ਦੁੱਖਭੰਜਨ ਰੰਧਾਵਾ
0351920036369
ਨੀ ਮੈਂ ਕਿੱਦਾਂ ਕਰਾਂ ਗੁਜਾਰੇ ਅੜੀਏ |
ਨੀ ਹੁਣ ਰਹੇ ਨਾ ਬਹੁਤੇ ਚਾਰੇ ਅੜੀਏ |
ਮੈਂ ਕੱਟ ਲਏ ਦਿਨ ਚਾਰ ਸੀ ਕੱਟਣੇਂ,
ਨੀ ਜੋ ਕੱਟੇ ਤੇਰੇ ਸਹਾਰੇ ਅੜੀਏ |
ਨੀ ਮਾਲ ਗੱਡੀ ਤੋਂ ਵੀ ਨੇ ਲੰਮੇਂ,
ਨੀ ਜੋ ਤੂੰ ਲਗਾਉਂਦੀ ਲਾਰੇ ਅੜੀਏ |
ਬੂੰਦ ਜਾ ਰਲੀ ਏ ਵਿੱਚ ਸਮੁੰਦਰ,
ਹੁਣ ਲੱਭਣ ਨਾ ਕਿਤੇ ਕਿਨਾਰੇ ਅੜੀਏ |
ਤੂੰ ਨਹੀਂ ਸੀ ਭੋਲੀ-ਭਾਲੀ,
ਬਣੇ ਰਹੇ ਅਸੀ ਵਿਚਾਰੇ ਅੜੀਏ |
ਤੇਰੀ ਪੌਸ਼ ਏਰੀਏ ਕੋਠੀ ਤਗੜੀ,
ਸਾਡੇ ਹੰਸਲੀ ਰਾਹ ਤੇ ਢਾਰੇ ਅੜੀਏ |
ਦੁਆਵਾਂ ਕਰਾਂ ਹਜ਼ਾਰਾਂ ਅੱਜ-ਕੱਲ,
ਮੰਨੀ ਨਾ ਜਾਵੇ ਮਜ਼ਾਰੇ ਅੜੀਏ |
ਦੁੱਖਭੰਜਨ ਪਾਸੇ ਹੋ ਕੇ ਬਹਿ ਗਿਆ,
ਲੰਘ ਗਏ ਰਾਹਾਂ ਚੋਂ ਸਾਰੇ ਅੜੀਏ |