ਅਸੀਂ ਤਸੀਹੇ ਸੱਜਣਾਂ ਤੇਰੇ ਜਰ-ਲਾਂਗੇ,
ਕੰਡਿਆਂ ਵਾਲਾ ਰਸਤਾ ਵੀ ਸਰ ਕਰ-ਲਾਂਗੇ।
ਤੂੰ ਜੋ ਦਿੱਤਾ ਜ਼ਹਿਰ ਪਿਆਲਾ ਪੀਵਾਂਗੇ,
ਨਿੱਤ ਮਰਨੇ ਤੋਂ ਚੰਗਾ ਇੱਕ ਦਿਨ ਮਰ- ਲਾਂਗੇ
ਸਾਡੇ ਸੀਨੇ ਪਿਆਰ ਤੇਰੇ ਦਾ ਸਾਗਰ ਹੈ,
ਇਸ਼ਕ ਝਨਾਂ ਅਸੀਂ ਕੱਚਿਆਂ ‘ਤੇ ਵੀ ਤਰ-ਲਾਂਗੇ।
‘ਬਾਰਾਂ ਸਾਲ’ ਚਰਾ ਕੇ ਮੱਝਾਂ ਤੇਰੇ ਲਈ,
‘ਮੁੰਦਰਾਂ’ ਪਾ ਕੇ ਅਸੀਂ ਗੁਜ਼ਾਰਾ ਕਰ-ਲਾਂਗੇ।
‘ਸ਼ਾਹਪੁਰੀ’ ਤੂੰ ਭਾਵੇਂ ਹੀ ਸਾਥੋਂ ਦੂਰ ਰਹੇਂ,
ਅਸੀ ਉਡੀਕਾਂ ਰਾਹਾਂ ਤੱਕ-ਤੱਕ ਕਰ – ਲਾਂਗੇ।
-ਜਗਦੀਪ ਸ਼ਾਹਪੁਰੀ
ਮੋਬਾਇਲ: +91 9256073074