ਦੁੱਖਭੰਜਨ ਰੰਧਾਵਾ
0351920036369
ਮੈਂ ਰੱਬਾ ਮੰਗਦਾ ਹਾਂ ਕੀ,
ਤੇ ਕੀ ਕਰ ਦੇਨਾ ਏਂ |
ਤੂੰ ਕਾਹਤੋਂ ਅੱਖੀਆਂ ਦੇ ,
ਦੀਵੇ ਮੇਰੇ ਭਰ ਦੇਨਾ ਏ |
ਮੈਂ ਰੱਬਾ ਮੰਗਦਾ ਹਾਂ ਕੀ,
ਤੇ ਕੀ ਕਰ ਦੇਨਾ ਏਂ |
ਮੈਂ ਪੱਤਿਆਂ ਦੇ ਖੜਕੇ ਤੋਂ,
ਡਰ ਜਾਂਦਾ ਹਾਂ |
ਮੈਂ ਦਿਲ ਉਹਦਾ ਧੜਕੇ ਤਾਂ,
ਡਰ ਜਾਂਦਾ ਹਾਂ |
ਮੈਨੂੰ ਕਿਹੜੀ ਗੱਲੋਂ ਜਾਣ-ਜਾਣ
ਡਰ ਦੇਨਾਂ ਏਂ |
ਮੈਂ ਰੱਬਾ ਮੰਗਦਾ ਹਾਂ ਕੀ,
ਤੇ ਕੀ ਕਰ ਦੇਨਾ ਏਂ |
ਮੈਂ ਜਿਉਂਦਿਆਂ ਦੇ ਵਿੱਚ,
ਕਦੋਂ ਹੋ ਕੇ ਖਲੋਤਾ |
ਮੈਂ ਅੱਗ ਦੇ ਸਮੁੰਦਰਾਂ ਚ,
ਲਾਉਂਦਾ ਰਵਾਂ ਗੋਤਾ |
ਮੈਨੂੰ ਦੁਨੀਆਂ ਤੋਂ ਵੱਖਰਾ,
ਕਿਉਂ ਵਰ ਦੇਂਨਾ ਏ |
ਮੈਂ ਰੱਬਾ ਮੰਗਦਾ ਹਾਂ ਕੀ,
ਤੇ ਕੀ ਕਰ ਦੇਨਾ ਏਂ |
ਓ ਕਰ ਦਿੱਤੀ ਮੇਰੇ ਨਾਲ,
ਜੋ ਕਰਨੀ ਨਹੀ ਸੀ |
ਅੱਗ ਵਰਗੀ ਮੇਰੇ ਤੇ ਜਿਹੜੀ,
ਵਰਨੀ ਨਹੀ ਸੀ |
ਪੀੜ ਸਹਿ ਨਈਓ ਹੁੰਦੀ,
ਜੇ ਅਗਰ ਦੇਨਾ ਏ |
ਮੈਂ ਰੱਬਾ ਮੰਗਦਾ ਹਾਂ ਕੀ,
ਤੇ ਕੀ ਕਰ ਦੇਨਾ ਏਂ |
ਮੈਂ ਉਹਦੀਆਂ ਹੀ ਆਸਾਂ,
ਉੱਤੇ ਪੂਰਾ ਉਤਰਾਂ |
ਮੈਨੂੰ ਮੌਤ ਲਏ ਕਲਾਵੇ,
ਜੇ ਅਧੂਰਾ ਉਤਰਾਂ |
ਕਦੇ ਦੁੱਖ ਹਰਨੈ ਤੇ ਕਦੇ,
ਲਾ ਕਸਰ ਦੇਨਾ ਏਂ |
ਮੈਂ ਰੱਬਾ ਮੰਗਦਾ ਹਾਂ ਕੀ,
ਤੇ ਕੀ ਕਰ ਦੇਨਾ ਏਂ |
ਉਹਦੇ ਬਾਜੋਂ ਨਾਂ,
ਸਲਾਮਤੀ ਸਲਾਮਤ ਰਹੇ |
ਦੁੱਖ ਹਰਫਾਂ ਦੇ ਖੂਹੇ,
ਡਿੱਗੇ ਕਿਆਮਤ ਰਹੇ |
ਲਾ ਤੂੰ ਖੁਸੀ਼ਆਂ ਨੂੰ ਕਾਸਤੋਂ,
ਨਜ਼ਰ ਦੇਨਾ ਏ |
ਮੈਂ ਰੱਬਾ ਮੰਗਦਾ ਹਾਂ ਕੀ,
ਤੇ ਕੀ ਕਰ ਦੇਨਾ ਏਂ |
ਮੇਰੇ ਸ਼ਬਦਾਂ ਦੇ ਜੀਆਂ ਨੂੰ,
ਸਲਾਮਤੀ ਚ ਰੱਖ |
ਸ਼ਬਦ ਜੀਅ ਨੂੰ ਦੇ ਪਰਖਣੇ,
ਦੀ ਪਾਰਖੂ ਕੋਈ ਅੱਖ |
ਤਜਵੀਜ਼ ਕੀ ਤੂੰ ਕੀਤਾ,
ਕਿਹੜਾ ਘਰ ਦੇਨਾ ਏ |
ਮੈਂ ਰੱਬਾ ਮੰਗਦਾ ਹਾਂ ਕੀ,
ਤੇ ਕੀ ਕਰ ਦੇਨਾ ਏਂ |
ਦਸ ਦੁੱਖਭੰਜਨ ਨੇ ਤੇਰੇ,
ਕੋਲੋਂ ਮੰਗਿਆ ਏ ਕੀ |
ਉਹਦੇ ਬਾਜੋਂ ਨਾ ਗੁਜਾਰਾ,
ਭੋਰਾ ਲਗਦਾ ਨਹੀ ਜੀਅ |
ਲੱਗਾ ਭਰਨ ਜੇ ਉਡਾਰੀ,
ਕਿਉ ਕੁਤਰ ਪਰ ਦੇਨਾ ਏ |
ਮੈਂ ਰੱਬਾ ਮੰਗਦਾ ਹਾਂ ਕੀ,
ਤੇ ਕੀ ਕਰ ਦੇਨਾ ਏਂ |