6.3 C
United Kingdom
Monday, April 21, 2025

More

    ਸੰਘਰਸ਼ੀ ਕਿਸਾਨ ਆਗੂ ਦੀ ਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵੰਗਾਰਿਆ

    ਅਸ਼ੋਕ ਵਰਮਾ
    ਬਠਿੰਡਾ, 25 ਸਤੰਬਰ । ਖੇਤੀ ਬਿੱਲ ਪਾਸ ਕਰਨ ਦੇ ਮਾਮਲੇ ਤੇ ਕਿਸਾਨ ਆਗੂ ਦੀ ਧੀਅ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੰਗਾਰਿਆ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਕੇਵਲ ਸਿੰਘ ਵਾਸੀ ਹਮੀਦੀ ਦੀ ਧੀਅ ਸੁਮਨਦੀਪ ਕੌਰ ਨੇ ਆਖਿਆ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਮਜਦੂਰਾਂ,ਵਪਾਰੀਆਂ ਤੇ ਹੋਰ ਵੱਖ ਵੱਖ ਵਰਗਾਂ ਦੇ ਘਰ ਹਨੇਰਾ ਪੱਸਰਨ ਦਾ ਕੋਈ ਫਿਕਰ ਨਹੀਂ ਹੈ।  ਇਸ ਕਰਕੇ ਹਕੂਮਤ ਕਾਰਪੋਰੇਟ ਘਰਾਣਿਆਂ ਪੱਖੀ ਤੇ ਖੇਤੀ ਵਿਰੋਧੀ ਫੈਸਲੇ ਲੈਣ ਲੱਗੀ ਹੈ ਸੁਮਨਦੀਪ ਕੌਰ ਪੰਜਾਬੀ ਯੂਨੀਵਰਸਿਟੀ ਤੋਂ ਜਰਨਲਿਜ਼ਮ ਅਤੇ ਮਾਸ ਕਮਿਉੂਨੀਕੇਸ਼ਨ ਦੀ ਡਿਗਰੀ ਕਰ ਰਹੀ ਹੈ ਜਿਸ ’ਚ ਹੁਣ ਉਸ ਦਾ ਤੀਸਰੇ ਸਾਲ ਦੀ ਵਿਦਿਆਰਥੀ ਹੈ। ਉਸਨੂੰ ਸੰਘਰਸ਼ ਦੀ ਗੁੜਤੀ ਪਿਤਾ ਤੋਂ ਮਿਲੀ ਹੈ ਜਿਸ ਨਾਲ ਉਹ ਕਈ ਮੋਰਚਿਆਂ ’ਚ ਸ਼ਾਮਲ ਹੋਈ ਹੈ।
                               ਉਸ ਨੇ ਆਖਿਆ ਕਿ ਖੇਤਾਂ ਦੇ ਪੁੱਤ ਹੀ ਨਹੀਂ ਹੁੰਦੇ ਬਲਕਿ ਧੀਆਂ ਵੀ ਹੁੰਦੀਆਂ ਹਨ ਜਿਸ ਕਰਕੇ ਉਸ ਨੇ ਸੰਘਰਸ਼ ’ਚ ਕੁੱਦਣ ਦਾ ਫੈਸਲਾ ਲਿਆ ਹੈ। ਸੁਮਨਦੀਪ ਦੱਸਦੀ ਹੈ ਕਿ ਉਸ ਦੇ ਪਿਤਾ ਨੇ ਉਸ ਨੂੰ ਪੁੱਤਾਂ ਨਾਲੋਂ ਵੱਧ ਲਾਡ ਪਿਆਰ ਨਾਲ ਪਾਲਿਆ ਹੈ। ਉਸ  ਦਾ ਕਹਿਣਾ ਸੀ ਕਿ ਹੁਣ ਜਦੋਂ ਕਿਸਾਨੀ ਡੂੰਘੇ ਸੰਕਟ ’ਚ ਹੈ ਤਾਂ ਉਸ ਨੇ ਵੀ ਆਪਣਾ ਫਰਜ ਪਛਾਣਦਿਆਂ ਇਹੋ ਫੈਸਲਿਆ ਲਿਆ ਹੈ ਕਿ ਖੇਤੀ ਬਿੱਲਾਂ ਨੂੰ ਲੈਕੇ ਹਕੂਮਤ ਨਾਲ ਟੱਕਰ ਲਈ ਜਾਏ। ਸੁਮਨਦੀਪ ਨੇ ਆਖਿਆ ਕਿ ਮੋਦੀ ਹਕੂਮਤ ਨੇ ਖੁਦਕਸ਼ੀਆਂ ਤੇ ਕਰਜਿਆਂ ਕਾਰਨ ਦੁੱਖਾਂ ਹੱਥੋਂ ਹਾਰੇ ਕਿਸਾਨਾਂ ਦੇ ਪ੍ਰੀਵਾਰਾਂ ਦੇ ਹੌਂਕਿਆਂ ਤੋਂ ‘ਖੇਤੀ ਸੰਕਟ’ ਦੀ ਗਹਿਰਾਈ ਨਹੀਂ ਨਾਪੀ ਹੈ।
                    ਉਸ ਨੇ ਆਖਿਆ ਕਿ ਹਕੂਮਤਾਂ ਦੇ ਦਿਲਾਂ ਵਿੱਚੋਂ ਕਿਸਾਨਾਂ ਮਜਦੂਰਾਂ ਦੇ ਦੁੱਖ ਮਨਫੀ ਹਨ ਜਿਸ ਕਰਕੇ ਹੁਣ ਪੈਲੀਆਂ ਤੇ ਅੱਖ ਰੱਖ ਲਈ ਹੈ ਪਰ ਲੋਕ ਅਜਿਹਾ ਹੋਣ ਨਹੀਂ ਦੇਣਗੇ। ਸੁਮਨਦੀਪ ਨੇ ਕਾਫੀ ਤਿੱਖੇ ਲਹਿਜੇ ’ਚ ਕਿਹਾ ਕਿ ਪੰਜਾਬ ਦੀਆਂ ਧੀਆਂ ਹੁਣ ਉੱਠ ਖੜੀਆਂ ਹਨ ਇਸ ਲਈ ਸਰਕਾਰ ਨੂੰ ਖੇਤੀ ਬਿੱਲ ਵਾਪਿਸ ਲਣ ਲਈ ਮਜਬੂਰ ਕਰਕੇ ਪਿੱਛੇ ਹਟਣਗੀਆਂ। ਉਸ ਨੇ ਆਖਿਆ ਕਿ ਕਿਸਾਨਾਂ, ਮਜਦੂਰਾਂ,ਮੁਲਾਜਮਾਂ ਅਤੇ ਹੋਰ ਵੱਖ ਵੱਖ ਵਰਗਾਂ ਦੇ ਵਿਹੜੇ ਸੂਰਜ ਚੜ ਪਿਆ ਹੈ ਇਸ ਲਈ ਹੁਣ ਮੋਦੀ ਸਰਕਾਰ ਨੂੰ ਵੀ ਹਨੇਰੇ ਦਾ ਅਹਿਸਾਸ ਹੋਵੇਗਾ। ਉਨਾਂ ਪੰਜਾਬ ਦੇ ਲੋਕਾਂ ਨੂੰ ਹੁਣ ਮੌਜੂਦਾ ਦੌਰ ਦੀ ਚੁਣੌਤੀ ਸਮਝਣ ਅਤੇ ਲੰਮੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

