰਾਤੀਂ ਕਰਨ ਨੂੰ ਗੈਰ ਮਾਨਵੀ ਕੁਕਰਮ ਦੇ ਨਾਲ ਨਾਲ ਉਸ ਬੱਚੀ ਅਤੇ ਉਸ ਦੇ ਪ੍ਰੀਵਾਰ ਨਾਲ ਨਾ- ਇਨਸਾਫੀ ਕਿਹਾ। ਉਨ੍ਹਾਂ ਕਿਹਾ ਪ੍ਰੀਵਾਰ ਨੂੰ ਅੰਤਿਮ ਸਮੇਂ ਬੱਚੀ ਦਾ ਚਿਹਰਾ ਵੀ ਨਾ ਦੇਖਣ ਦੇਣਾ ਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਨਾ ਕਰਨਾ ਮੰਦਭਾਗਾ ਅਤੇ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲਾ ਕਦਮ ਹੈ। ਉਨ੍ਹਾਂ ਕਿਹਾ ਕਿ ਥਾਂ ਥਾਂ ਦਲਿਤਾਂ, ਘੱਟ ਗਿਣਤੀ ਤਬਕਿਆਂ ਅਤੇ ਮਜ਼ਦੂਰਾਂ ਕਿਸਾਨਾਂ ਨਾਲ ਹੋ ਰਹੇ ਧੱਕੇ ਲਈ ਮੋਦੀ ਅਤੇ ਯੋਗੀ ਸਰਕਾਰ ਦੀ ਜ਼ੋਰਦਾਰ ਨਿੰਦਾ ਕੀਤੀ। ਉਨ੍ਹਾਂ ਦੇਸ਼ ਵਿਚ ਵੱਧ ਰਹੀ ਕੱਟੜਤਾ, ਅਸਿਹਣਸ਼ਿਲਤਾ, ਅਤੇ ਘੱਟ ਗਿਣਤੀਆਂ ਅਤੇ ਵਖਰੇਵੇਂ ਦੀ ਆਵਾਜ਼ ਨੂੰ ਦਬਾਉਣ ਅਤੇ ਮਸਲਣ ਦੀ ਸਖਤ ਨਿੰਦਾ ਕੀਤੀ।
    ਦਲਿਤ ਬੱਚੀ ਮਨੀਸ਼ਾ ਦੇ ਹੱਕ ਵਿਚ ਕੈਂਡਲ ਮਾਰਚ ਵੀ ਕੱਢਿਆ ਗਿਅਾ ਅਤੇ ਇਸ ਸਮੇਂ ‘ਮਨੀਸ਼ਾ ਨੂੰ ਇਨਸਾਫ ਦੇਵੋ’, ‘ਯੋਗੀ ਮੋਦੀ ਸਰਕਾਰਾਂ ਮੁਰਦਾਬਾਦ’ ਨਾਅਰਿਆਂ ਨਾਲ ਅਕਾਸ਼ ਗੂੰਜ ਉਠਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!