7.5 C
United Kingdom
Sunday, March 8, 2026

More

    ਗਲਾਸਗੋ ਸਿਰ ਮੁੜ ਕੋਰੋਨਾ ਫੈਲਣ ਦਾ 99 ਫੀਸਦੀ ਮੰਡਰਾ ਰਿਹੈ ਖ਼ਤਰਾ

    -ਗਲਾਸਗੋ ਤੇ ਡਨਬਰਟਨਸ਼ਾਇਰ ਯੂਕੇ ਭਰ ਵਿੱਚੋਂ ਬਣ ਸਕਦੇ ਹਨ ਵਧੇਰੇ ਖ਼ਤਰੇ ਵਾਲੇ 

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਦਾ ਸੰਘਣੀ ਵਸੋਂ ਵਾਲ਼ਾ ਸਹਿਰ ਗਲਾਸਗੋ ਸਤੰਬਰ ਮਹੀਨੇ ਵਿੱਚ ਕੋਰੋਨਾ ਦੇ ਮੁੜ ਫੈਲਾਅ ਸੰਬੰਧੀ 99 ਫੀਸਦੀ ਖ਼ਤਰੇ ‘ਚ ਦੱਸਿਆ ਜਾ ਰਿਹਾ ਹੈ। ਗਲਾਸਗੋ ਅਤੇ ਪੱਛਮੀ ਡਨਬਰਟਨਸ਼ਾਇਰ ਬਾਰੇ ਕਿਹਾ ਜਾ ਰਿਹਾ ਹੈ ਕਿ ਦੋਵੇਂ ਇਲਾਕੇ ਬਰਤਾਨੀਆ ਭਰ ਵਿੱਚੋਂ ਸਭ ਤੋਂ ਵਧੇਰੇ ਖ਼ਤਰੇ ਵਾਲੇ ਬਣ ਸਕਦੇ ਹਨ। ਇੰਪੀਰੀਅਲ ਕਾਲਜ ਲੰਡਨ ਦੇ ਅਨੁਮਾਨ ਅਨੁਸਾਰ ਇੱਕ ਲੱਖ ਵਸੋਂ ਪਿੱਛੇ 50 ਕੇਸਾਂ ਵਾਲੇ ਇਲਾਕੇ ਨੂੰ “ਹੌਟਸਪੌਟ” ਕਿਹਾ ਜਾਂਦਾ ਹੈ ਤੇ 12 ਸਤੰਬਰ ਤੋਂ ਪਹਿਲਾਂ ਗਲਾਸਗੋ ਵਿੱਚ ਇੱਕ ਲੱਖ ਵਸੋਂ ਪਿੱਛੇ ਕੇਸਾਂ ਦਾ ਅੰਕੜਾ 92 ਤੱਕ ਪਹੁੰਚ ਸਕਦਾ ਹੈ। ਵੈਸਟ ਡਨਬਰਟਨਸ਼ਾਇਰ ਵਿੱਚ ਕੇਸ 83 ਤੱਕ ਪਹੁੰਚ ਸਕਦੇ ਹਨ ਤੇ ਰੈਨਫਰਿਊਸ਼ਾਇਰ ‘ਚ ਇਹ ਅੰਕੜਾ 54 ਤੱਕ ਪਹੁੰਚ ਸਕਦਾ ਹੈ।ਕੋਰੋਨਾਵਾਇਰਸ ਦੇ ਮੁੜ ਫੈਲਣ ਸੰਬੰਧੀ ਗਲਾਸਗੋ ਸਿਰ ਖ਼ਤਰੇ ਦੇ ਬੱਦਲ 99 ਫੀਸਦੀ, ਡਨਬਰਟਨਸ਼ਾਇਰ 96 ਫੀਸਦੀ ਤੇ ਰੈਨਫਰਿਊਸ਼ਾਇਰ ‘ਚ 81 ਫੀਸਦੀ ਮੰਡਰਾ ਰਹੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦੋ ਹਫ਼ਤਿਆਂ ਦੀਆਂ ਤਾਲਾਬੰਦੀ ਪਾਬੰਦੀਆਂ ਤੋਂ ਬਾਅਦ ਹੋਈ ਸਮੀਖਿਆ ਪਿੱਛੋਂ ਗਲਾਸਗੋ, ਵੈਸਟ ਡਨਬਰਟਨਸ਼ਾਇਰ ਤੇ ਈਸਟ ਰੈਨਫਰਿਊਸ਼ਾਇਰ ਦੇ ਨਾਲ ਈਸਟ ਡਨਬਰਟਨਸ਼ਾਇਰ ਤੇ ਰੈਨਫਰਿਊਸ਼ਾਇਰ ਦੇ ਬਾਕੀ ਇਲਾਕੇ ਵੀ ਜੋੜ ਦਿੱਤੇ ਗਏ ਹਨ ਜੋ ਅਗਲੇ ਇੱਕ ਹਫ਼ਤੇ ਤੱਕ ਹੋਰ ਤਾਲਾਬੰਦੀ ਪਾਬੰਦੀਆਂ ਦੇ ਘੇਰੇ ‘ਚ ਰਹਿਣਗੇ। ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਦੋਸਤਾਂ ਮਿੱਤਰਾਂ ਦੇ ਘਰਾਂ ਅਤੇ ਇਕੱਠਾਂ ‘ਚ ਜਾਣ ਤੋਂ ਸੰਕੋਚ ਕਰਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਖ਼ਤਰਾ ਵਧਦਾ ਜਾ ਰਿਹਾ ਹੈ, ਇਸ ਨੂੰ ਦੇਖਦਿਆਂ ਸਾਵਧਾਨੀ ਹੀ ਸਭ ਤੋਂ ਵੱਡਾ ਇਲਾਜ ਹੈ।Show quoted textShow quoted text

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!