1.5 C
United Kingdom
Saturday, March 7, 2026

More

    ਮਾਨਸਾ ਜਿਲ੍ਹੇ ‘ਚ ਪੰਜਾਬ ਅਚੀਵਮੈਂਟ ਸਰਵੇ ਲਈ ਤਿਆਰੀਆਂ ਮੁਕੰਮਲ

    ਟੈਸਟਾਂ ਦੀ ਸ਼ੁਰੂਆਤ 21 ਸਤੰਬਰ ਤੋਂ
    ਅਸ਼ੋਕ ਵਰਮਾ
    ਮਾਨਸਾ 20 ਸਤੰਬਰ: ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ ਕਾਰਗੁਜ਼ਾਰੀ ਦੇ ਮੁਲਾਂਕਣ ਲਈ ਕਰਵਾਏ ਜਾ ਰਹੇ ਪੰਜਾਬ ਪ੍ਰਾਪਤੀ ਸਰਵੇਖਣ ਤਹਿਤ ਪਹਿਲੀ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਟੈਸਟ 21 ਸਤੰਬਰ ਤੋਂ ਸ਼ੁਰੂ ਹੋਰ ਰਹੇ ਹਨ ਜਿੰਨਾਂ ਲਈ ਮਾਨਸਾ ਜਿਲ੍ਹੇ ’ਚ ਤਿਆਰੀਆਂ ਕਰ ਲਈਆਂ ਗਈਆਂ ਹਨ। ਇੰਨਾਂ ਪ੍ਰੀਖਿਆਵਾਂ ਤਹਿਤ 12ਵੀਂ ਜਮਾਤ ਦਾ ਅੰਗਰੇਜ਼ੀ ਲਾਜ਼ਮੀ, 11ਵੀ ਜਮਾਤ ਦਾ ਪੰਜਾਬੀ ਲਾਜ਼ਮੀ, 10ਵੀਂ ਜਮਾਤ ਦਾ ਅੰਗਰੇਜ਼ੀ, 9ਵੀਂ ਜਮਾਤ ਦਾ ਸਮਾਜਿਕ ਸਿੱਖਿਆ, 8ਵੀਂ ਜਮਾਤ ਦਾ ਪੰਜਾਬੀ, 7ਵੀਂ ਜਮਾਤ ਦਾ ਵਿਗਿਆਨ ਅਤੇ 6ਵੀਂ ਜਮਾਤ ਦਾ ਗਣਿਤ ਵਿਸ਼ੇ ਦਾ ਆਨਲਾਈਨ ਪੇਪਰ ਹੋਵੇਗਾ। ਇਸ ਦੇ ਨਾਲ ਹੀ ਪ੍ਰਾਇਮਰੀ ਵਰਗ ‘ਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਸਾਰੀਆਂ ਜਮਾਤਾਂ ਦਾ ਪੰਜਾਬੀ ਵਿਸ਼ੇ ਦਾ ਪੇਪਰ ਹੋਵੇਗਾ। ਪਹਿਲੀ ਜਮਾਤ ਲਈ 10 ਪ੍ਰਸ਼ਨਾਂ ਵਾਲ ਟੈਸਟ 20 ਅੰਕਾਂ ਦਾ ਟੈਸਟ, ਦੂਸਰੀ ਤੋਂ ਪੰਜਵੀਂ ਤੱਕ 15 ਪ੍ਰਸ਼ਨਾਂ ਵਾਲਾ ਟੈਸਟ 30 ਅੰਕਾਂ, ਛੇਵੀਂ ਤੋਂ 12ਵੀਂ ਜਮਾਤ ਤੱਕ 20 ਪ੍ਰਸ਼ਨਾਂ ਵਾਲਾ 40 ਅੰਕਾਂ ਦਾ ਪੇਪਰ ਹੋਵੇਗਾ। ਹਰੇਕ ਜਮਾਤ ਦੇ ਹਰੇਕ ਪ੍ਰਸ਼ਨ ਦੇ 2 ਅੰਕ ਹੋਣਗੇ।
