17.8 C
United Kingdom
Friday, June 26, 2026

More

    ਸਪੋਰਟਕਿੰਗ ਇੰਡੀਆ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੀ ਸਹਾਇਤਾ

    ਅਸ਼ੋਕ ਵਰਮਾ
    ਬਠਿੰਡਾ, 29 ਸਤੰਬਰ। ਸਪੋਰਟਕਿੰਗ ਇੰਡੀਆ ਲਿਮਿਟਡ ਵੱਲੋਂ ਆਪਣੇ ਸਮਾਜ ਭਲਾਈ ਦੇ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਜੰਡਵਾਲਾ ਦੀ ਸਹਾਇਤਾ ਕੀਤੀ ਗਈ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਅਵਸਥੀ ਅਤੇ ਉਨਾਂ ਦੀ ਪਤਨੀ ਅੰਜਲੀ ਅਵਸਥੀ ਨੇ ਜੰਡਾਂਵਾਲਾ ਸਕੂਲ ਦੇ ਬੱਚਿਆਂ ਦੀ ਬੇਹਤਰ ਪੜਾਈ ਅਤੇ ਉਨਾਂ ਨੂੰ ਚੰਗੀਆਂ ਸੁਵਿਧਾਵਾਂ ਦੇਣ ਦਾ ਉਪਰਾਲਾ ਕੀਤਾ ਹੈ। ਇਸ ਤਹਿਤ ਬੱਚਿਆਂ ਦੇ ਬੈਠਣ ਲਈ ਬੈਂਚ, ਮੈਟਸ, ਡਾਇਸ, ਅਧਿਆਪਕਾਂ ਵਾਸਤੇ ਟੇਬਲ ਅਤੇ ਕੁਰਸੀਆਂ, ਸਟੀਲ ਦੀ ਅਲਮਾਰੀ, ਪੱਖੇ, ਆਓ ਪਲਾਂਟ ਅਤੇ ਵਾਟਰ ਕੂਲਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਲਾਸ ਰੂਮ ਦੇ ਲਈ ਗ੍ਰੀਨ ਬੋਰਡ ਦਿੱਤਾ ਅਤੇ ਆਰ ਓ ਪਲਾਂਟ ਅਤੇ ਵਾਟਰ ਕੂਲਰ ਤੱਕ ਪਹੁੰਚ ਮਾਰਗ ਨੂੰ ਪੱਕਾ ਕਰਵਾਇਆ ਹੈ। ਇਸ ਮੌਕੇ ਕੰਪਨੀ ਦੇ ਜੀਐਮ ਐਚਆਰ ਅਤੇ ਐਡਮਿਨ ਰਜਿੰਦਰ ਪਾਲ ਨੇ ਦੱਸਿਆ ਕਿ ਸੀਐਸਆਰ ਪ੍ਰੋਜੈਕਟ ਤਹਿਤ ਕੰਪਨੀ ਵੱਲੋਂ ਲਗਾਤਾਰ ਇਲਾਕਾ ਵਾਸੀਆਂ ਦੇ ਕਲਿਆਣ ਲਈ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਸਪੋਰਟਕਿੰਗ ਦੇ ਪ੍ਰੈਜੀਡੈਂਟ ਸ਼ਿਵ ਕੁਮਾਰ ਸ਼ਰਮਾ, ਪੰਚਾਇਤ ਦੇ ਮੈਂਬਰ, ਸਕੂਲ ਪਿ੍ਰੰਸੀਪਲ, ਅਧਿਆਪਕ ਅਤੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਾਜਰ ਸਨ। ਸਕੂਲ ਦੀ ਪਿ੍ਰੰਸੀਪਲ ਰਜਿੰਦਰ ਕੌਰ ਨੇ ਕੰਪਨੀ ਪ੍ਰਬੰਧਕਾਂ ਦੇ ਇਸ ਯੋਗਦਾਨ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!