ਅਸ਼ੋਕ ਵਰਮਾ
ਬਠਿੰਡਾ,14 ਸਤੰਬਰ।ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਨੇ ਬਠਿੰਡਾ ਦਿਹਾਤੀ ਹਲਕੇ ਦੇ ਪਿੰਡਾਂ ਦਿਉਣ ਅਤੇ ਬੱਲੂਆਣਾ ’ਚ ਆਪ ਘਰ ਘਰ ਜਾ ਕੇ ਪਰਿਵਾਰਕ ਮੈਂਬਰਾਂ ਦੇ ਆਕਸੀਜਨ ਪੱਧਰ ਦੀ ਜਾਂਚ ਕੀਤੀ। ਇਸ ਮੌਕੇ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਬਠਿੰਡਾ ਦਿਹਾਤੀ ਹਲਕੇ ਦੇ ਪਿੰਡਾਂ ਦੇ ਲੋਕਾਂ ਵਿੱਚ ਇਸ ਆਕਸੀਜਨ ਜਾਂਚ ਮੁਹਿੰਮ ਪ੍ਰਤੀ ਕਾਫੀ ਉਤਸ਼ਾਹ ਹੈ ਅਤੇ ਉਹ ਪਾਰਟੀ ਵਲੰਟੀਅਰਾਂ ਨਾਲ ਪੂਰਾ ਸਹਿਯੋਗ ਦੇ ਰਹੇ ਹਨ। ਉਨਾਂ ਦੱਸਿਆ ਕਿ ਕੀਤੀ ਜਾਂਚ ਦੌਰਾਨ ਲੋਕਾਂ ਦਾ ਆਕਸੀਜਨ ਪੱਧਰ ਸਹੀ ਪਾਇਆ ਗਿਆ ਹੈ। ਉਨਾਂ ਇਸ ਮੌਕੇ ਪੰਜਾਬੀਆਂ ਦੇ ਕਰੋਨਾਂ ਤੋਂ ਬਚੇ ਅਤੇ ਸੁਰੱਖਿਅਤ ਰਹਿਣ ਦੀ ਦੁਆ ਵੀ ਮੰਗੀ। ਉਨਾਂ ਨੇ ਪਿੰਡ ਵਾਸੀਆਂ ਨੂੰ ਬਾਹਰ ਜਾਣ ਵੇਲੇ ਆਪਣੇ ਮੂੰਹ ਤੇ ਨੱਕ ਮਾਸਕ ਨਾਲ ਢੱਕ ਕੇ ਰੱਖਣ ਅਤੇ ਹੱਥਾਂ ਨੂੰ ਵਾਰ – ਵਾਰ ਸਾਬਨ ਨਾਲ ਚੰਗੀ ਤਰਾਂ ਧੋਂਦੇ ਰਹਿਣ ਦੀ ਸਲਾਹ ਵੀ ਦਿੱਤੀ ਤਾਂ ਜੋ ਆਪਣੇ ਪਰਿਵਾਰ ਦੇ ਨਾਲ-ਨਾਲ ਦੂਸਰੇ ਲੋਕਾਂ ਨੂੰ ਵੀ ਤੰਦਰੁਸਤ ਰੱਖਿਆ ਜਾ ਸਕੇ।ੇ ਇਸ ਮੌਕੇ ਕੁਲਵੰਤ ਸਿੰਘ ਪ੍ਰਧਾਨ ਦਿਉਣ, ਠਾਣਾ ਸਿੰਘ ਦਿਉਣ, ਜਰਨੈਲ ਸਿੰਘ ਦਿਉਣ, ਮਾਸਟਰ ਚਰਨਜੀਤ ਸਿੰਘ ਦਿਉਣ, ਬਲਜੀਤ ਸਿੰਘ ਗੋਰਾ ਬੱਲੂਆਣਾ, ਇਕਬਾਲ ਸਿੰਘ ਨੰਬਰਦਾਰ ਅਤੇ ਵਲੰਟੀਅਰ ਹਾਜਰ ਸਨ।