3.5 C
United Kingdom
Sunday, March 8, 2026

More

    ਗੂਰੂ ਨਾਨਕ ੴ ਬੋਲਦੇ

    ਧੀਰਜ ਵਾਲੀਆ
    ਗੂਰੂ ਨਾਨਕ ੴ ਬੋਲਦੇ,
    ਸਾਡੇ ਮਨ ਸਮਝਾਉਂਦੇ ਨੇਂ |
    ਦੋ ਸਾਥੀ ਗੁਰੂ ਨਾਨਕ ਦੇ,
    ਇੱਕ ਚੌਰ ਝੁਲਾਉਂਦੇ ਨੇ,
    ਇੱਕ ਰਬਾਬ ਵਜਾਉਂਦੇ ਨੇ |
    ਲਿਵ ਲਾ ਕੇ ਗੁਰੂ ਨਾਨਕ ਦੇਵ ਜੀ,
    ਜਦ ਸੁਰ ਛੇੜਦੇ ਬਾਣੀਂ ਦਾ |
    ਸਿਰ ਦਾ ਤਾਜ ਉੱਚਾ ਹੋ ਜਾਂਦਾ,
    ਸੁਰਾਂ ਦੀ ਮਹਾਂਰਾਣੀਂ ਦਾ |
    ਬਾਣੀਂ ਜਿਸ-ਜਿਸ ਜ਼ਹਿਨ ਦੇ ਵਿੱਚੋਂ,
    ਗੁਜਰਦੀ ਬਾਣੀਂ ਤੇਰੀ ਬਾਬਾ ਜੀ,
    ਕੱਟਿਆ ਜਾਂਦਾ ਕਸ਼ਟ-ਕਲੇਸ਼,
    ਤੇਰੇ ਹਰ ਇੱਕ ਪ੍ਰਾਣੀਂ ਦਾ |
    ਤੇਰੀ ਬਾਣੁ ਦੇ ਸਾਗਰ ਕਿਨਾਰੇ,
    ਹੋ ਨਕਮਸਤਕ ਮੈਂ ਖੜ ਜਾਂਦਾ ਹਾਂ |
    ਤੂੰ ਹੀ ਤੂੰ ਮੈਨੂੰ ਨਜਰੀ ਅਾਵੇਂ,
    ਮੈਂ ਜਦ ਆਪਣੇ ਹੀ ਅੰਦਰ ਵੜ ਜਾਂਦਾ ਹਾਂ |
    ਮੈਂ ਆਪਣੇ ਆਪ ਚੋਂ ਮਨਫੀ ਹੋ ਕੇ,
    ਮੂਲਮੰਤਰ ਨੂੰ ਪੜ ਜਾਂਦਾ ਹਾਂ |
    ਸੱਜਣ ਠੱਗ ਨੇਂ ਲੁੱਟ-ਲੁੱਟ ਖਾਦੇ,
    ਕਈ ਮਜ਼ਲੂਮ ਤੇ ਕਈ ਸ਼ਹਿਜਾਦੇ |
    ਫਸਕੇ ਜਾਲ ਚ ਜਰਨੇ ਪੈਂਦੇ ਸਨ,
    ਕਈ ਘਾਟੇ ਤੇ ਕਈ-ਕਈ ਵਾਧੇ |
    ਜੋ ਮਨ ਵਿੱਚ ਰੱਖਦੇ ਨੇਂ ਕੌੜਾਂ,
    ਉਹਨਾਂ ਨੂੰ ਹੀ ਪੈਂਦੀਆਂ ਥੋੜਾਂ |
    ਹੋਵਣ ਜੋ ਮਨ ਦੇ ਸੱਚੇ ਤੇ ਸੁੱਚੇ,
    ਉਹਨਾਂ ਨੂੰ ਨਾਨਕ ਦੀਆਂ ਲੋੜਾਂ |
    ਉਹਨਾਂ ਨੂੰ ਮਿਲ ਜਾਂਦਾ ਏ ਬੈਠਿਆਂ-ਬੈਠਿਆਂ,
    ਲਾਉਣੀਆਂ ਪੈਣ ਨਾ ਬਹੁਤੀਆਂ ਦੌੜਾਂ |
    ਜੋ ਪਾਉਂਦੇ ਨਈਂ ਕਦੀ ਵੀ ਰੌਲੇ,
    ਜੋ ਹੁੰਦੇ ਨੇ ਸੱਚ-ਮੁੱਚ ਭੋਲੇ |
    ਓ ਬਿਨ ਬਾਣੀਂ ਕੁਝ ਨਹੀਂ ਸੁਣਦੇ,
    ਹੋ ਰਹਿੰਦੇ ਨੇਂ ਕੰਨੋਂ ਬੋਲੇ |
    ਝੂਠੇ ਸਾਧ ਪਾਖੰਡੀਆਂ ਵਾਂਗੂ,
    ਬਦਲਣ ਨਾ ਉਹ ਮੁੜ-ਮੁੜ ਚੋਲੇ |
    ਗੁਰੂ ਨਾਨਕ ਨੇ ਉੱਤਮ ਪਾਠ ਪੜਾਇਆ,
    ਜੀਉਣਾ ਕੀਵੇਂ ਉਹਨਾ ਜੀਅ ਕੇ ਦਿਖਾਇਆ |
    ਬਾਣੀ ਵਿੱਚ ਖੁਦ ਦਾ ਵਾਸ ਕਰਾਇਆ,
    ਓ ਦੀਨ ਦਇਆਲ ਤੇ ਦੇਵਣਹਾਰਾ,
    ਤਾਂ ਹੀ ਤਾਂ ਪ੍ਰਭ ਸਾਨੂੰ ਮਿਲਣੇਂ ਆਇਆ |
    ਖਰਚ ਤੁਸਾਂ ਨੇਂ ਨੇਕ ਕਮਾਈ,
    ਲੰਗਰ ਦੀ ਸੀ ਰੀਤ ਚਲਾਈ |
    ਭੁੱਖੇ ਸਾਧੂਆਂ ਤਾਈਂ ਸੀ ਪਰੀਤੜੀ ਪਾਈ,
    ਮੇਰੇ ਨਾਨਕ ਤੂੰ ਕਿੰਨਾਂ ਸੁ਼ੱਧ ਤੇ ਕਿੰਨਾਂ ਗਹਿਰਾ,
    ਤੇਰੀ ਮਾਪ ਨਾ ਹੋਈ ਕਦੇ ਗਹਿਰਾਈ |
    ਮੇਰੇ ਨਾਨਕ ਧੀਰਜ ਤੇਰਾ ਦਿੱਤਾ,
    ਖਾ ਰਿਹਾ ਹੈ ਤੇਰਾ ਦਿੱਤਾ ਵਰਤ ਰਿਹਾ ਹੈ |
    ਸਿਰ ਤੇ ਸਜਾ ਕੇ ਸੋਹਣੀ ਦਸਤਾਰ,
    ਅੱਜ ਗੁਗੂਘਰ ਨੂੰ ਪਰਤ ਰਿਹਾ ਹੈ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!