“ਸਿੱਕੀ ਝੱਜੀ ਪਿੰਡ ਵਾਲਾ”(ਇਟਲੀ)
“ਕਿਤੇ ਅੱਖ ਨਾ ਖੁੱਲ ਜਾਏ” ਅਤੇ 550 ਸਾਲ ਮਨਾਈਏ” ਧਾਰਮਿਕ ਗੀਤਾਂ ਰਾਂਹੀ ਆਪਣੀ ਹਾਜ਼ਰੀ ਲਗਵਾਉਣ ਵਾਲਾ ਗਾਇਕ “ਗੁਣਗੀਤ ਮੰਗਲ” ਨਵੇਂ ਗੀਤ “ਮਾਂ ਸਭ ਤੋਂ ਸੋਹਣੀ ਏ” ਲੈ ਕੇ ਕੁਝ ਦਿਨ ਤੱਕ ਸਰੋਤਿਆਂ ਦੀ ਕਚਿਹਰੀ ਚ ਹਾਜਿਰ ਹੋ ਰਿਹਾ ਹੈ। ਅਨੇਕਾਂ ਧਾਰਮਿਕ ਅਤੇ ਸੱਭਿਆਚਾਰਕ ਗੀਤ ਲਿਖਣ ਵਾਲੇ ਵਿਸ਼ਵ ਪ੍ਰਸਿੱਧ ਗੀਤਕਾਰ ਜਿਹਨਾਂ ਨੂੰ ਪੰਜਾਬੀ ਵਿਰਸੇ ਦੇ ਰਚਣਹਾਰ ਵੀ ਕਿਹਾ ਜਾਂਦਾ ਹੈ ਗੀਤਕਾਰ ਮੰਗਲ ਹਠੂਰ ਜੀ ਦੇ ਲਾਡਲੇ ਪੁੱਤਰ ਗੁਣਗੀਤ ਮੰਗਲ ਦੇ ਇਸ ਗੀਤ ਨੂੰ ਮੰਗਲ ਹਠੂਰ ਅਤੇ ਸ਼ਿੰਦੂ ਰੰਧਾਵਾ ਨੇ ਸਾਂਝੇ ਤੌਰ ਤੇ ਲਿਖਿਆ ਹੈ। ਸੰਗੀਤਕਾਰ ਹੈਰੀ ਸੰਧੂ ਦੇ ਸੰਗੀਤ ਚ ਸ਼ਿੰਗਾਰੇ ਇਸ ਗੀਤ ਦਾ ਵੀਡੀਓ ਫਿਲਮਾਂਕਣ ਰਘਵੀਰ ਢੁੱਡੀਕੇ ਦੁਆਰਾ ਕੀਤਾ ਗਿਆ ਹੈ। ਮੰਗਲ ਹਠੂਰ ਅਤੇ ਬੀਟ ਪਲੱਸ ਸਟੂਡੀਓ ਦੀ ਸਾਂਝੀ ਪੇਸ਼ਕਸ਼ ਇਹ ਗੀਤ ਕੁਝ ਦਿਨ ਤੱਕ ਯੂ ਟਿਊਬ ਅਤੇ ਹੋਰ ਅੰਤਰਾਸ਼ਟਰੀ ਪੰਜਾਬੀ ਚੈਨਲਾਂ ਤੇ ਸਰੋਤਿਆਂ ਨੂੰ ਵੇਖਣ ਨੂੰ ਜਲਦ ਹੀ ਮਿਲੇਗਾ।