ਮੋਗਾ (ਮਿੰਟੂ ਖੁਰਮੀ)

ਰੁਜ਼ਗਾਰ ਪ੍ਰਾਪਤੀ ਮੁਹਿੰਮ ਦੀ ਲੜੀ ਤਹਿਤ ਪਰਮਗੁਣੀ ਭਗਤ ਸਿੰਘ ਦਾ 113 ਸਾਲਾਂ ਜਨਮ ਦਿਨ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਭ ਭਾਰਤ ਨੌਜਵਾਨ ਸਭਾ ਵਲੋਂ ਪੂਰੀ ਜੋਸ਼ੋ ਖਰੋਸ਼ ਨਾਲ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਖੇ ਮਨਾਇਆ ਜਾ ਰਿਹਾ ਹੈ ਇਸ ਗੱਲ ਦਾ ਪ੍ਰਗਟਾਵਾ ਸਰਭ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਗੁਰਦਿੱਤ ਦੀਨਾ ਨੇ ਜਿਲ੍ਹਾ ਪੱਧਰੀ ਹੋਈ ਮੀਟਿੰਗ ਵਿੱਚ ਕੀਤਾ । ਉਹਨਾਂ ਕਿਹਾ ਕਿ ਜਿੱਥੇ ਸਮੇਂ ਦੀਆਂ ਸਰਕਾਰਾਂ ਬੇਰੁਜ਼ਗਾਰੀ ਨੂੰ ਸਿਖਰਾ ਤੇ ਪਹੁਚਾਇਆ ਹੈ ਉਥੇ ਹੀ ( ਬਨੇਗਾ ) ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਨੌਜਵਾਨਾਂ ਵਿੱਚ ਇੱਕ ਆਸ ਦੀ ਕਿਰਨ ਹੈ । 28 ਸਤੰਬਰ ਭਗਤ ਸਿੰਘ ਦੇ ਜਨਮ ਦਿਨ ਅਤੇ ਬਨੇਗਾ ਨੂੰ ਲੈਕੇ ਨੌਜਵਾਨੀ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਮੀਟਿੰਗ ਵਿੱਚ ਪਹੁੰਚੇ ਵਿਸ਼ੇਸ ਤੋਰ ਤੇ ਪਹੁੰਚੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਤੇ ਜਰਨਲ ਸਕੱਤਰ ਵਿੱਕੀ ਮਹੇਸਰੀ , ਸਰਭ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸਰੀ , ਸਰਭ ਭਾਰਤ ਨੌਜਵਾਨ ਸਭਾ ਦੇ ਸਾਬਕਾ ਸਕੱਤਰ ਕੁਲਦੀਪ ਭੋਲ਼ਾ ਨੇ ਬੋਲਦਿਆਂ ਕਿਹਾ ਕਿ ਦੇਸ ਦੇ ਹਾਲਾਤ ਇਹਨਾਂ ਹਕੂਮਤਾਂ ਨੇ ਬਦ ਤੋਂ ਬਦਤਰ ਬਣਾਏ ਹਨ ਲੋਕਡੌਨ ਦੀ ਆੜ ਵਿੱਚ ਲੱਖਾਂ ਲੋਕ ਕੰਮ ਤੋ ਬਾਹਰ ਕੀਤੇ ਹਨ । ਪਰ ਸਾਡੀਆਂ ਜਥੇਬੰਦੀਆਂ ਦੇ ਸੰਘਰਸ਼ ਅਤੇ ਨੌਜਵਾਨੀ ਦੇ ਸਾਥ ਨਾਲ ਅੱਜ ਇਹ ਬਨੇਗਾ “ਭਗਤ ਸਿੰਘ ਕੋਮੀ ਰੁਜ਼ਗਾਰ ਗਰੰਟੀ ਕਾਨੂੰਨ”
