13.1 C
United Kingdom
Sunday, September 6, 2026

More

    ਧੀਏ……

    ਰਜਨੀ ਵਾਲੀਆ
    ਧੀਏ ਦੀਵਾਂਸੀ਼ਏ ਨੀ ਜਾਵਾਂ ਤੈਥੋਂ,
    ਵਾਰੇ ਬਲਿਹਾਰੇ |
    ਤੈਥੋਂ ਵਾਰਾਂ ਪੂਰਾ ਚੰਨ ਤੇ ਵਾਰ ,
    ਦਿਆਂ ਸਿਤਾਰੇ |
    ਧੀਏ ਦੀਵਾਂਸੀ਼ਏ ਨੀ ਜਾਵਾਂ ਤੈਥੋਂ,
    ਵਾਰੇ ਬਲਿਹਾਰੇ

    ਦੇਵੇ ਮੇਰੇ ਦਿਲ ਨੂੰ ਸਕੂਨ,
    ਤੇਰੀ ਨਿੱਕੀ-ਨਿੱਕੀ ਗੱਲ |
    ਚਿੰਤਾ ਕਰਨ ਨਾ ਦੇਵੇਂ,
    ਮਸਲੇ ਕਰ ਦੇਵੇਂ ਹੱਲ |
    ਤੇਰੇ ਨਾਲ ਘਰਦਾ ਵਿਹੜਾ,
    ਤੇਰੇ ਨਾਲ ਨੇ ਚੁਬਾਰੇ |
    ਧੀਏ ਦੀਵਾਂਸੀ਼ਏ ਨੀ ਜਾਵਾਂ ਤੈਥੋਂ,
    ਵਾਰੇ ਬਲਿਹਾਰੇ

    ਭਾਵੇਂ ਤੂੰ ਹਾਲੇ ਨਿੱਕੀ ਗੱਲਾਂ,
    ਤਾਂ ਕਰਦੀ ਸਿਆਣੀਆਂ |
    ਭਾਂਢਾ-ਟੀਂਡਾ ਵੀ ਧੋਵੇਂ,
    ਪਾਵੇਂ ਦੁੱਧ ਚ ਮਧਾਣੀਆਂ |
    ਤੇਰਾ ਅੰਮੀ-ਅੰਮੀ ਕਹਿਣਾ,
    ਨੀ ਸੀਨਾ ਮੇਰਾ ਠਾਰੇ |
    ਧੀਏ ਦੀਵਾਂਸੀ਼ਏ ਨੀ ਜਾਵਾਂ ਤੈਥੋਂ,
    ਵਾਰੇ ਬਲਿਹਾਰੇ

    ਜਦੋਂ ਘੇਰ ਲੈਂਦੇ ਦੁੱਖ,
    ਦਿਸੇਂ ਤੂੰ ਹੀ ਮੈਨੂੰ ਫਿਰ |
    ਨੀ ਦੇਵੇਂ ਹੌਸਲੇ ਤਸੱਲੀ,
    ਬਣ ਜਾਵੇਂ ਮੇਰੀ ਧਿਰ |
    ਭੁੱਲ ਜਾਵਾਂ ਸੱਭੇ ਦੁੱਖ,
    ਤੂੰ ਕਰੇਂ ਬਹੁਤ ਚਾਰੇ |
    ਧੀਏ ਦੀਵਾਂਸੀ਼ਏ ਨੀ ਜਾਵਾਂ ਤੈਥੋਂ,
    ਵਾਰੇ ਬਲਿਹਾਰੇ

