2.1 C
United Kingdom
Saturday, March 7, 2026

More

    ਪੰਜਾਬਣਾਂ ਨੇ ਪਰਥ ‘ਚ ਬੰਨ੍ਹਿਆ ਪੰਜਾਬੀਅਤ ਦਾ ਰੰਗ

    ਮੁਟਿਆਰ ਪੰਜਾਬਣ ਦਾ ਖਿਤਾਬ ਜਸ ਬਰਾੜ ਗਿੱਲ ਨੇ ਜਿੱਤਿਆ
    (ਹਰਜੀਤ ਲਸਾੜਾ, ਬ੍ਰਿਸਬੇਨ 20 ਸਤੰਬਰ)

    ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਵਿਖੇ ਕਰਾਏ ‘ਮੇਲਾ ਪਰਥ ਪੰਜਾਬਣਾਂ ਦਾ 2020’ ਪੰਜਾਬੀਅਤ ਦੀ ਰੰਗਤ ਨਾਲ ਸੰਪੰਨ ਹੋਇਆ। ਮੇਲੇ ਵਿੱਚ ਰਵਾਇਤੀ ਪੰਜਾਬੀ ਪਹਿਰਾਵੇ ਨਾਲ ਸਮੂਹ ਮੁਟਿਆਰਾਂ, ਮਤਾਵਾਂ ਅਤੇ ਬੱਚਿਆਂ ਦੀ ਹਾਜ਼ਰੀ ਕਾਬਲੇ ਤਾਰੀਫ਼ ਰਹੀ। ਲਿਸ਼ ਲਿਸ਼ ਕਰਦੇ ਪੰਜਾਬੀ ਸੂਟ, ਗਹਿਣੇ, ਪਰਾਂਦੀਆਂ, ਫੁਲਕਾਰੀਆਂ ਅਤੇ ਪੰਜਾਬੀ ਜੁੱਤੀਆਂ ਕਿਸੇ ਪੁਰਾਣੇ ਪੰਜਾਬ ਦੇ ਮੇਲਿਆਂ ਦੀਆਂ ਬਾਤਾਂ ਪਾਉਦੇ ਪ੍ਰਤੀਤ ਹੋਏ। ਮੰਚ ਸੰਚਾਲਿਕਾ ਗੀਤ ਬਾਵਾ ਨੇ ਆਪਣੀ ਮਿਆਰੀ ਸ਼ਾਇਰੀ, ਲੋਕ ਤੱਥਾਂ ਅਤੇ ਪੰਜਾਬੀ ਬੋਲੀਆਂ ਨਾਲ ਸਾਹਿਤਕ ਰੰਗ ਬੰਨਦਿਆਂ ਆਪਣੀ ਕਲਾ ਦਾ ਲੋਹਾ ਮਨਵਾਇਆ। ਮੁਟਿਆਰਾਂ ਅਤੇ ਬਾਲੜੀਆਂ ਵੱਲੋੰ ਪੰਜਾਬੀ ਗੀਤਾਂ ਸੰਗ ਗਿੱਧਾ-ਭੰਗੜਾ ਆਦਿ ਦੀਆਂ ਵੰਨਗੀਆਂ ਨਾਲ ਇਸ ਸ਼ਾਮ ਨੂੰ ਚਰਮ ਸੀਮਾ ਤੱਕ ਪਹੁੰਚਾਇਆ। ਮੁਟਿਆਰ ਪੰਜਾਬਣ 2020 ਦਾ ਖਿਤਾਬ ‘ਜਸ ਬਰਾੜ ਗਿੱਲ’ ਨੇ ਜਿੱਤਿਆ ਜਦੋੰ ਕਿ ਮੁਟਿਆਰ ਸੁੱਖ ਬੈਂਸ, ਬੈਸਟ ਮਾਡਲ ਨਵਨੀਤ ਸੰਧੂ, ਨਿਰੋਲ ਪੰਜਾਬਣ ਹਰਪ੍ਰੀਤ ਰੁਪਾਣਾ, ਖੂਬਸੂਰਤ ਪੰਜਾਬਣ ਦਪਿੰਦਰ ਬਰਾੜ, ਗਿੱਧਿਆਂ ਦੀ ਰਾਣੀ ਜਸ ਗਿੱਲ, ਵਧੀਆ ਸਜੀ ਸੰਵਰੀ ਪੰਜਾਬਣ ਹਰਜਿੰਦਰ ਕੌਰ ਆਦਿ ਨੂੰ ਜੱਜ ਹਰਜੀਤ ਗਿੱਲ, ਗੁਰਪ੍ਰੀਤ ਬਰਾੜ ਅਤੇ ਰੁਪਾਲੀ ਸੰਦੀਪ ਬਿਬਰਾ ਨੇ ਨਿਰਪੱਖਤਾ ਨਾਲ ਚੁਣਿਆ। ਮੇਲੇ ਦੇ ਮੁੱਖ ਪ੍ਰਬੰਧਕ ਨਰਿੰਦਰ ਕੌਰ ਸੰਧੂ ਅਤੇ ਸੁਖਪਾਲ ਸੰਧੂ ਨੇ ਜੇਤੂਆਂ ਨੂੰ ਸਨਮਾਨਿਆ। ਇਸ ਮੌਕੇ ਨਰਿੰਦਰ ਸੰਧੂ ਨੇ ਕਿਹਾ ਕਿ ਇਹ ਮੇਲਾ ਪੂਰੀ ਤਰਾਂ ਪੰਜਾਬੀਅਤ ਦੇ ਲਾਗੇ ਰਿਹਾ ਅਤੇ ਮੇਲਾ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ‘ਚ ਕਾਮਯਾਬ ਰਿਹਾ ਹੈ। ਇਸ ਮੌਕੇ ਭਾਰਤੀ ਖਾਣਾ, ਮਹਿੰਦੀ ਤੇ ਵੰਗਾਂ ਦੀ ਹੱਟ, ਪੰਜਾਬੀ ਸੂਟ, ਫੁਲਕਾਰੀਆਂ, ਪੰਜਾਬੀ ਜੁਤੀਆਂ ਆਦਿ ਦੇ ਸਟਾਲ ਖਿੱਚ ਦਾ ਕੇਂਦਰ ਰਹੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!