ਜਿਸ ਵਿੱਚ ਹਰਇੱਕ ਨੂੰ ਉਸਦੀ ਯੋਗਤਾ ਮੁਤਾਬਿਕ ਕੰਮ ਮਿਲਣ ਦੀ ਗਰੰਟੀ ਹੋਵੇ ।
ਜਿਵੇਂ ਅਣ- ਸਿਖਿਅਤ ਨੂੰ 20000 ਰੁਪਏ ,
ਅਰਧ-ਸਿਖਿਅਤ ਨੂੰ 25 000 ,
ਸਿਖਿਅਤ ਨੂੰ 30000
” ਤੇ ਉੱਚ-ਸਿਖਿਅਤ ਨੂੰ 35000ਰੁਪਏ
ਪ੍ਰਤੀ ਮਹੀਨਾ ਤਨਖਾਹ ਹੋਵੇ।
ਜੇਕਰ ਸਰਕਾਰ
ਕੰਮ ਦੇਣ ਵਿੱਚ ਅਸਫਲ ਰਹਿੰਦੀ ਹੈ ਤਾ
ਦਰਜਵਾਰ ਤਨਖਾਹ ਦਾ ਅੱਧ
ਕੰਮ ਇੰਤਜ਼ਾਰ ਭੱਤਾ ਦੇਵੇ ।
ਪਾਰਲੀਮੈਟ ਵਿੱਚ ਪੇਸ਼ ਹੋ ਚੁਕਿਆ ਹੈ ਤੇ ਸਾਡਾ ਇਹ ਵਿਸ਼ਵਾਸ ਹੈ ਹੁਣ ਦੇਸ ਦੇ ਲੋਕ ਚੇਤਨਤਾ ਨਾਲ ਹਕੂਮਤ ਵਿਰੁੱਧ ਉੱਠ ਖੜੇ ਹੋਏ ਹਨ ਤੇ ਬਹੁਤ ਜਲਦ ਇਹ ਕਾਨੂੰਨ ਅਮਲ ਦੇ ਰੂਪ ਵਿੱਚ ਹੋਵੇਗਾ ਤੇ ਸਾਡੇ ਪੁਰਖਿਆਂ ਦੇ ਸੁਪਨਿਆਂ ਦਾ ਦੇਸ਼ ਬਣੇਗਾ । ਭੈਣ ਕਰਮਵੀਰ ਬੱਧਨੀ ਤੇ ਜਗਵਿੰਦਰ ਕਾਕਾ ਨੇ ਜਵਾਨੀ ਨੂੰ ਭਗਤ ਸਿੰਘ ਨੂੰ ਪੜਨ ਦਾ ਸੁਨੇਹਾ ਦਿੰਦਿਆਂ 28 ਨੂੰ ਆਪਣੇ ਘਰਾਂ ਤੇ ਦੀਪਮਾਲਾ ਕਰਨ ਦਾ ਤੇ ਜਨਮ ਦਿਨ ਤੇ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਤੇ ਮੀਟਿੰਗ ਵਿੱਚ ਆਏ ਸਾਥੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਤਰਸੇਮ ਗਗੜਾ , ਜਸਪ੍ਰੀਤ ਬਧਨੀ , ਇੰਦਰਜੀਤ ਦੀਨਾ , ਨਵਜੋਤ ਬਿਲਾਸਪੁਰ , ਸੁਖਾ ਮਹੇਸਰੀ , ਰਾਜੂ ਮਹੇਸਰੀ , ਨਵਦੀਪ ਬਿਲਾਸਪੁਰ, ਬਲਕਰਨ ਨਿਹਾਲ ਸਿੰਘ ਵਾਲਾ , ਜਬਰਜੰਗ ਮਹੇਸਰੀ , ਕੁਲਵੀਰ ਸੋਨੀ , ਲਵਪ੍ਰੀਤ ਕੌਰ , ਇਕਬਾਲ ਚੜਿੱਕ , ਸਵਰਾਜ ਖੋਸਾ ਹਾਜਰ ਸਨ ।