ਦੁੱਖਭੰਜਨ ਰੰਧਾਵਾ
0351920036369
ਨੀ ਮੈਂ ਕਿੱਥੋਂ-ਕਿੱਥੋਂ ਦੁਖਾਂ ਤੈਨੂੰ,
ਸਾਰ ਹੀ ਨਹੀਂ |
ਨੀ ਮੈਂ ਭੱਠ ਪਿਆ ਭੁੱਜਾਂ ਤੈਨੂੰ,
ਪਿਆਰ ਹੀ ਨਹੀਂ |
ਨੀ ਮੈਂ ਕਿੱਥੋਂ-ਕਿੱਥੋਂ ਦੁਖਾਂ ਤੈਨੂੰ,
ਸਾਰ ਹੀ ਨਹੀਂ |
ਸਾਡਾ ਕਰ ਮੰਦਾ ਹਾਲ ਸਾਨੂੰ,
ਵੇਖ-ਵੇਖ ਹੱਸੇਂ |
ਨੀ ਮੈਂ ਟੁੱਟਿਆ ਸਿਤਾਰਾ ਤੂੰ,
ਕਿਹਨੂੰ-ਕਿਹਨੂੰ ਦੱਸੇਂ |
ਤੂੰ ਮੈਨੂੰ ਭਟਕ ਲੈਣ ਦੇ ਮੇਰੀ,
ਠਾਹਰ ਹੀ ਨਹੀਂ |
ਨੀ ਮੈਂ ਕਿੱਥੋਂ-ਕਿੱਥੋਂ ਦੁਖਾਂ ਤੈਨੂੰ,
ਸਾਰ ਹੀ ਨਹੀਂ |
ਮੈਨੂੰ ਤੋੜ ਕੱਚ ਦੇ ਗਲਾਸ,
ਵਾਂਗੂ ਕਰ ਦਿੱਤਾ ਚੂਰ |
ਮੈਨੂੰ ਸਾਂਭਿਆ ਹੀ ਕਿਉਂ ਸੀ,
ਜੇ ਨਹੀਂ ਸੀ ਮਨਜੂਰ |
ਤੇਰਾ ਉੱਚੜਾ ਮਿਆਰ ਮੇਰਾ,
ਮਿਆਰ ਹੀ ਨਹੀਂ |
ਨੀ ਮੈਂ ਕਿੱਥੋਂ-ਕਿੱਥੋਂ ਦੁਖਾਂ ਤੈਨੂੰ,
ਸਾਰ ਹੀ ਨਹੀਂ |
ਸਾਡੀ ਜਾਨ ਝੱਟ ਲੈ ਲਈ,
ਤੇਰੇ ਇੱਕ ਵਾਰ ਕੀਤੇ |
ਨੀ ਮੈਂ ਹੰਝੂ ਤੇਰੇ ਸਾਰੇ ਜਾਨੇਂ,
ਇੱਕੋ ਸਾਹੇ ਪੀਤੇ |
ਬੁਰੀ ਹੋਈ ਮੌਤ ਕੋਈ,
ਮਜਾਰ ਹੀ ਨਹੀਂ |
ਨੀ ਮੈਂ ਕਿੱਥੋਂ-ਕਿੱਥੋਂ ਦੁਖਾਂ ਤੈਨੂੰ,
ਸਾਰ ਹੀ ਨਹੀਂ |
ਮੈਂ ਲਾਈ ਏ ਤਾਂ ਲਗ ਗਈ,
ਲਵਾਉਣ ਵਾਲਾ ਓ ਏ |
ਓਨੇ ਸਿਦਕੜਾ ਵੀ ਦਿੱਤਾ,
ਤੇ ਨਿਭਾਉਣ ਵਾਲਾ ਓ ਏ |
ਮੈਂ ਕੌਲ ਦੇ ਕੇ ਫਿਰਜਾਂ,
ਕਿਰਦਾਰ ਹੀ ਨਹੀਂ |
ਨੀ ਮੈਂ ਕਿੱਥੋਂ-ਕਿੱਥੋਂ ਦੁਖਾਂ ਤੈਨੂੰ,
ਸਾਰ ਹੀ ਨਹੀਂ |
ਉਂਝ ਤੜਪ ਤਾਂ ਅਖੀਰ ਤੱਕ,
ਰਹਿਣੀ ਹੌਕਿਆਂ ਨੂੰ |
ਦੰਦਲ ਪੈ-ਪੈ ਕੇ ਜਾਣੀਂ ਮੇਰੇ,
ਮਿਲੇ ਮੌਕਿਆਂ ਨੂੰ |
ਸਾਡਾ ਕਾਹਦਾ ਦਿਨ ਜੇ ,
ਤੇਰਾ ਦੀਦਾਰ ਹੀ ਨਹੀਂ |
ਨੀ ਮੈਂ ਕਿੱਥੋਂ-ਕਿੱਥੋਂ ਦੁਖਾਂ ਤੈਨੂੰ,
ਸਾਰ ਹੀ ਨਹੀਂ |
ਜਦੋਂ ਟੀਸਾਂ ਘੇਰਾ ਪਾ ਲਿਆ,
ਤਦ ਗਈ ਨਾ ਕੋਈ ਵਾਹ |
ਦੁੱਖਭੰਜਨ ਹਾੜਿਓ-ਹਾੜੀ ਹੋ,
ਗਿਆ ਮਿਲੀ ਏ ਕੇਹੀ ਸਜਾ਼ |
ਬਾਜੋਂ ਤੇਰੇ ਸਾਡਾ ਜੱਗ,
ਸੰਸਾਰ ਹੀ ਨਹੀ |
ਨੀ ਮੈਂ ਕਿੱਥੋਂ-ਕਿੱਥੋਂ ਦੁਖਾਂ ਤੈਨੂੰ,
ਸਾਰ ਹੀ ਨਹੀਂ |