
ਚੰਡੀਗੜ੍ਹ, ਜ਼ੀਰਕਪੁਰ 26 ਸਤੰਬਰ, ( ਰਾਜਿੰਦਰ ਭਦੌੜੀਆ ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੁਆਰਾ ਚਲਾਈ ਜਾ ਰਹੀ ਆਕਸੀਮੀਟਰ ਮੁਹਿੰਮ ਤੇ ਲੋਕਾਂ ਨੂੰ ਘਰੇ ਬੈਠੇ ਮਿਲ ਰਹੀ ਹੈ। ਇਸ ਕੜੀ ਵਿੱਚ ‘ਆਪ’ ਆਗੂ ਸਵਰਨਜੀਤ ਕੌਰ ਵੱਲੋਂ ਜ਼ੀਰਕਪੁਰ ਦੇ ਬਾਲਟਾਣਾ ਖੇਤਰ ਵਿੱਚ ਆਕਸੀਜਨ ਚੈੱਕ-ਅਪ ਕੈਂਪ ਲਗਾਇਆ ਗਿਆ।
ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਅਤੇ ਉਨ੍ਹਾਂ ਨੇ ਆਪਣਾ ਆਕਸੀਜਨ ਲੈਵਲ ਦੀ ਜਾਂਚ ਕਰਾਇ। ਸਵਰਨਜੀਤ ਕੌਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮਾੜੇ ਵੇਲ਼ੇ ਜਿਸ ਤਰੀਕੇ ਨਾਲ ਮੌਤ ਦੇ ਅੰਕੜੇ ਸਾਹਮਣੇ ਆ ਰਹੇ ਹਨ, ਉਸ ਤੇ ਲੋਕਾਂ ਵਿਚ ਵਹਿਮ ਅਤੇ ਡਰ ਦਾ ਮਾਹੌਲ ਹੈ ਜਿਸ ਕਾਰਨ ਲੋਕ ਹੋਰ ਬਿਮਾਰੀਆਂ ਦੇ ਇਲਾਜ਼ ਲਈ ਵੀ ਹਸਪਤਾਲਾਂ ਵਿੱਚ ਜਾਣ ਤੋਂ ਡਰਨ ਲਗੇ ਹਨ ਅਜਿਹੇ ਸਮਿਆਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਚਲਾਈ ਜਾ ਰਹੀ ਆਕਸੀਮੀਟਰ ਮੁਹਿੰਮ ਤਹਿਤ ਲੋਕਾਂ ਨੂੰ ਘਰ ਬੈਠੀਆਂ ਸਰੀਰਕ ਤੰਦੁਰੁਸਤੀ ਦੀ ਜਾਣਕਾਰੀ ਮਿਲ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀ ਅਸਫਲਤਾ ਕਾਰਨ ਲੋਕ ਆਮ ਆਦਮੀ ਪਾਰਟੀ ਵੱਲ ਵੱਧ ਰਹੇ ਹਨ, ਜਿਸ ਨੂੰ ਦੇਖਦੇ ਹੂਏ ਕਿਹਾ ਜਾ ਸਕਦਾ ਹੈ ਕਿ ਇਹ ਆਉਣ ਵਾਲੇ ਸਮੇਂ ਵਿੱਚ ਰਾਜਨੀਤਿਕ ਤਬਦੀਲੀ ਦੀ ਨਿਸ਼ਾਨੀ ਹੈ। ਇਸ ਮੌਕੇ ਕਰਮਜੀਤ ਸਿੰਘ ਚੌਹਾਨ, ਸ. ਡੀ ਕੇ ਬਾਂਸਲ, ਨਾਜ਼ਰ ਖਾਨ ਅਤੇ ਰਮਨ ਸੈਣੀ ਮੌਜੂਦ ਸਨ।