10 C
United Kingdom
Tuesday, May 6, 2025

More

    ਕਾਵਿ ਰੇਖਾ ਚਿਤਰ- ਸੁਖਵਿੰਦਰ ਅੰਮ੍ਰਿਤ

    ਹੈ ਕਵਿਤਾ ਦੇ ਨਾਲ ਧੁਰ ਅੰਦਰ ਤੋਂ,
    ਪਿਆਰ ਸੁਖਵਿੰਦਰ ਅਮਿ੍ਤ ਦਾ |
    ਪੰਜਾਬੀ ਦੀ ਉੱਤਮ ਸ਼ਾਇਰਾ ਉੱਚਾ ਬਹੁਤ,
    ਮਿਆਰ ਸੁਖਵਿੰਦਰ ਅਮਿ੍ਤ ਦਾ |
    ਹੈ ਕਵਿਤਾ ਦੇ ਨਾਲ ਧੁਰ ਅੰਦਰ ਤੋਂ,
    ਪਿਆਰ ਸੁਖਵਿੰਦਰ ਅਮਿ੍ਤ ਦਾ |

    ਸਦਾ ਜਿੰਦਗੀ ਦੇ ਸਫਰ ਵਿੱਚ,
    ਤੁਰਿਆ ਨਾਲੋ ਨਾਲ |
    ਜਿਸਨੇ ਅੱਜ ਤੱਕ ਕਦੇ ਵੀ ,
    ਕਰਿਆ ਨਹੀ ਕੋਈ ਸਵਾਲ |
    ਅਮਰਜੀਤ ਸਿੰਘ ਬਣਿਆ,
    ਸਰਦਾਰ ਸੁਖਵਿੰਦਰ ਅਮਿ੍ਤ ਦਾ |
    ਹੈ ਕਵਿਤਾ ਦੇ ਨਾਲ ਧੁਰ ਅੰਦਰ ਤੋਂ,
    ਪਿਆਰ ਸੁਖਵਿੰਦਰ ਅਮਿ੍ਤ ਦਾ |

    ਕਵਿਤਾ ਏਦਾਂ ਸਖੀਆਂ ਵਾਂਗੂ,
    ਖੇਡਾਂ-ਖੇਡਣ ਲਗਦੀ |
    ਜਦ ਲੋਅ ਕਲਮ ਦੀ ਚਿਰਾਗ,
    ਵਰਗੇ ਕਾਗਜ਼ ਉੱਤੇ ਮਘਦੀ |
    ਕਵਿਤਾ ਆਪ ਮੁਹਾਰੇ ਰੂਪ ਲੈਂਦੀ,
    ਏ ਧਾਰ ਸੁਖਵਿੰਦਰ ਅਮਿ੍ਤ ਦਾ |
    ਹੈ ਕਵਿਤਾ ਦੇ ਨਾਲ ਧੁਰ ਅੰਦਰ ਤੋਂ,
    ਪਿਆਰ ਸੁਖਵਿੰਦਰ ਅਮਿ੍ਤ ਦਾ |

    ਫੁੱਲਾਂ ਵਰਗੇ ਸ਼ਬਦ ਹੁੰਦੇ ਜੋ,
    ਉਹ ਰਹੇ ਇਕੱਠੇ ਕਰਦੀ |
    ਮਹਿਕਾਂ ਹੀ ਮਹਿਕਾਂ ਦੇਂਦੇ ਜਦ,
    ਉਹ ਛਾਬਾ ਆਪਣਾ ਭਰਦੀ |
    ਤਦ ਕਵਿਤਾ ਦੇ ਰੂਪ ਜਿਹਾ ਇੱਕ,
    ਬਣ ਜਾਂਦਾ ਏ ਹਾਰ ਸੁਖਵਿੰਦਰ ਅਮਿ੍ਤ ਦਾ |
    ਹੈ ਕਵਿਤਾ ਦੇ ਨਾਲ ਧੁਰ ਅੰਦਰ ਤੋਂ,
    ਪਿਆਰ ਸੁਖਵਿੰਦਰ ਅਮਿ੍ਤ ਦਾ |

    ਸਿਰੜੀ,ਹਿੰਮਤੀ,ਸਿਦਕੀ ਹੈ,
    ਗੱਲਾਂ ਕਰਦੀ ਨਹੀਂ ਕਮਜੋ਼ਰੀ ਨਾ |
    ਤਪਸ਼ ਹੋਵੇ ਭਾਵੇਂ ਠੰਢ ਸਿਆਲਾਂ ਦੀ,
    ਜਰਦੀ ਨਹੀਂ ਕਮਜੋਰੀ ਨਾ |
    ਵਿਚਾਰਾਂ ਦੀ ਚਰਚਾ ਦੇ ਅੰਦਰ ਬੜਾ
    ਪਿਆਰਾ ਹੋਵੇ ਵਿਚਾਰ ਸੁਖਵਿੰਦਰ ਅਮਿ੍ਤ ਦਾ |
    ਹੈ ਕਵਿਤਾ ਦੇ ਨਾਲ ਧੁਰ ਅੰਦਰ ਤੋਂ,
    ਪਿਆਰ ਸੁਖਵਿੰਦਰ ਅਮਿ੍ਤ ਦਾ |

