23.7 C
United Kingdom
Sunday, June 21, 2026

More

    ‘ਤਣਾਅ ਪ੍ਰਬੰਧਨ ਅਤੇ ਤੰਦਰੁਸਤੀ’ ਵਿਸ਼ੇ ਤੇ ਯੋਗ ਸੈਸ਼ਨ ਕਰਵਾਇਆ

    ਅਸ਼ੋਕ ਵਰਮਾ
    ਬਠਿੰਡਾ, 20 ਸਤੰਬਰ। ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਨੇ ਵਾਈਸ-ਚਾਂਸਲਰ ਪ੍ਰੋਫੈਸਰ ਰਾਘਵੇਂਦਰ ਪੀ. ਤਿਵਾੜੀ ਦੀ ਅਗਵਾਈ ਹੇਠ ਫਿੱਟ ਇੰਡੀਆ ਮੂਵਮੈਂਟ ਦੇ ਸਹਿਯੋਗ ਨਾਲ ‘ਤਣਾਅ ਪ੍ਰਬੰਧਨ ਅਤੇ ਤੰਦਰੁਸਤੀ’ ਵਿਸ਼ੇ ਤੇ ਯੋਗ ਸੈਸ਼ਨ ਕਰਵਾਇਆ ਮੁੱਖ ਬੁਲਾਰੇ ਡਾ. ਸਵਾਮੀ ਧੀਰੇਂਦਰਅਚਾਰੀਆ ਸਨ। ਪ੍ਰੋਗਰਾਮ ’ਚ ਵਿਦਿਆਰਥੀਆਂ, ਅਧਿਆਪਕਾਂ, ਨਾਨ-ਟੀਚਿੰਗ ਸਟਾਫ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਗੂਗਲ ਮੀਟ ਰਹੀ ਭਾਗ ਲਿਆ।ਸਵਾਮੀ ਧੀਰੇਂਦਰ ਅਚਾਰੀਆ ਨੇ  ਤਣਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਤਣਾਅ ਕਿਸੇ ਵਿਅਕਤੀ ਦੀ ਤੰਦਰੁਸਤੀ ਲਈ ਖਤਰਾ ਪੈਦਾ ਕਰ ਸਕਦਾ ਹੈ। ਉਨਾਂ ਦੱਸਿਆ ਕਿ ਜਿਆਦਾ ਤਣਾਅ ਕਾਰਨ  ਚਿੰਤਾ, ਨੀਂਦ ਦੀ ਕਮੀ, ਦਿਲ ਦੀ ਬਿਮਾਰੀ, ਮਿਹਦੇ ਦੀਆਂ ਸਮੱਸਿਆਵਾਂ, ਯਾਦਦਾਸ਼ਤ ਦੀ ਸਮੱਸਿਆ ਅਤੇ  ਸਰੀਰ ਵਿੱਚ ਦਰਦ ਆਦਿ ਰੋਗ ਲੱਗਦੇ ਹਨ।ਉਨਾਂ ਤਣਾਅ ਘਟਾਉਣ ਲਈ ਸ਼ਾਂਤ ਰਹਿਣ ਦੇ ਨਾਲ ਨਾਲ ਹੋਰ ਵੀ ਕਈ ਨੁਕਤੇ ਦੱਸੇ ਜਿੰਨਾਂ ’ਚ ਇਸ ਦਿੱਕਤ ਬਾਰੇ ਹੋਰਨਾਂ ਨਾਲ ਵਿਚਾਰ ਚਰਸ਼, ਜੀਵਨ ਸ਼ੈਲੀ ’ਚ ਸੁਧਾਰ,ਕਸਰਤ ਅੇ ਯੋਗ ਆਸਣ ਕਰਨੇ ਸ਼ਾਮਲ ਹੈ।
                ਉਨਾਂ ਯੋਗ ਨਾਲ ਸਬੰਧਤ ਵੱਖ ਵੱਖ ਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਆਸਣ ਕਰਕੇ ਵੀ ਦਿਖਾਏ। ਉਨਾਂ  ਰੋਜਾਨਾ ਜਿੰਦਗੀ ’ਚ ਪੌਸ਼ਟਿਕ ਖੁਰਾਕ ਖਾਣ ਦੀ ਆਦਤ ਪਾਉਣ ਅਤੇ ਕੋਵਿਡ-19 ਦੀ ਰੋਕਥਾਮ ਬਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਸੁਰੱਖਿਅਤ ਰਿਹਾ ਜਾ ਸਕੇ। ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਵੀ.ਕੇ. ਗਰਗ ਨੇ ਇਸ ਤਰਾਂ ਦੀ ਜਾਣਕਾਰੀ ਦੇਣ ਦੀ ਸ਼ਲਾਘਾ ਕੀਤੀ। ਵਾਈਸ-ਚਾਂਸਲਰ ਪ੍ਰੋ. ਤਿਵਾੜੀ ਨੇ ਪ੍ਰੋ. ਮੋਨੀਸ਼ਾ ਧੀਮਾਨ ਅਤੇ ਉਨਾਂ ਦੀ ਟੀਮ ਦੀ ਅਗਵਾਈ ਵਿੱਚ ਕੋਵਿਡ -19 ਮਾਮਲੇ ’ਚ ਚੰਗਾ ਕੰਮ ਕਰਨ ਨੂੰ ਵੀ ਸਲਾਹਿਆ।  ਉਨਾਂ ਕੌਮੀ ਸਿੱਖਿਆ ਨੀਤੀ 2020 ਤਹਿਤ ਉੱਚ ਸਿੱਖਿਆ ਸੰਸਥਾਵਾਂ ਨੂੰ ਸਮਾਜ ਨਾਲ ਸੰਪਰਕ ਵਧਾਉਣ ਲਈ  ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਨ ਲਈ ਕਿਹਾ। ਅੰਤ ਵਿੱਚ ਰਜਿਸਟਰਾਰ ਕੇ.ਪੀ.ਐਸ. ਮੁੰਦਰਾ ਨੇ ਇਸ ਵਿਸ਼ੇ ਦੀ ਚੋਣ ਕਰਨ ਲਈ ਵਾਈਸ-ਚਾਂਸਲਰ ਦਾ ਧੰਨਵਾਦ ਕੀਤਾ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!