ਦੁੱਖਭੰਜਨ ਰੰਧਾਵਾ
0351920036369
ਤੂੰ ਮੇਰੀ ਯਾਦ ਦੇ ਤਾਬੂਤ,
ਚ ਸਮੋਇਆ ਕਰੇਂਗੀ |
ਨੀ ਦੱਸ ਮੇਰੇ ਜਾਣ ਪਿੱਛੋਂ,
ਕੀ ਤੂੰ ਰੋਇਆ ਕਰੇਂਗੀ |
ਤੂੰ ਮੇਰੀ ਯਾਦ ਦੇ ਤਾਬੂਤ,
ਚ ਸਮੋਇਆ ਕਰੇਂਗੀ |
ਨੀ ਮੈਂ ਹਾਂ ਜੋ ਵੀ ਚੰਗਾ,ਮਾੜਾ,
ਤੈਨੂੰ ਭਾਇਆ ਤੇ ਸੀ |
ਤੇਰੇ ਪਿਆਰ ਦੇ ਮੈਂ ਸੁੱਖ,
ਨੂੰ ਹੰਢਾਇਆ ਤੇ ਸੀ |
ਮੇਰਾ ਚੈਨ ਮੇਰਾ ਸੁੱਖ,
ਤੂੰ ਪਰੋਇਆ ਕਰੇਗੀ |
ਤੂੰ ਮੇਰੀ ਯਾਦ ਦੇ ਤਾਬੂਤ,
ਚ ਸਮੋਇਆ ਕਰੇਂਗੀ |
ਨੀ ਮੇਰੇ ਦਿਲ ਦਾ ਜੋ,
ਸਾਜ਼ ਟੁੱਟ ਚੂਰ ਹੋ ਗਿਐ |
ਨੀ ਮੇਰਾ ਸੁਰ ਮੈਥੋਂ,
ਕੋਹਾਂ-ਮੀਲਾਂ ਦੂਰ ਹੋ ਗਿਐ |
ਮੇਰੇ ਟੁੱਟੇ ਹੋਏ ਦਿਲ ਨੂੰ,
ਤੂੰ ਛੋਹਿਆ ਕਰੇਂਗੀ |
ਤੂੰ ਮੇਰੀ ਯਾਦ ਦੇ ਤਾਬੂਤ,
ਚ ਸਮੋਇਆ ਕਰੇਂਗੀ |
ਮੈਂ ਜੁਬਾਨ ਨਈਓਂ ਛੱਡਣੀਂ,
ਮੈਂ ਜਾਨ ਛੱਡ ਦੇਵਾ |
ਨੀ ਮੈਂ ਸੌਦਾ ਨਹੀਓਂ ਕੀਤਾ,
ਮੈਂ ਜਹਾਨ ਛੱਡ ਦੇਵਾਂ |
ਤੂੰ ਹੌਕਿਆਂ ਦੀ ਪੰਡ ਕਿਵੇਂ,
ਦੱਸ ਢੋਇਆ ਕਰੇਂਗੀ |
ਤੂੰ ਮੇਰੀ ਯਾਦ ਦੇ ਤਾਬੂਤ,
ਚ ਸਮੋਇਆ ਕਰੇਂਗੀ |
ਨੀ ਤੈਨੂੰ ਯਾਦ ਮੇਰੀ ਦੇਣਾਂ,
ਐਸਾ ਜ਼ਖਮਾਂ ਦਾ ਸੱਲ੍ਹ |
ਤੈਥੋਂ ਬੋਲਿਆ ਨਹੀ ਜਾਣਾਂ,
ਤੈਥੋ ਹੋਣੀਂ ਵੀ ਨਹੀਂ ਗੱਲ |
ਤੂੰ ਭੁੱਬੀਂ ਰੋਇਆ ਕਰਨਾ ਏ,
ਕੱਲੀ ਹੋਇਆ ਕਰੇਂਗੀ |
ਤੂੰ ਮੇਰੀ ਯਾਦ ਦੇ ਤਾਬੂਤ,
ਚ ਸਮੋਇਆ ਕਰੇਂਗੀ |
ਨੀ ਤੇਰੀ ਅੱਖ ਜਦੋਂ,
ਮੇਰੀਆਂ ਉਡੀਕਾਂ ਨੂੰ ਵਿਆਹੂ |
ਉਦੋਂ ਰੁਕਣੀਂ ਨਾ ਹੰਝ ਤੇ,
ਤੈਨੂੰ ਕੌਣ ਸਮਝਾਊ |
ਨੀ ਤੂੰ ਦਰਾਂ ਅੱਗੇ ਜਾ-ਜਾ,
ਕੇ ਖਲੋਇਆ ਕਰੇਂਗੀ |
ਤੂੰ ਮੇਰੀ ਯਾਦ ਦੇ ਤਾਬੂਤ,
ਚ ਸਮੋਇਆ ਕਰੇਂਗੀ |
ਨੀ ਦੁੱਖਭੰਜਨ ਦਾ ਵੇਖ ,
ਤੂੰ ਨਸੀਬ ਕਿੰਨਾਂ ਮਾੜਾ |
ਉਹਦੀ ਫੁੱਟੀ ਤਕਦੀਰ ਤੇ,
ਕੁਲਹਿਣਾਂ ਓਦਾ ਹਾੜਾ |
ਹੱਥੀਂ ਆਪਣੇਂ ਤੂੰ ਪੀੜਾਂ,
ਨਾਲ ਕੋਹਿਆ ਕਰੇਂਗੀ |
ਤੂੰ ਮੇਰੀ ਯਾਦ ਦੇ ਤਾਬੂਤ,
ਚ ਸਮੋਇਆ ਕਰੇਂਗੀ |