ਰਜਨੀ ਵਾਲੀਆ, ਕਪੂਰਥਲਾ
ਮੈਂ ਮੁੱਠ ਚਾਨਣ ਦੀ ਲੈ ਕੇ ਜਦੋਂ ਵੀ,
ਹਾਂ ਅੱਖਰਾਂ ਉੱਤੇ ਖਿਲਾਰਦੀ |
ਤਾਂ ਰਚਨਾ ਮੇਰੀ ਸੋਹਣੀ ਹੋ-ਹੋ,
ਹੋਰ ਵੀ ਚਮਕਾਂ ਮਾਰਦੀ |
ਮੈਂ ਮੁੱਠ ਚਾਨਣ ਦੀ ਲੈ ਕੇ ਜਦੋਂ ਵੀ,
ਹਾਂ ਅੱਖਰਾਂ ਉੱਤੇ ਖਿਲਾਰਦੀ |
ਜਦ ਦਿਲ ਦੇ ਵਿਹੜੇ ਦਸਤਕ ਦੇਂਦੇ,
ਤਾਂ ਕਲਮ ਦਾ ਮੈਨੂੰ ਚੇਤਾ ਅਾਵੇ |
ਵਰਕੇ ਤੇ ਫਿਰ ਲਿਖਾਂ ਲਿਖਤ ਨੂੰ,
ਤੇ ਸ਼ਬਦ-ਸ਼ਬਦ ਮੇਰੇ ਦਿਲ ਨੂੰ ਭਾਵੇ |
ਬਸ ਫਿਰ ਮੈਨੂੰ ਰਹਿ ਜਾਂਦੀ ਏ,
ਤਮੰਨਾਂ ਤੇਰੇ ਦੀਦਾਰ ਦੀ |
ਮੈਂ ਮੁੱਠ ਚਾਨਣ ਦੀ ਲੈ ਕੇ ਜਦੋਂ ਵੀ,
ਹਾਂ ਅੱਖਰਾਂ ਉੱਤੇ ਖਿਲਾਰਦੀ |
ਜਦ ਮੈਨੂੰ ਪਤਾ ਏ ਮੇਰਾ ਅੰਦਰ,
ਸਭ ਕੁਝ ਮੇਰੇ ਲਈ ਲਿਖ ਲੈਂਦਾ ਏ |
ਜਿੰਦੇ ਉਹ ਭੋਲਾ ਏ ਪੰਛੀਅਾਂ ਵਰਗਾ,
ਕਈ ਕੁਝ ਅੰਦਰੋਂ ਹੀ ਸਿਖ ਲੈਂਦਾ ਏ |
ਜਿੱਤਣ ਦਾ ਲਾਲਚ ਨਹੀ ਰੱਖਦੀ,
ਪਰ ਮੈਂ ਨਾ ਕਿਸੇ ਤੋਂ ਹਾਰਦੀ |
ਮੈਂ ਮੁੱਠ ਚਾਨਣ ਦੀ ਲੈ ਕੇ ਜਦੋਂ ਵੀ,
ਹਾਂ ਅੱਖਰਾਂ ਉੱਤੇ ਖਿਲਾਰਦੀ |
ਸੇਵਾ ਕਰਨ ਨੂੰ ਮਾਂ ਬੋਲੀ ਦੀ,
ਕਰਮਾਂ ਦੇ ਨਾਲ ਮਿਲਦੀ |
ਵਰਕੇ ਉੱਤੇ ਹਰਫਾਂ ਜਰੀਏ,
ਗੱਲ ਵੀ ਕਰਨੀ ਦਿਲ ਦੀ|
ਇਸ ਤੋ ਵੱਡੀ ਭਗਤੀ ਨਹੀ ਕੋਈ,
ਦੁਨੀਆ ਤੇ ਕਰਤਾਰ ਦੀ |
ਮੈਂ ਮੁੱਠ ਚਾਨਣ ਦੀ ਲੈ ਕੇ ਜਦੋਂ ਵੀ,
ਹਾਂ ਅੱਖਰਾਂ ਉੱਤੇ ਖਿਲਾਰਦੀ |
ਜਿੰਦੇ ਸੇਵਾ ਮੇਰੀ ਰੁਕੀ ਕਦੇ ਨਾ,
ਆਈਆਂ ਭਾਵੇਂ ਬਰਸਾਤਾਂ |
ਅੱਖਰ ਅੱਥਰੂਆਂ ਨਾਲ ਚਿਣਨੇ ਪੈਂਦੇ,
ਸੰਗ ਆਪਣੇਂ ਜਜਬਾਤਾਂ |
ਮੈਂ ਦੇਣ ਨਹੀ ਦੇ ਸਕਦੀ
ਮਿਲੇ ਮਣਾਂ ਮੂੰਹੀ ਸਤਿਕਾਰ ਦੀ |
ਮੈਂ ਮੁੱਠ ਚਾਨਣ ਦੀ ਲੈ ਕੇ ਜਦੋਂ ਵੀ,
ਹਾਂ ਅੱਖਰਾਂ ਉੱਤੇ ਖਿਲਾਰਦੀ |
ਓਦਾਂ ਸਾਰੇ ਈ ਚੰਗੇ ਲਗਦੇ,
ਪਤਾ ਲੋੜ ਪੈਣ ਤੇ ਲਗਦਾ |
ਲੋੜ ਪਈ ਤੇ ਕੋਈ ਕੰਮ ਨਹੀ ਅਾਉਂਦਾ,
ਅੱਖਰੋਂ ਅੱਥਰੂ ਵਗਦਾ |
ਕਦੇ ਰੰਗਤ ਫਿੱਕੀ ਪੈਣ ਨਹੀ ਦਿੱਤੀ,
ਅਾਪਣੇਂ ਰਜਨੀ ਨੇ ਮਿਆਰ ਦੀ |
ਮੈਂ ਮੁੱਠ ਚਾਨਣ ਦੀ ਲੈ ਕੇ ਜਦੋਂ ਵੀ,
ਹਾਂ ਅੱਖਰਾਂ ਉੱਤੇ ਖਿਲਾਰਦੀ |