              ਮੌਜੂਦਾ ਦੌਰ ਨਾਲ ਖਹਿਕੇ ਲੰਘਣਾ ਪਵੇਗਾ-ਦੱਤ
    ਇਨਕਲਾਬੀ ਕੇਂਦਰ ਪੰਜਾਬ ਦੇ ਸੀਨੀਅਰ ਆਗੂ ਨਰੈਣ ਦੱਤ ਦਾ ਕਹਿਣਾ ਸੀ ਕਿ ਸਥਿਤੀ ਅਜਿਹੀ ਬਣ ਗਈ ਹੈ ਕਿ ਪੰਜਾਬ ਦੀਆਂ ਧੀਆਂ ਨੂੰ ਚੰਡੀ  ਬਣਕੇ ਮੈਦਾਨ ’ਚ ਨਿਤਰਨਾ ਪਵੇਗਾ। ਉਨਾਂ ਕਿਹਾ ਕਿ ਅੱਜ ਦੀ ਔਰਤ ਹਰ ਮਿੱਥ ਨੂੰ ਤੋੜ ਰਹੀ ਹੈ । ਉਨਾਂ ਕਿਹਾ ਕਿ ਹਾਲਾਤਾਂ ਨਾਲ ਲੜਨ ਤੋਂ ਸਿਵਾਏ ਕੋਈ ਚਾਰਾ ਹੀ ਨਹੀਂ ਬਚਿਆ ਹੈ। ਉਨਾਂ ਚੇਤਾ ਕਰਾਇਆ ਕਿ ਜੇ ਅੱਜ ਚੁੱਪ ਰਹੇ ਤਾਂ ਭਲਕੇ ਪੰਜਾਬ ਦੇ ਘਰ ਘਰ ’ਚ ਸਨਾਟਾ ਛਾ ਜਾਏਗਾ। ਉਨਾਂ ਆਖਿਆ ਕਿ ਅੱਜ ਸਾਰੇ ਵੀ ਵਰਗ ਅੱਜ ਵੱਡੇ ਖਤਰੇ ’ਚ ਹਨ ਜਿੰਨਾਂ ਦੇ ਬਚਾਅ ਲਈ ਜਿਘਦਗੀ ਮੌਤ ਦੀ ਲੜਾਈ ਲੜਨੀ ਪਵੇਗੀ। ਸ੍ਰੀ ਦੱਤ ਨੇ ਸਮੁੱਚੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਇਸ ਸੰਕਟ ਦੌਰਾਨ ਉਹ ਪੰਜਾਬ ਦਾ ਨਾਜ਼ ਬਚਾਉਣ ਲਈ ਅਜਾਦੀ ਦੀ ਲੜਾਈ ਵਾਂਗ  ਅੰਦੋਲਨ ’ਚ ਉੱਤਰਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!