19.8 C
United Kingdom
Tuesday, June 23, 2026

More

    ਵੀਰ ਭਗਤ ਸਿੰਘ

    ਰਜਨੀ ਵਾਲੀਆ

    ਹੋਇਆ ਝੂਲਣੇ ਨੂੰ ਫੰਦੇ,
    ਤੇ ਤਿਆਰ ਨਈਓਂ ਭੁੱਲਦਾ |
    ਨੀ ਵੀਰ ਭਗਤ ਸਿੰਘ,
    ਸਰਦਾਰ ਨਈਓਂ ਭੁੱਲਦਾ |
    ਹੋਇਆ ਝੂਲਣੇ ਨੂੰ ਫੰਦੇ,
    ਤੇ ਤਿਆਰ ਨਈਓਂ ਭੁੱਲਦਾ |

    ਬਣ ਪਰਵਾਨਾ ਜਿਹੜਾ,
    ਸੜਿਆ ਆਜਾਦੀ ਤੋਂ |
    ਤੇਰੇ ਮੇਰੇ ਲਈ ਜੋ ਸੀ,
    ਲੜਿਆ ਆਜਾਦੀ ਤੋਂ |
    ਉੱਚਾ ਉਹ ਉੱਚਾ ਉਹਦਾ,
    ਕਿਰਦਾਰ ਨਈਓਂ ਭੁੱਲਦਾ |
    ਹੋਇਆ ਝੂਲਣੇ ਨੂੰ ਫੰਦੇ,
    ਤੇ ਤਿਆਰ ਨਈਓਂ ਭੁੱਲਦਾ |

    ਦੇ ਕੇ ਜਾਨ ਸੀ ਬਚਾ,
    ਲਿਆ ਦੇਸ਼ ਦੇ ਤਿਰੰਗੇ ਨੂੰ |
    ਰਾਹੇ ਆਪਣੇ ਹੀ ਤੁਰੇ,
    ਨਾਂ ਕਿਹਾ ਕੁਝ ਮਾੜੇ ਚੰਗੇ ਨੂੰ |
    ਅਸਲੀ ਆਜਾਦੀ ਦਾ ਜੋ ਸੀ,
    ਹੱਕਦਾਰ ਨਈਓਂ ਭੁੱਲਦਾ |
    ਹੋਇਆ ਝੂਲਣੇ ਨੂੰ ਫੰਦੇ,
    ਤੇ ਤਿਆਰ ਨਈਓਂ ਭੁੱਲਦਾ |

    ਪਾਇਆ ਬਾਲ ਵਰੇਸੇ ਹੀ, ਬੰਦੂਕਾਂ,
    ਬੰਦੂਕਾਂ ਨਾਲ ਪਿਆਰ ਸੀ |
    ਭਗਤ ਸਿੰਘ ਦੇ ਜ਼ਹਿਨ ਚ,
    ਨਾ ਜਿੱਤ ਸੀ ਨਾ ਹਾਰ ਸੀ |
    ਨੀ ਮੈਨੂੰ ਆਜਾਦੀ ਦਾ,
    ਸ਼ਾਹ ਅਸਵਾਰ ਨਈਉ ਭੁੱਲਦਾ |
    ਹੋਇਆ ਝੂਲਣੇ ਨੂੰ ਫੰਦੇ,
    ਤੇ ਤਿਆਰ ਨਈਓਂ ਭੁੱਲਦਾ |

    ਸੀ ਜਦੋਂ ਚੱਲਿਆ ਵਿਆਹੁਣ,
    ਮੌਤ ਦੇਖਦਾ ਜ਼ਮਾਨਾ ਸੀ |
    ਇੱਕ ਸ਼ਮਾ ਸੀ ਆਜਾਦੀ ਤੇ,
    ਭਗਤ ਸਿੰਘ ਪਰਵਾਨਾ ਸੀ |
    ਅੰਗਰੇਜ਼ਾਂ ਦਾ ਸੜਿਆ,
    ਹੰਕਾਰ ਨਈਉਂ ਭੁੱਲਦਾ |
    ਹੋਇਆ ਝੂਲਣੇ ਨੂੰ ਫੰਦੇ,
    ਤੇ ਤਿਆਰ ਨਈਓਂ ਭੁੱਲਦਾ |