    ਚੇਤੇ ਨੇ ਅੱਜ ਵੀ ਗੁਰਨਾਮ ਸਿੰਘ ਬਾਬਲ,
    ਨੇ ਧੀ ਨੂੰ ਡਾਢੇ ਲਾਡ ਲਡਾਏ ਸਨ |
    ਮਾਂ ਅਮਰਜੀਤ ਕੌਰ ਨਾਲ ਦੁੱਖ-ਸੁੱਖ,
    ਵੰਡੇ ਤੇ ਉਸਨੇ ਮੱਖਣ ਦੁੱਧ ਖਵਾਏ ਸਨ |
    ਹੈ ਬੜਾ ਮਾਂ-ਪਿਉ ਲਈ ਦਿਲ ਵਿੱਚ,
    ਸਤਿਕਾਰ ਸੁਖਵਿੰਦਰ ਅਮਿ੍ਤ ਦਾ |
    ਹੈ ਕਵਿਤਾ ਦੇ ਨਾਲ ਧੁਰ ਅੰਦਰ ਤੋਂ,
    ਪਿਆਰ ਸੁਖਵਿੰਦਰ ਅਮਿ੍ਤ ਦਾ |

    ਸਰਬਜੀਤ,ਸਤਵੀਰ,ਨਰਿੰਦਰ,ਕਿੰਦਰਜੀਤ,
    ਅਮਿ੍ਤ ਦੀਆਂ ਨੇਂ ਚਾਰੇ ਭੈਣਾਂ |
    ਇਹਨਾਂ ਦਾ ਸਭਤੋਂ ਛੋਟਾ ਵੀਰਾ ਨਿਰਮਲ,
    ਸਿੰਘ ਹੈ ਬੜਾ ਕੀਮਤੀ ਗਹਿਣਾ |
    ਰੱਖੜੀ ਵਾਲੇ ਦਿਨ ਚਾਰੇ ਭੈਣਾਂ,
    ਕਰਦੀਆਂ ਨੇਂ ਇੰਤਜ਼ਾਰ ਸੁਖਵਿੰਦਰ ਅਮਿ੍ਤ ਦਾ |
    ਹੈ ਕਵਿਤਾ ਦੇ ਨਾਲ ਧੁਰ ਅੰਦਰ ਤੋਂ,
    ਪਿਆਰ ਸੁਖਵਿੰਦਰ ਅਮਿ੍ਤ ਦਾ |

    ਪਿੰਡ ਸਦਰਪੁਰੇ ਵਿੱਚ ਸਖੀਆਂ ਦੇ ਸੰਗ,
    ਖੇਡੀਆਂ ਖੇਡਾਂ ਹਾਲੇ ਵੀ ਯਾਦ ਨੇਂ |
    ਪਿੰਡ ਅਮਿ੍ਤ ਦਾ ਅੱਜ ਵੀ ਓਦਾਂ ਈ,
    ਗਲੀਆਂ ਚੁੱਲੇ-ਚੌਂਕੇ ਸਭ ਆਬਾਦ ਨੇਂ |
    ਬਚਪਨ ਦਾ ਵੀ ਤਾਂ ਸੋਹਣਾ ਸੀ,
    ਕਿਰਦਾਰ ਸੁਖਵਿੰਦਰ ਅਮਿ੍ਤ ਦਾ |
    ਹੈ ਕਵਿਤਾ ਦੇ ਨਾਲ ਧੁਰ ਅੰਦਰ ਤੋਂ,
    ਪਿਆਰ ਸੁਖਵਿੰਦਰ ਅਮਿ੍ਤ ਦਾ |

    ਸੁਖਵਿੰਦਰ ਕਾਗਜ਼ ਦੀ ਫੁਲਕਾਰੀ ਤੇ,
    ਜਦੋਂ ਫੁੱਲ ਕਵਿਤਾ ਦੇ ਕੱਢਦੀ |
    ਹਰ ਇੱਕ ਫੁੱਲ ਦੀ ਦਿੱਖ ਵੱਖਰੀ ਤੇ,
    ਉਸ ਵਿੱਚ ਵੱਖਰਾ ਹੀ ਰੰਗ ਛੱਡਦੀ |
    ਗੀਤ ਤਾਂ ਗੱਭਰੂ ਵਰਗਾ ਹੁੰਦੈ ਤੇ,
    ਗ਼ਜ਼ਲ ਲੱਗੇ ਮੁਟਿਆਰ ਸੁਖਵਿੰਦਰ ਅਮਿ੍ਤ ਦਾ |
    ਹੈ ਕਵਿਤਾ ਦੇ ਨਾਲ ਧੁਰ ਅੰਦਰ ਤੋਂ,
    ਪਿਆਰ ਸੁਖਵਿੰਦਰ ਅਮਿ੍ਤ ਦਾ |

    ਸੁਖਵਿੰਦਰ ਦੇ ਪੂਰੇ ਘਰ ਦਾ ਵਿਹੜਾ,
    ਮਹਿਕੇ ਦੋ ਸੋਹਣੇ ਫੁੱਲਾਂ ਨਾਲ |
    ਬੇਟਾ ਸੁਰਦੀਪ ਬੇਟੀ ਬਲਦੀਪ ਦੋਵੇਂ,
    ਅਮਿ੍ਤ ਦੇ ਹੀਰੇ ਨੇ ਬਾ-ਕਮਾਲ |
    ਦੁੱਖਭੰਜਨਾਂ ਇਹਨਾਂ ਜਿੰਦਾਂ ਦੇ ਨਾਲ ਹੀ ਸੌਹੰਦਾ,
    ਹੈ ਸਾਰਾ ਘਰ ਬਾਹਰ ਸੁਖਵਿੰਦਰ ਅਮਿ੍ਤ ਦਾ |
    ਹੈ ਕਵਿਤਾ ਦੇ ਨਾਲ ਧੁਰ ਅੰਦਰ ਤੋਂ,
    ਪਿਆਰ ਸੁਖਵਿੰਦਰ ਅਮਿ੍ਤ ਦਾ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!