    ਭਾਵੇਂ ਤੂੰ ਕਰਦੀ ਪੜਾਈਆਂ,
    ਮੈਂ ਲਵਾਂ ਤੈਥੋਂ ਸਿੱਖ |
    ਤੂੰ ਓਨੀ ਏਂ ਸਿਆਣੀਂ,
    ਜਿੰਨੀ ਭੋਲੀ ਤੇਰੀ ਦਿੱਖ |
    ਬੜੀ ਸਮਝਦਾਰੀ ਵਰਤੇਂ,
    ਪੈਣ ਦੇਵੇਂ ਨਾ ਖਿਲਾਰੇ |
    ਧੀਏ ਦੀਵਾਂਸੀ਼ਏ ਨੀ ਜਾਵਾਂ ਤੈਥੋਂ,
    ਵਾਰੇ ਬਲਿਹਾਰੇ

    ਨਿੱਤ ਗੁੱਡੀਆਂ ਦੇ ਨਾਲ,
    ਖੇਡੇਂ ਗੁੱਡੀਆਂ ਪਟੋਲੇ |
    ਤੇਰੀ ਮੇਰੀ ਗੱਲ ਸਾਂਝੀ,
    ਤੇਰੇ ਮੇਰੇ ਚ ਨਾ ਓਹਲੇ |
    ਨੀ ਤੂੰ ਫੁੱਲਾਂ ਨਾਲੋਂ ਹੌਲੀ,
    ਮੇਰੇ ਦਿਲ ਤੇ ਨਹੀਂ ਭਾਰੇ |
    ਧੀਏ ਦੀਵਾਂਸੀ਼ਏ ਨੀ ਜਾਵਾਂ ਤੈਥੋਂ,
    ਵਾਰੇ ਬਲਿਹਾਰੇ

    ਤੇਰੀ ਘਰ ਵਿੱਚ ਹੋਂਦ ਨਾਲ,
    ਭਰੇ ਲੱਗਣ ਖਜਨੇਂ |
    ਤੇਰੇ ਨਾਲ ਜੱਗ ਜਿਉਂਦਾ,
    ਤੇਰੇ ਨਾਲ ਨੇਂ ਜਮਾਨੇ |
    ਤੇਰੇ ਕਰਕੇ ਹੀ ਮੈਂ,
    ਲੱਗ ਗਈ ਹਾਂ ਕਿਨਾਰੇ |
    ਧੀਏ ਦੀਵਾਂਸੀ਼ਏ ਨੀ ਜਾਵਾਂ ਤੈਥੋਂ,
    ਵਾਰੇ ਬਲਿਹਾਰੇ

    ਤੇਰੇ ਵਰਗੀਆਂ ਧੀਆਂ,
    ਹਰ ਮਾਂ ਨੂੰ ਥਿਹਾਉਣ |
    ਮਾਵਾਂ ਰੱਜ ਮਾਣ ਕਰਨ ਤੇ,
    ਖੁਸੀ਼ਆਂ ਮਨਾਉਣ |
    ਧੀਆਂ ਪਾ ਕੇ ਤੇਰੇ ਜਹੀਆਂ,
    ਸੁਪਨੇਂ ਜਾਵਣ ਸਾਕਾਰੇ |
    ਧੀਏ ਦੀਵਾਂਸੀ਼ਏ ਨੀ ਜਾਵਾਂ ਤੈਥੋਂ,
    ਵਾਰੇ ਬਲਿਹਾਰੇ

    ਰਜਨੀ ਧੀਏ ਤੈਨੂੰ ਪਾ ਕੇ,
    ਤਾਂ ਫੁੱਲੀ ਨਹੀਂ ਸਮਾਉਂਦੀ |
    ਤੂੰ ਨਾਨੀ ਕੋਲੋਂ ਲਏਂ ਸਿਆਣਪਾਂ ,
    ਉਹ ਜਦੋਂ ਵੀ ਹੈ ਆਉਂਦੀ |
    ਮੇਰੇ ਤਾਂ ਸੱਚ ਆਖਾਂ ਧੀਏ,
    ਹੋ ਗਏ ਪਾਰ ਉਤਾਰੇ |
    ਧੀਏ ਦੀਵਾਂਸੀ਼ਏ ਨੀ ਜਾਵਾਂ ਤੈਥੋਂ,
    ਵਾਰੇ ਬਲਿਹਾਰੇ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!