3.5 C
United Kingdom
Sunday, March 8, 2026

More

    ਪੰਜਾਬੀ ਭਾਸ਼ਾ ਦੇ ਜੰਮੂ-ਕਸ਼ਮੀਰ ਵਿੱਚ ਖਾਤਮੇ ਪ੍ਰਤੀ ਭਾਰਤੀ ਸਰਕਾਰ ਦੀ ਨਿਖੇਧੀ

    ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ):

    ਭਾਰਤ ਦੇਸ਼ ਜਿੱਥੇ ਦੇਸ਼ ਦੀ ਅਜ਼ਾਦੀ ਲਈ ਪੰਜਾਬੀ ਮਾਂ ਬੋਲੀ ਦੇ ਵਾਰਸਾ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅੱਜ ਉਥੋ ਦੀਆ ਸਰਕਾਰਾ ਦੁਆਰਾ ਪੰਜਾਬੀ ਵਿਰੋਧੀ ਨੀਤੀਆਂ ਦਿਖਾਉਦੇ ਹੋਏ ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ‘ਚ ਕਸ਼ਮੀਰੀ, ਡੋਗਰੀ, ਉਰਦੂ ਦੇ ਨਾਲ਼ ਹਿੰਦੀ ਲਾਜ਼ਮੀ ਕਰਕੇ, ਪੰਜਾਬੀ ਹਟਾ ਦਿੱਤੀ ਗਈ। ਜਦੋਂ ਕਿ ਕਿਸੇ ਵੀ ਕੌਮ ਨੂੰ ਖਤਮ ਲਈ ਸਭ ਤੋਂ ਪਹਿਲਾ ਉਸ ਦੀ ਬੋਲੀ ਅਤੇ ਭਾਸ਼ਾ ਖਤਮ ਕਰ ਦਿਉ ਦੇ ਕਥਨ ਮੁਤਾਬਕ ਭਾਰਤ ਸਰਕਾਰ ਘੱਟ ਗਿਣਤੀਆਂ ਦੀ ਨਸਲਕੁਸੀ ਪਹਿਲਾ ਤੋਂ ਕਰਦੀ ਆਈ ਹੈ ਅਤੇ ਹੁਣ ਕਰ ਰਹੀ ਹੈ। ਇਸ ਦੇ ਉਲਟ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਤੋਰ ‘ਤੇ ਸਕੂਲਾਂ ਵਿੱਚ ਪੂਰਾ ਸਤਿਕਾਰ ਅਤੇ ਮਾਨਤਾ ਮਿਲ ਰਹੀ ਹੈ। ਜਦ ਕਿ ਉੱਥੇ ਭਾਰਤ ਦੀ ਰਖਵਾਲੀ ਲਈ ਅੱਜ ਤੱਕ ਸਭ ਤੋਂ ਵੱਧ ਪੰਜਾਬੀ ਫੌਜੀ ਸ਼ਹੀਦ ਹੁੰਦੇ ਆ ਰਹੇ ਹਨ। ਜਦ ਹੁਣ ਪੰਜਾਬੀ ਭਾਸ਼ਾ ਆਪਣੇ ਪੂਰੇ ਜੋਬਨ ‘ਤੇ ਹੈ। ਇਸ ਨੂੰ ਦੁਨੀਆ ਭਰ ਵਿੱਚ ਸਤਿਕਾਰ ਮਿਲਿਆਂ ਹੈ। ਸਾਇਦ ਜੋ ਗੱਲ ਭਾਰਤ ਦੇ ਕੱਟੜਵਾਦੀ ਸਿਆਸਤਦਾਨਾ ਅਤੇ ਭਾਰਤੀ ਸਰਕਾਰਾ ਨੂੰ ਚੁੱਭਨ ਲੱਗੀ। ਜਿਸ ਕਰਕੇ ਪੰਜਾਬੀ ਭਾਸ਼ਾ ਪ੍ਰਤੀ ਅਜਿਹਾ ਵਤੀਰਾ ਅਪਣਾਉਦੇ ਹੋਏ, ਜੰਮੂ-ਕਸ਼ਮੀਰ ਵਿੱਚੋਂ ਖਤਮ ਕੀਤਾ ਜਾ ਰਿਹਾ ਹੈ। ਜਦ ਕਿ ਸਰਕਾਰ ਅਤੇ ਸੰਬੰਧਤ ਅਧਿਕਾਰੀਆਂ ਨੂੰ ਆਪਣੇ ਫ਼ੈਸਲੇ ਦੀ ਦਰੁਸਤੀ ਕਰਕੇ ਪੰਜਾਬੀ ਭਾਸ਼ਾ ਨੂੰ ਵੀ ਪਹਿਲਾ ਵਾਂਗ ਸਰਕਾਰੀ ਭਾਸ਼ਾ ਵੱਜੋਂ ਬਰਕਰਾਰ ਰੱਖਣ ਦੀ ਅਪੀਲ ਕੀਤੀ। ਇਸ ਸੰਬੰਧੀ ਅਮਰੀਕਾ ਤੋਂ ਕੈਲੀਫੋਰਨੀਆ ਦੀਆ ਵੱਖ-ਵੱਖ ਸਾਹਿੱਤਕ ਅਤੇ ਸਮਾਜਿਕ ਜੱਥੇਬੰਦੀਆ ਨੇ ਗੱਲਬਾਤ ਕਰਦੇ ਹੋਏ ਭਾਰਤ ਸਰਕਾਰ ਦੀ ਨਿਖੇਧੀ ਕੀਤੀ। ਜਿੰਨਾਂ ਵਿੱਚ ‘ਪੰਜਾਬੀ ਸਾਹਿੱਤ ਅਕਾਦਮੀ ਕੈਲੀਫੋਰਨੀਆਂ’ ਵੱਲੋਂ ਉਸਤਾਦ ਸ਼ਾਇਰ, ਕਵੀ ਅਤੇ ਲੇਖਕ ਹਰਜਿੰਦਰ ਕੰਗ, ‘ਧਾਲੀਆਂ ਐਂਡ ਮਾਛੀਕੇ ਮੀਡੀਆਂ ਯੂ.ਐਸ.ਏ.’ ਦੇ ਪੱਤਰਕਾਰ ਅਤੇ ਲੇਖਕ ਨੀਟਾ ਮਾਛੀਕੇ, ਇਸੇ ਤਰਾਂ ਪੰਜਾਬੀ ਸੱਭਿਆਚਾਰ ਅਤੇ ਸੰਗੀਤ ਇੰਡਸਟਰੀ ਨਾਲ ਜੁੜੇ ਗਾਇਕ ਗੌਗੀ ਸੰਧੂ ਤੋਂ ਇਲਾਵਾ ਪੰਜਾਬੀ ਸਾਹਿੱਤ ਸਭਾ ਕੈਲੀਫੋਰਨੀਆਂ ਦੀ ਨੁਮਿੰਦਗੀ ਕਰਦੇ ਹੋਏ ਇੰਦਰਜੀਤ ਸਿੰਘ ਗਰੇਵਾਲ ਆਦਿਕ ਬਹੁਤ ਸਾਰੇ ਬੁੱਧੀ-ਜੀਵੀਆਂ ਨੇ ਸ਼ੋਸ਼ਲ ਡਿਸਟਿਸ ਦੇ ਚਲਦਿਆਂ ਫੋਨ ਮੀਟਿੰਗਾਂ ਰਾਹੀ ਵਿਚਾਰਾ ਦੀ ਸਾਂਝ ਪਾਈ। ਜਦ ਕਿ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਪੰਜਾਬੀ ਮਾਂ ਬੋਲੀ ਲਈ ਭਾਰਤ ਸਰਕਾਰ ਦੇ ਵਿਤਕਰੇ ਭਰੇ ਰਵੱਈਏ ਨੂੰ ਲੈ ਭਾਰੀ ਰੋਸ ਪਾਇਆ ਜਾ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!