7.5 C
United Kingdom
Sunday, March 8, 2026

More

    ਮਾਨਸਾ ਪੁਲਿਸ ਵੱਲੋ ਢਾਈ ਕਿੱਲੋ ਅਫੀਮ ਸਮੇਤ ਦੋ ਮੁਲਜਮ ਗਿ੍ਰਫਤਾਰ

    ਮਾਨਸਾ, 20ਸਤੰਬਰ।ਨਸ਼ਿਆਂ ਖਿਲਾਫ ਮੁਹਿੰਮ ਦੌਰਾਨ ਮਾਨਸਾ ਦੇ ਥਾਣਾ ਸਦਰ ਪੁਲੀਸ ਨੇ ਝਾਰਖੰਡ ਤੋਂ ਲਿਆਂਦੀ 3 ਲੱਖ ਰੁਪਏ ਤੋਂ ਜਿਆਦਾ ਕੀਮਤ ਦੀ ਢਾਈ ਕਿੱਲੋ ਤੋਂ ਵੱਧ ਅਫੀਮ ਸਮੇਤ ਦੋ ਅੰਤਰਰਾਜੀ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੂੰ ਇਹ ਵੱਡੀ ਸਫਲਤਾ ਨਾਕਾਬੰਦੀ ਦਰਮਿਆਨ ਮਿਲੀ ਹੈ। ਪੁਲਿਸ ਅਨੁਸਾਰ ਥਾਣਾ ਸਦਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੰਤਰਰਾਜੀ ਤਸਕਰ ਗਿਰੋਹ ਦੂਸਰੇ ਸੂਬਿਆਂ ਤੋਂ ਭਾਰੀ ਮਾਤਰਾ ’ਚ ਅਫੀਮ ਲਿਆਉਣ ਉਪਰੰਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ’ਚ ਸਪਲਾਈ ਕਰਦੇ ਹਨ । ਪੁਲਿਸ ਵੱਲੋਂ ਇਸ ਗਿਰੋਹ ਨੂੰ ਕਾਬੂ ਕਰਨ ਲਈ ਇੱਕ ਯੋਜਨਾ ਬਣਾਈ ਸੀ ਜਿਸ ਦੇ ਜਾਲ ’ਚ ਇਹ ਲੋਕ ਫਸ ਗਏ । ਥਾਣਾ ਸਦਰ ਪੁਲਿਸ ਨੇ ਗਸ਼ਤ ਦੌਰਾਨ ਬਣਾ ਵਾਲੀ ਪਿੰਡ ਕੋਲ ਲਾਏ ਨਾਕੇ ਦੌਰਾਨ  ਮੌਕੇ ਇੱਕ ਸਵਿਫਟ ਡਿਜ਼ਾਇਰ ਕਾਰ ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਅਤੇ ਤਲਾਸ਼ੀ ਲਈ। ਪੁਲਿਸ ਟੀਮ ਨੇ ਕਾਰ ਵਿਚੋਂ ਅਫੀਮ ਬਰਾਮਦ ਕੀਤੀ ਜਿਸ ਦਾ ਵਜ਼ਨ 2 ਕਿੱਲੋ 556ਗਰਾਮ ਹੈ। ਪੁਲਿਸ ਨੇ ਕਾਰ ਨੂੰ ਵੀ ਕਬਜੇ ’ਚ ਲੈ ਲਿਆ ਹੈ।
                ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਕਾਬੂ ਕੀਤੇ ਮੁਲਜਮਾਂ ਦੀ ਪਛਾਣ ਬਲਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਬਰਨਾਲਾ ਅਤੇ ਸੱਤਪਾਲ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਅਕਲੀਆ ਵਜੋਂ ਹੋਈ ਹੈ। ਉਨਾਂ ਦੱਸਿਆ ਕਿ ਥਾਣਾ ਸਦਰ ਮਾਨਸਾ ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾਂ ਦਰਜ਼ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨਾਂ ਦੱਸਿਆ ਕਿ ਮੁਲਜਮਾਂ ਨੇ ਮੁਢਲੀ ਪੁੱਛਗਿਛ ਦੌਰਾਨ ਮੰਨਿਆ ਹੈ ਹੈ ਕਿ ੳ=ਹ ਸਵਾ ਲੱਖ ਰੁਪਏ ਪ੍ਰੀ ਕਿੱਲੋ ਦੇ ਹਿਸਾਬ ਨਾਲ ਅਫੀਮ ਲਿਆਏ ਸਨ ਜਦੋਂਕਿ ਦੋ ਲੱਖ ਰੁਪਏ ਦੇ ਹਿਸਾਬ ਨਾਲ ਵੇਚਣੀ ਸੀ। ਉਨਾਂ ਦੱਸਿਆ ਕਿ ਮੁਲਜਮਾਂ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਜਿਸ ਦੌਰਾਨ ਸਮਗਲਰਾਂ ਤੋਂ ਉਨਾਂ ਦੇ ਅਫੀਮ ਸਬੰਧੀ ਸੰਪਰਕਾਂ ਆਦਿ ਬਾਰੇ ਪਤਾ ਲਗਾਇਆ ਜਾਵੇਗਾ । ਉਨਾਂ ਦੱਸਿਆ ਕਿ ਪੁੱਤ ਪੜਤਾਲ ਦੌਰਾਨ ਪੁਲਿਸ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!