                     ਜਿਲਾ ਸਿੱਖਿਆ ਅਫਸਰ (ਸੈ.) ਸੁਰਜੀਤ ਸਿੰਘ ਸਿੱਧੂ ਤੇ ਜਿਲਾ ਸਿੱਖਿਆ ਅਫਸਰ (ਐਲੀ) ਸਰਬਜੀਤ ਸਿੰਘ ਧੂਰੀ ਨੇ ਦੱਸਿਆ ਕਿ ਭਲਕੇ ਤੋਂ ਸ਼ੁਰੂ ਹੋਣ ਵਾਲੀ ਟੈਸਟਾਂ ਤਹਿਤ ਵੱਖ-ਵੱਖ ਜਮਾਤਾਂ ਲਈ ਵੱਖ-ਵੱਖ ਵਿਸ਼ਿਆਂ ਦੇ ਟੈਸਟਾਂ ਲਈ ਮੁਲਾਂਕਣ ਪੱਤਰ ਆਨਲਈਨ ਭੇਜਿਆ ਜਾਵੇਗਾ। ਵਿਭਾਗ ਵੱਲੋਂ ਹਰੇਕ ਬੱਚੇ ਨੂੰ ਆਈ ਡੀ ਜਾਰੀ ਕੀਤੀ ਗਈ ਹੈ। ਸਿੱਖਿਆ ਵਿਭਾਗ ਵੱਲੋਂ ਪੈਸ ‘ਚ ਹਰ ਬੱਚੇ ਦੀ ਸ਼ਮੂਲੀਅਤ ਕਰਵਾਉਣ ਲਈ ਪਿਛਲਾ ਹਫਤਾ ਮਾਪੇ-ਅਧਿਆਪਕ ਮਿਲਣੀ ਹਫਤੇ ਵਜੋਂ ਮਨਾਇਆ ਗਿਆ ਹੈ। ਜਿਸ ਤਹਿਤ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਰਾਬਤਾ ਬਣਾਇਆ। ਇਸ ਮਨੋਰਥ ਲਈ ਜਿੱਥੇ ਅਧਿਆਪਕਾਂ ਨੂੰ ਮਾਪੇ ਸਕੂਲਾਂ ‘ਚ ਮਿਲਣ ਆਏ, ਉੱਥੇ ਅਧਿਆਪਕਾਂ ਨੇ ਨਿੱਜੀ ਫੋਨ , ਜੂਮ ਐਪ ਅਤੇ ਵਿਦਿਆਰਥੀਆਂ ਦੇ ਘਰੋ ਘਰੀ ‘ਚ ਜਾ ਕੇ ਵੀ ਸੰਪਰਕ ਬਣਾਇਆ।
                        ਇਨਾਂ ਮਿਲਣੀਆਂ ਦੌਰਾਨ ਮਾਪਿਆਂ ਤੋਂ ਬੱਚਿਆਂ ਦੀ ਕਾਰਗੁਜ਼ਾਰੀ ਤੇ ਪੜਨ ਸਬੰਧੀ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਮਾਪਿਆਂ ਨੂੰ ਟੈਸਟਾਂ ਬਾਰੇ ਜਾਗਰੂਕ ਕੀਤਾ। ਇਸ ਦੇ ਨਾਲ ਹੀ ਬੱਚਿਆਂ ਨੂੰ ਡਿਜ਼ੀਟਲ ਸਹੂਲਤਾਂ ਪ੍ਰਦਾਨ ਕਰਨ ਹਿੱਤ ਬਡੀ ਗਰੁੱਪ ਵੀ ਬਣਾਏ ਗਏ ਹਨ ਜੋ ਹਰੇਕ ਬੱਚੇ ਨੂੰ ਟੈਸਟ ਪ੍ਰਕਿਰਿਆ ‘ਚ ਸ਼ਾਮਲ ਕਰਵਾਉਣ ਲਈ ਸਰਗਰਮ ਭੂਮਿਕਾ ਨਿਭਾਉਣਗੇ। ਡਿਪਟੀ ਡੀਈਓ ਸੈਕੰਡਰੀ ਜਗਰੂਪ ਭਾਰਤੀ ਸੈਕੰਡਰੀ, ਡਿਪਟੀ ਡੀਈਓ ਐਲੀਮੈਂਟਰੀ ਗੁਰਲਾਭ ਸਿੰਘ ,ਡਾਇਟ ਪਿ੍ਰੰਸੀਪਲ ਡਾ ਬੂਟਾ ਸਿੰਘ ,ਜ਼ਿਲਾ ਗਾਇਡੈਂਸ ਅਤੇ ਕਾਉਂਸਲਰ ਨਰਿੰਦਰ ਸਿੰਘ ਮੋਹਲ ਨੇ ਦੱਸਿਆ ਕਿ ਪੰਜਾਬ ਪ੍ਰਾਪਤੀ ਸਰਵੇ ਸਬੰਧੀ ਸਕੂਲ ਮੁਖੀਆਂ ਨਾਲ ਮੀਟਿੰਗਾਂ ਕਰਕੇ ਵਿਭਾਗ ਦੀਆਂ ਸਾਰੀਆਂ ਹਦਾਇਤਾਂ ਦੱਸ ਦਿੱਤੀਆਂ ਹਨ ਜਿਸ ਕਰਕੇ ਇਸ ਸਰਵੇ ਦੇ ਸਾਰਥਿਕ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!