4 C
United Kingdom
Friday, March 6, 2026

More

    ਸ਼੍ਰੋਮਣੀ ਕਮੇਟੀ ਆਪਣੇ ਫਰਜਾਂ ਦੀ ਅਦਾਇਗੀ ਸੰਜੀਦਗੀ ਨਾਲ ਕਰੇ-ਸੁਲੱਖਣ ਸਿੰਘ ਸਮਰਾ

    ਮਾਮਲਾ ਸ਼੍ਰੋਮਣੀ ਕਮੇਟੀ ਵੱਲੋ ਸਿਕਲੀਗਰ ਤੇ ਵਣਜਾਰੇ ਸਿੱਖਾਂ ਲਈ ਐਲਾਨੀ ਸਹਾਇਤਾ ਰਾਸ਼ੀ ਨਾ ਜਾਰੀ ਕਰਨ ਦਾ

    ਲਧਿਆਣਾ,30ਸਤੰਬਰ (ਖਾਲਸਾ)

    ਦੇਸ਼ ਭਰ ਅੰਦਰ ਕਰੌੜਾ ਦੀ ਸੰਖਿਆ ਵਿਚ ਗੁਰਬੱਤ ਭਰੀ ਜਿੰਦਗੀ ਬਸ਼ਰ ਕਰ ਰਹੇ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਜੀਵਨ ਸਤਰ ਨੂੰ ਉਪਰ ਚੁੱਕਣ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਉੱਚ ਪੱਧਰ ਦੀ ਸਿੱਖਿਆ ਦਿਵਾਉਣ ਵਿੱਚ ਆਪਣਾ ਮੋਹਰੀ ਰੋਲ ਨਿਭਾ ਰਹੀ ਸੰਸਥਾ ਕੌਸਲ ਆਫ ਸਕਾਟਲੈਂਡ ਦੇ ਪ੍ਰਧਾਨ ਸ.ਸੁਲੱਖਣ ਸਿੰਘ ਸਮਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪਾਸ ਕੀਤੇ ਗਏ ਸਲਾਨਾ ਬਜ਼ਟ ਦੋਰਾਨ ਸਿਕਲੀਗਰ ਵਣਜਾਰੇ ਸਿੱਖਾਂ ਅਤੇ ਪੰਜਾਬ ਤੋਂ ਬਾਹਰ ਗੁਰਦੁਆਰਿਆਂ, ਸਕੂਲਾਂ ਆਦਿ ਲਈ 5 ਕਰੋੜ 30 ਲੱਖ ਰੁਪਏ, ਆਰਿਥਕ ਪੱਖੋਂ ਕੰਮਜ਼ੋਰ ਲੋਕਾਂ ਅਤੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ 1 ਕਰੋੜ 50 ਲੱਖ ਰੁਪਏ ਰੱਖਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੁੱਚੇ ਵਿਸ਼ਵ ਭਰ ਵਿੱਚ ਫੈਲੀ ਕਰੋਨਾ ਮਹਾਮਾਰੀ ਸਮੇਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਗੁਰੂ ਸਾਹਿਬਾ ਵੱਲੋਂ ਬਖਸ਼ੇ ਸੇਵਾ ਸੰਕਲਪ ਦੇ ਸਿਧਾਂਤ ਉਪਰ ਜੇ ਪਹਿਰਾ ਦਿੱਤਾ ਹੈ।ਉਹ ਇੱਕ ਮਿਸਾਲੀ ਕਾਰਜ ਹੈ।