ਬਹੁਤ ਹੀ ਸੁਰੀਲਾ ਫਨਕਾਰ ,
ਨਛੱਤਰ ਗਿੱਲ |
ਦੁਨੀਆਂ ਤਾਂ ਹੀ ਕਰਦੀ ਏ ਪਿਆਰ,
ਨਛੱਤਰ ਗਿੱਲ |
ਬਹੁਤ ਹੀ ਸੁਰੀਲਾ ਫਨਕਾਰ ,
ਨਛੱਤਰ ਗਿੱਲ |
ਦਲਵਿੰਦਰ ਕੌਰ ਨੇਂ ਜੀਵਨ ਭਰ ਹੀ,
ਸਾਥ ਨਿਭਾਇਆ ਏ |
ਤੁਸਾਂ ਪੁੱਤ ਮਨਵੀਰ ਤੇ ਧੀ ਸਰਪੀ੍ਤ,
ਜਿਹਾ ਫਲ ਪਾਇਆ ਏ |
ਜਿੰਦਗੀ ਹੁਣ ਬਣ ਗਈ ਏ,
ਮਜੇ਼ਦਾਰ ਨਛੱਤਰ ਗਿੱਲ |
ਬਹੁਤ ਹੀ ਸੁਰੀਲਾ ਫਨਕਾਰ ,
ਨਛੱਤਰ ਗਿੱਲ |
ਅੱਜ-ਤੱਕ ਜੋ ਵੀ ਗਾਇਆ ਏ,
ਪੰਜਾਬੀ ਬੋਲੀ ਲਈ |
ਗਾ-ਗਾ ਕੇ ਤੂੰ ਮਾਣ ਵਧਾਇਆ ਏ,
ਪੰਜਾਬੀ ਬੋਲੀ ਲਈ |
ਰਾਜ ਦਿਲਾਂ ਤੇ ਕਰ ਜਾਂਦਾ ਹਰ,
ਵਾਰ ਨਛੱਤਰ ਗਿੱਲ |
ਬਹੁਤ ਹੀ ਸੁਰੀਲਾ ਫਨਕਾਰ ,
ਨਛੱਤਰ ਗਿੱਲ |
ਅਕਾਲਗੜ੍ਹ ਦੀਆਂ ਗਲੀਆਂ ਚੇਤੇ,
ਜਿੱਥੇ ਬਾਲ ਵਰੇਸ ਬਿਤਾਈ |
ਮਿਹਨਤ ਕਰਕੇ ਖੇਤੀ ਕੀਤੀ,
ਲਈ ਜੀਅ-ਜੀਅ ਤੋਂ ਵਡਿਆਈ |
ਦਿਲ ਦਾ ਸਾਫ ਤੇ ਵਧੀਆ ਏ,
ਕਿਰਦਾਰ ਨਛੱਤਰ ਗਿੱਲ |
ਬਹੁਤ ਹੀ ਸੁਰੀਲਾ ਫਨਕਾਰ ,
ਨਛੱਤਰ ਗਿੱਲ |
ਗਾਵੇਂ ਸਦਾ ਤੂੰ ਵਧੀਆ ਤਾਂ ਹੀ,
ਬਣਿਆ ਤੇਰਾ ਨਾਂ |
ਤੇਰੀ ਕੋਈ ਵੀ ਲੈ ਨਹੀਂ ਸਕਦਾ,
ਐਂਵੇਂ ਕੋਈ ਥਾਂ |
ਰੱਬ ਵੱਲੋਂ ਹੀ ਕੀਤਾ ਗਿਆ,
ਤਿਆਰ ਨਛੱਤਰ ਗਿੱਲ |
ਬਹੁਤ ਹੀ ਸੁਰੀਲਾ ਫਨਕਾਰ ,
ਨਛੱਤਰ ਗਿੱਲ |
ਹੱਕ ਹੋਵੇ ਤਾਂ ਮਿਲ ਜਾਂਦਾ ਏ,
ਮੰਗਣਾਂ ਨਹੀਂ ਪੈਂਦਾ |
ਰੱਬ ਦੇ ਘਰ ਵਿੱਚ ਜਾ ਕੇ,
