
ਅਸ਼ੋਕ ਵਰਮਾ
ਮਾਨਸਾ, 26 ਸਤੰਬਰ: ਮਾਨਸਾ ਪੁਲਿਸ ਨੇ ਚੋਰੀ ਦੇ ਬਜਾਜ ਪਲਟੀਨਾ ਮੋਟਰਸਾਈਕਲ ਸਮੇਤ ਇੱਕ ਵਿਅਕਤਨੂੰ ਕਾਬੂ ਕੀਤਾ ਹੈ। ਮੁਲਜਮ ਦੀ ਪਛਾਣ ਬੱਗਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਉਭਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮੋਟਰਸਾਈਕਲ ਦੀ ਕੀਮਤ 40 ਹਜਾਰ ਰੁਪਏ ਹੈ।ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਿਟੀ-1 ਮਾਨਸਾ ਪੁਲਿਸ ਨੂੰ ਹੈਪੀ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਖੋੋਖਰ ਖੁਰਦ ਨੇ ਦੱਸਿਆ ਸੀ ਕਿ ਉਹ 24 ਸਤੰਬਰ ਨੂੰ ਆਪਣੇ ਘਰੇਲੂ ਕੰਮਕਾਰ ਸਬੰਧੀ ਆਪਣੇ ਮੋੋਟਰਸਾਈਕਲ ’ਤੇ ਮਾਨਸਾ ਆਇਆ ਸੀ । ਉਸ ਨੇ ਆਪਣਾ ਮੋਟਰਸਾਈਕਲ ਗਊਸ਼ਾਲਾ ਦੀ ਬੈਕਸਾਈਡ ਪ੍ਰਵੀਨ ਕੁਮਾਰ ਦੇ ਘਰ ਅੱਗੇ ਖੜਾ ਕੀਤਾ ਸੀ। ਜਦੋੋ ਉਹ ਕਰੀਬ ਅੱਧੇ ਘੰਟੇ ਬਾਅਦ ਵਾਪਸ ਆਇਆ ਤਾਂ ਉਸਦਾ ਮੋੋਟਰਸਾਈਕਲ ੳੁੱਥੇ ਨਹੀ ਸੀ। ਪੁਲਿਸ ਨੇ ਇਸ ਚੋਰੀ ਦੇ ਸਬੰਧ ’ਚ ਮੁਕੱਦਮਾ ਦਰਜ ਕਰਕੇ ਕੀਤੀ ਪੜਤਾਲ ਦੌਰਾਨ ਬੱਗਾ ਸਿੰਘ ਨੂੰ ਗਿ੍ਰਫਤਾਰ ਕੀਤਾ ਹੈ ਜਿਸ ਕੋਲੋਂ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਉਨਾਂ ਦੱਸਿਆ ਕਿ ਬੱਗਾ ਸਿੰਘ ਨਸ਼ਿਆਂ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਹੀ ਉਸ ਮੋਟਰਸਾਈਕਲ ਚੋੋਰੀ ਕੀਤਾ ਸੀ।