    ਮਿਲ ਗਈ ਸੀ ਘਰ ਵਿੱਚੋਂ ਹੀ,
    ਤੈਨੂੰ ਗੁੜਤੀ ਲੜਾਈ ਦੀ |
    ਲੜਨਾ-ਮਰਨਾ ਆਜਾਦੀ ਲਈ,
    ਕੀਤੀ ਘਰੋਂ ਹੀ ਪੜਾਈ ਸੀ |
    ਹੁੰਦਾ ਗੁਰੂਆਂ ਦਾ ਘਰੇ ਹੀ,
    ਦੀਦਾਰ ਨਈਓਂ ਭੁੱਲਦਾ |
    ਹੋਇਆ ਝੂਲਣੇ ਨੂੰ ਫੰਦੇ,
    ਤੇ ਤਿਆਰ ਨਈਓਂ ਭੁੱਲਦਾ |

    ਸੀ ਲਿਖਿਆ ਹੋਇਆ ਏ,
    ਭਗਤ ਸਿੰਘ ਜਦੋ ਆਉਣਾ ਸੀ |
    ਮਿਲ ਰਾਜਗੁਰੂ, ਸੁਖਦੇਵ ਨਾਲ,
    ਵਤਨ ਨੂੰ ਬਚਾਉਣਾ ਸੀ |
    ਤੇਰਾ ਸੀ ਜੋ ਵਤਨ ਨਾਲ ਮੋਹ,
    ਬੇਸੁ਼ਮਾਰ ਨਈਓਂ ਭੁੱਲਦਾ |
    ਹੋਇਆ ਝੂਲਣੇ ਨੂੰ ਫੰਦੇ,
    ਤੇ ਤਿਆਰ ਨਈਓਂ ਭੁੱਲਦਾ |

    ਸੀ ਜਦੋਂ ਚੱਲਿਆ ਵਿਆਹੁਣ,
    ਮੌਤ ਦੇਖਦਾ ਜ਼ਮਾਨਾ ਸੀ |
    ਇੱਕ ਸ਼ਮਾ ਸੀ ਆਜਾਦੀ ਤੇ,
    ਭਗਤ ਸਿੰਘ ਪਰਵਾਨਾ ਸੀ |
    ਅੰਗਰੇਜ਼ਾਂ ਦਾ ਸੜਿਆ,
    ਹੰਕਾਰ ਨਈਉਂ ਭੁੱਲਦਾ |
    ਹੋਇਆ ਝੂਲਣੇ ਨੂੰ ਫੰਦੇ,
    ਤੇ ਤਿਆਰ ਨਈਓਂ ਭੁੱਲਦਾ |

    ਭਗਤ ਸਿੰਘ ਦੇ ਜੋ਼ਸ ਨਾਲ ਹੋਸ਼,
    ਤੇ ਕ੍ਰਾਂਤੀ ਕੰਮ ਕਰ ਗਈ |
    ਗਿਆ ਜਦੋਂ ਮੌਤ ਨੂੰ ਵਿਆਹੁਣ,
    ਫਿਰੰਗੀਆਂ ਦੀ ਮਾਸੀ ਮਰ ਗਈ |
    ਤਿੰਨਾਂ ਖੋਭਿਆ ਜੋ ਸੀਨੇ ਉਹ,
    ਖਾਰ ਨਈਓਂ ਭੁੱਲਦਾ |
    ਹੋਇਆ ਝੂਲਣੇ ਨੂੰ ਫੰਦੇ,
    ਤੇ ਤਿਆਰ ਨਈਓਂ ਭੁੱਲਦਾ |

    ਜੋ ਵਤਨ ਉੱਤੋਂ ਮਰਨ ਵਾਲੇ ਨੂੰ,
    ਲਗਾਉਣਾ ਚਾਹੁੰਦੇ ਥੱਲੇ ਸੀ |
    ਉਹਨਾਂ ਨੂੰ ਆਪਣੀ ਧੌਣ ਨਿਵਾਉਣੀ,
    ਪੈ ਗਈ ਕੀ ਸੋਚ ਕਿ ਚੱਲੇ ਸੀ |
    ਰਜਨੀ ਫਿਰੰਗੀਆਂ ਦਾ ਸੋਚਪੁਣਾ,
    ਓ ਬਿਮਾਰ ਨਈਉਂ ਭੁੱਲਦਾ |
    ਹੋਇਆ ਝੂਲਣੇ ਨੂੰ ਫੰਦੇ,
    ਤੇ ਤਿਆਰ ਨਈਓਂ ਭੁੱਲਦਾ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!