ਝੋਲਾ ਟੰਗਣਾਂ ਨਹੀਂ ਪੈਂਦਾ |
ਝੂਠਾ ਕਦੇ ਵੀ ਚਾਹਿਆ ਨਹੀਂ,
ਪ੍ਰਚਾਰ ਨਛੱਤਰ ਗਿੱਲ |
ਬਹੁਤ ਹੀ ਸੁਰੀਲਾ ਫਨਕਾਰ ,
ਨਛੱਤਰ ਗਿੱਲ |
ਸੋਹਣਾ ਦਿੱਤਾ ਏ ਮਾਲਕ ਨੇ ਤੇ,
ਸੋਹਣਾ ਖਾਂਦੇ ਹੋ |
ਹੱਥੀਂ ਛਾਵਾਂ ਹੁੰਦੀਆਂ ਨੇ ,
ਜਿੱਥੇ ਵੀ ਜਾਂਦੇ ਹੋ |
ਰਹਿਮਤ ਉਸਦੀ ਦੇ ਲੱਗੇ ਨੇ,
ਅੰਬਾਰ ਨਛੱਤਰ ਗਿੱਲ |
ਬਹੁਤ ਹੀ ਸੁਰੀਲਾ ਫਨਕਾਰ ,
ਨਛੱਤਰ ਗਿੱਲ |
ਤੇਰੇ ਹਰ ਇੱਕ ਗੀਤ ਚ ਹੁੰਦੀ,
ਸੁਲਝੀ ਸਿਆਣੀਂ ਗੱਲ |
ਇੰਝ ਲੱਗੇ ਜਿਉਂ ਹੋ ਰਹੇ ,
ਹੋਵਣ ਮਸਲੇ ਹੱਲ |
ਰੱਖਿਆ ਨਾ ਕਦੇ ਦਿਲ ਦੇ ਉੱਤੇ,
ਭਾਰ ਨਛੱਤਰ ਗਿੱਲ |
ਬਹੁਤ ਹੀ ਸੁਰੀਲਾ ਫਨਕਾਰ ,
ਨਛੱਤਰ ਗਿੱਲ |
ਪਿਤਾ ਜੀ ਹਰਦੀਪ ਸਿੰਘ ਕੋਲ,
ਸਾਰੰਗੀ ਦੀ ਵਧੀਆ ਸੀ ਫਨਕਾਰੀ |
ਵਧੀਆ ਠਾਠ-ਬਾਠ ਰੱਖੇ ਸਨ,
ਹੈ ਅੱਜ ਉਹਨਾਂ ਸਿਰ ਸਰਦਾਰੀ |
ਅੱਜ ਵੀ ਇਲਾਕਾ ਇੱਜ਼ਤ ਕਰਦਾ,
ਉੱਤਮ ਸੀ ਬੜਾ ਮਿਆਰ |
ਨਛੱਤਰ ਗਿੱਲ
ਬਹੁਤ ਹੀ ਸੁਰੀਲਾ ਫਨਕਾਰ ,
ਨਛੱਤਰ ਗਿੱਲ |
ਨਰਿੰਦਰਪਾਲ,ਗੁਰਿੰਦਰ ਸਿੰਘ,
ਦੋ-ਦੋ ਨੇ ਜੱਟ ਦੇ ਵੀਰੇ |
ਮਨਜਿੰਦਰ ਕੌਰ,ਗੁਰਮਿੰਦਰ ਕੌਰ,
ਭੈਣਾਂ ਦੇ ਤਿੰਨ-ਤਿੰਨ ਵੀਰ ਨੇ ਹੀਰੇ |
ਦੁੱਖਭੰਜਨਾਂ ਮੋਹ-ਤੇਹ ਅੱਜ ਵੀ ਪੂਰਾ,
ਹੁੰਦੇ ਨੇ ਸਾਰੋ- ਸਾਰ ਨਛੱਤਰ ਗਿੱਲ |
ਬਹੁਤ ਹੀ ਸੁਰੀਲਾ ਫਨਕਾਰ ,
ਨਛੱਤਰ ਗਿੱਲ |