12 C
United Kingdom
Saturday, June 13, 2026

More

    ਕਾਮਰੇਡ ਬਲਵੰਤ ਸਿੰਘ ਨਿਹਾਲੂਵਾਲ ਨੂੰ ਸਦਮਾ, ਸਕੇ ਭਰਾ ਦਾ ਵਿਛੋੜਾ

    ਮਹਿਲ ਕਲਾਂ 9 ਸਤੰਬਰ (ਜਗਸੀਰ ਸਿੰਘ  ਸਹਿਜੜਾ)

    ਸੀ. ਪੀ. ਆਈ.ਐਮ ਦੇ ਤਹਿਸੀਲ ਕਮੇਟੀ ਮੈਂਬਰ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਤਹਿਸੀਲ ਜਨਰਲ ਸਕੱਤਰ ਕਾਮਰੇਡ ਬਲਵੰਤ ਸਿੰਘ ਨਿਹਾਲੂਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ। ਉਹਨਾਂ ਦੇ ਸਕੇ ਭਰਾ ਬਲਦੇਵ ਸਿੰਘ (59ਸਾਲ) ਜੋ ਕਿ ਮਾਰਕਫੈੱਡ ਬਰਾਂਚ ਨਿਹਾਲ ਸਿੰਘ ਵਾਲਾ  ਵਿਖੇ ਨੌਕਰੀ ਕਰਦੇ ਸਨ। ਜੋ ਕਿ ਪਿਛਲੇ ਸਮੇਂ ਤੋਂ ਲੀਵਰ ਦੀ ਬਿਮਾਰੀ ਕਾਰਨ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਦਾਖਲ ਸਨ ਉਹ ਪਿਛਲੇ ਦਿਨੀ ਪਰਿਵਾਰ ਨੂੰ ਵਿਛੋੜਾ ਦੇ ਗਏ ਹਨ ਉਹਨਾ ਦੀ ਬੇਵਕਤੀ ਮੌਤ ਤੇ ਸੀ.ਪੀ.ਆਈ .ਅੈਮ ਦੇ ਜਿਲਾ ਸੰਗਰੂਰ ਤੇ ਬਰਨਾਲਾ ਦੇ ਸੱਕਤਰ ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਕੋਮੀ ਮੀਤ ਪ੍ਰਧਾਨ ਕਾਮਰੇਡ ਭੂਪ ਚੰਦ ਚੰਨੌ, ਸੀ.ਪੀ.ਆਈ. ਐਮ ਤਹਿਸੀਲ ਇੰਚਾਰਜ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਲਾਲ ਸਿੰਘ ਧਨੋਲਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਮੇਜਰ ਸਿੰਘ ਪੁੰਨਾਵਾਲ, ਸੀਟੂ ਦੇ ਸੂਬਾ ਆਗੂ  ਕਾਮਰੇਡ ਸੇਰ ਸਿੰਘ ਫਰਵਾਹੀ,ਕਾਮਰੇਡ ਜਸਵੰਤ ਸਿੰਘ ਅਸਪਾਲ ਕਲਾਂ, ਕਾਮਰੇਡ ਗੁਰਦੇਵ ਸਿੰਘ ਦਰਦੀ, ਕੁੱਲ ਹਿੰਦ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕਾਮਰੇਡ ਨਿਰੰਜਣ ਸਿੰਘ ਠੀਕਰੀਵਾਲਾ, ਸੀਟੂ ਦੇ  ਆਗੂ ਕਾਮਰੇਡ ਪ੍ਰੀਤਮ ਸਿੰਘ ਸਹਿਜੜਾ, ਕਾਮਰੇਡ ਹਰਨੇਕ ਸਿੰਘ ਚੀਮਾ, ਕਾਮਰੇਡ ਦਰਸਨ ਸਿੰਘ ਨੰਬਰਦਾਰ ਹਰੀਗੜ,ਮਲਕੀਤ ਸਿੰਘ ਕੋਟਦੁੰਨਾ, ਕਿਸਾਨ ਸਭਾ ਦੇ ਤਹਿਸੀਲ ਕਮੇਟੀ ਮੈਂਬਰ ਜਗਸੀਰ ਸਿੰਘ ਧਾਲੀਵਾਲ ਸਹਿਜੜਾ, ਪਿੰਡ ਸਹਿਜੜਾ ਬਰਾਂਚ ਦੇ ਸੱਕਤਰ ਕਾਮਰੇਡ ਗੁਰਦੇਵ ਸਿੰਘ ਸਹਿਜੜਾ, ਗੁਰਨਾਮ ਸਿੰਘ, ਸਾਬਕਾ ਸਰਪੰਚ ਹਰਦੇਵ ਸਿੰਘ, ਸਾਬਕਾ ਪੰਚ ਸਰੂਪ ਚੰਦ, ਪੰਡਤ ਸੋਮਨਾਥ ਸਾਬਕਾ ਸਰਪੰਚ, ਅਤੇ ਸਮੁੱਚੀ ਗ੍ਰਾਮ ਪੰਚਾਇਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਹਾਲੂਵਾਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।ਉਨ੍ਹਾਂ ਨਮਿੱਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ 11ਸਤੰਬਰ ਦਿਨ ਸ਼ੁੱਕਰਵਾਰ ਨੂੰ  ਚੜ੍ਹਦੀ ਕਲਾ ਗੁਰਦੁਆਰਾ ਸਹਿਬ ਨਿਹਾਲੂਵਾਲ ਵਿਖੇ ਠੀਕ 1 ਵਜੇ ਅੰਤਿਮ ਅਰਦਾਸ ਹੋਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!