ਸਾਰੇ ਫਿਕਰਾਂ ਨੂੰ ਲਾਹ ਕੇ ਚੱਲੀਏ,
ਨਵੀਂ ਕੋਈ ਆਸ ਜਗਾ ਕੇ ਚੱਲੀਏ।
ਵੱਧ ਤੋਂ ਵੱਧ ਮੁੱਕਰ ਹੀ ਜਾਊ,
ਯਾਰ ਨੂੰ ਵੀ ਅਜ਼ਮਾ ਕੇ ਚੱਲੀਏ।
ਜਿਥੋਂ ਰੂਹ ਦੀ ਮਿਲੇ ਖ਼ੁਰਾਕ,
ਓਥੇ ਹੁਮ ਹੁਮਾ ਕੇ ਚੱਲੀਏ।
ਵਕਤ ਨੂੰ ਵੀ ਦੇਣੀ ਪੈ ਜੇ ਦਾਦ,
ਇਸ ਤਰ੍ਹਾਂ ਰੁਮਕਾ ਕੇ ਚੱਲੀਏ।
ਦਿਲ ਦੀ ਹਰ ਗਲ ਵੀ ਨਾ ਮਨੀਏ,
ਦਿਲ ਨੂੰ ਵੀ ਸਮਝਾ ਕੇ ਚੱਲੀਏ।
ਗ਼ਮ ਨਾ ਹੋ ਜਾਵੇ ਕਦੇ ਹਾਵੀ,
ਚਿਹਰੇ ਨੂੰ ਡਲਕਾ ਕੇ ਚੱਲੀਏ।
ਜ਼ਿੰਦਾ ਦਿਲਾਂ ਦੀ ਸੰਗਤ ਕਰੀਏ,
ਸਾਰੇ ਵਹਿਮ ਹਟਾ ਕੇ ਚੱਲੀਏ।
ਔਕੜਾਂ ਮਰਦਾਂ ਤਾਈਂ ਆਵਣ,
ਐਵੇਂ ਨਾ ਢੇਰੀ ਢਾਅ ਕੇ ਚੱਲੀਏ।
ਤਵਾਰੀਖ ਵਿੱਚ ਲਿਖੀ ਜਾਵੇ,
ਐਸੀ ਕਾਰ ਕਮਾ ਕੇ ਚੱਲੀਏ।
“ਅਮਨ” ਹੈ ਜਾਣਾ ਸਬ ਨੇ ਆਖ਼ਰ,
ਉੱਚਾ ਕਿਰਦਾਰ ਬਣਾ ਕੇ ਚੱਲੀਏ।
ਪ੍ਰੀਤ”ਅਮਨ” , ਮੋਰਿੰਡਾ
6280932905