ਪਰ ਸ਼੍ਰੋਮਣੀ ਕਮੇਟੀ ਨੂੰ ਸੱਚੇ ਦਿਲੋਂ ਆਪਣੇ ਫ਼ਰਜਾਂ ਦੀ ਸਜਿੰਦਗੀ ਨਾਲ ਅਦਾਇਗੀ ਕਰਦਿਆਂ ਪਿਛਲੇ ਸਾਲ ਦੌਰਾਨ ਪਾਸ ਕੀਤੇ ਗਏ ਬਜ਼ਟ ਅੰਦਰ ਸਿਕਲੀਗਰ ਤੇ ਵਣਜਾਰੇ ਸਿੱਖਾਂ ਲਈ ਰੱਖੀ ਰਾਸ਼ੀ ਨੂੰ ਵੀ ਜਾਰੀ ਕਰਨਾ ਚਾਹੀਦਾ ਹੈ ਤਾਂ ਹੀ ਕੌਮ ਦੇ ਅਣਗੋਲੇ ਹੀਰਿਆਂ ਨਾਲ ਮਜਾਕ ਨਾ ਹੋ ਸਕੇ।ਇਸ ਦੌਰਾਨ ਸ.ਸੁਲੱਖਣ ਸਿੰਘ ਸਮਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪ ਜੀ ਦੀ ਯੋਗ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਨੇ ਸਿੱਖ ਕੌਮ ਦੇ ਅਹਿਮ ਅੰਗ ਮੰਨੇ ਜਾਂਦੇ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੀ ਭਲਾਈ ਲਈ ਪਿਛਲੇ ਸਮੇਂ ਕਈ ਅਹਿਮ ਐਲਾਨ ਕੀਤੇ ਸਨ। ਜਿਨ੍ਹਾਂ ਵਿੱਚ ਮੱਧ ਪ੍ਰਦੇਸ਼ ਦੇ ਵੱਖ ਵੱਖ ਜ਼ਿਲਿਆਂ ਅੰਦਰ ਪੜ੍ਹ ਰਹੇ ਸਿਕਲੀਗਰ ਤੇ ਵਣਜਾਰਿਆ ਦੇ ਬੱਚਿਆਂ ਨੂੰ ਪੜ੍ਹਾਈ ਲਈ ਵਜ਼ੀਫੇ ਦੇਣੇ, ਖਾਲਸਾ ਸਕੂਲ ਦੀ ਸਥਾਪਨਾ ਲਈ ਰਾਸ਼ੀ ਜਾਰੀ ਕਰਨਾ ਪ੍ਰਮੁੱਖ ਸਨ।ਪਰ ਹੈਰਾਨਗੀ ਦੀ ਗੱਲ ਹੈ ਕਿ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਨਾ ਹੀ ਬੱਚਿਆਂ ਲਈ ਵਜਿਫੀਆ ਦੀ ਰਾਸ਼ੀ ਪੁੱਜੀ ਹੈ ਅਤੇ ਨਾ ਹੀ ਨਵੇ ਉਸਾਰੇ ਜਾਣ ਵਾਲੇ ਖਾਲਸਾ ਸਕੂਲ ਦੀ ਉਸਾਰੀ ਜਾਣ ਵਾਲੀ ਇਮਾਰਤ ਲਈ ਇੱਕ ਇੱਟ ਲੱਗੀ ਹੈ।ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਹਿਲਾਂ ਪਿਛਲੇ ਸਾਲ ਦੇ ਬਜ਼ਟ ਦੌਰਾਨ ਸਿਕਲੀਗਰ ਤੇ ਵਣਜਾਰੇ ਸਿੱਖਾਂ ਲਈ ਰੱਖੀ ਸਹਾਇਤਾ ਰਾਸ਼ੀ ਨੂੰ ਤੁਰੰਤ ਜਾਰੀ ਕਰਨ ਦੀ ਖੇਚਲ ਕਰਨ ਅਤੇ ਨਾਨਕ ਪੰਥੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਉਨ੍ਹਾਂ ਨੂੰ ਪੰਥ ਦੀ ਮੁੱਖ ਧਾਰਾ ਨਾਲ ਜੋੜਨ ਦਾ ਸੁਹਿਰਦ ਯਤਨ ਕਰਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!