ਭਗਵਾਨਪੁਰੇ ਵਿੱਚ ਖੇਡਿਆ ਮੱਲਿਆ,
ਮਾਂ ਗੁਰਮੀਤ ਕੌਰ ਦਾ ਲਾਲ,
ਡਾ ਲਖਵਿੰਦਰ ਸਿੰਘ |
ਉੱਤਮ ਵੈਦ ਨੇਕੀ ਦਾ ਬਾਦਸ਼ਾਹ,
ਸਖਸੀ਼ਅਤ-ਬਾ ਕਮਾਲ,
ਡਾ ਲਖਵਿੰਦਰ ਸਿੰਘ |
ਸੂ਼ਰੂ ਚ ਸਫਰ ਸੀ ਡਾਢਾ ਔਖਾ,
ਭਾਵੇਂ ਸਨ ਨੰਗੇ ਪੈਰ |
ਲੱਭ ਲਈ ਪਰ ਛਾਂ ਆਪਣੇਂ ਲਈ,
ਸੀ ਭਾਵੇਂ ਸਿਖਰ ਦੁਪਹਿਰ |
ਅੱਜ ਵੀ ਚੁੱਪ ਜਿਆ ਕਰ ਜਾਵੇ,
ਦੱਸਣ ਲੱਗਿਆਂ ਹਾਲ |
ਉੱਤਮ ਵੈਦ ਨੇਕੀ ਦਾ ਬਾਦਸ਼ਾਹ,
ਸਖਸੀ਼ਅਤ-ਬਾ ਕਮਾਲ,
ਡਾ ਲਖਵਿੰਦਰ ਸਿੰਘ |
ਗੁਰਬਤ ਵਾਲੀ ਨਦੀ ਨੂੰ,
ਹਿੰਮਤ ਦੇ ਨਾਲ ਕਰ ਲਿਆ ਪਾਰ |
ਸਰਦਾਰ ਦਰਸ਼ਨ ਸਿੰਘ ਦਾ ਨਾਂ,
ਰੁਸ਼ਨਾਇਆ ਬਣ ਸੋਹਣੇਂ ਸਰਦਾਰ |
ਸਦਾ ਇਨਸਾਨੀਅਤ ਦੀ ਖਿਦਮਤ,
ਖਾਤਿਰ ਫੜਕੇ ਰੱਖੀ ਮਸ਼ਾਲ |
ਉੱਤਮ ਵੈਦ ਨੇਕੀ ਦਾ ਬਾਦਸ਼ਾਹ,
ਸਖਸੀ਼ਅਤ-ਬਾ ਕਮਾਲ,
ਡਾ ਲਖਵਿੰਦਰ ਸਿੰਘ |
ਲੜ ਲੱਗੀ ਸਰਦਾਰਨੀ ਦਾ ਜੱਟ,
ਲਖਵਿੰਦਰ ਸੋਹਣਾ ਸਰਦਾਰ |
ਤੁਹਾਡਾ ਸਫਰ ਸੁਖਾਲਾ ਕਰ ਦਿੱਤਾ,
ਪਰੌਫੈਸਰ ਪਰਮਜੀਤ ਦੇ ਪਿਆਰ |
ਤੁਹਾਡੇ ਨਾਲ ਉਦੋਂ ਵੀ ਖੜੀ ਰਹੀ,
ਸੀ ਸਿਰ ਤੇ ਜਦੋਂ ਤਿਰਪਾਲ |
ਉੱਤਮ ਵੈਦ ਨੇਕੀ ਦਾ ਬਾਦਸ਼ਾਹ,
ਸਖਸੀ਼ਅਤ-ਬਾ ਕਮਾਲ,
ਡਾ ਲਖਵਿੰਦਰ ਸਿੰਘ |
ਫਲਾਹੀ ਸਾਹਿਬ ਤੱਕ ਜਾਂਦੇ ਓ,
ਤੁਸੀਂ ਨਿੱਤ ਕਰਨ ਨੂੰ ਸੈਰ |
ਇੱਜ਼ਤ ਤੁਹਾਨੂੰ ਬਖਸ਼ਦਾ ਹੈ,
ਕੁੱਲ ਆਲਮ ਤੇ ਹਰ ਸ਼ਹਿਰ |
ਸਦਾ ਦਸਾਂ ਨਹੂੰਆਂ ਦੀ ਕਿਰਤ,
ਕਰੀ ਤੇ ਤੁਰਿਆ ਨਾਲੋ-ਨਾਲ |
ਉੱਤਮ ਵੈਦ ਨੇਕੀ ਦਾ ਬਾਦਸ਼ਾਹ,
ਸਖਸੀ਼ਅਤ-ਬਾ ਕਮਾਲ,
ਡਾ ਲਖਵਿੰਦਰ ਸਿੰਘ |
ਗੋਲਡ ਮੈਡਲ ਪੈ ਗਏ ਸਨ,
ਗਲ ਵਿੱਚ ਪੜਾਈ ਦੌਰਾਨ |
ਸੁਪਨੇ ਪੂਰੇ ਹੁੰਦੇ ਦਿਸ ਪਏ,
ਤੇ ਧਮਾਲ ਪਾਈ ਅਰਮਾਨ |
ਜੱਟ ਨੇਂ ਕਾਇਮ ਕਰਕੇ ਰੱਖਤੀ,
ਪਿੰਡਾਂ ਵਿੱਚ ਮਿਸਾਲ |
ਉੱਤਮ ਵੈਦ ਨੇਕੀ ਦਾ ਬਾਦਸ਼ਾਹ,
ਸਖਸੀ਼ਅਤ-ਬਾ ਕਮਾਲ,
ਡਾ ਲਖਵਿੰਦਰ ਸਿੰਘ |
ਸਾਹਿਬਜੋਤ,ਸੱਤਿਆਜੀਤਪਾਲ,
ਦੋਵਾਂ ਵਿੱਚ ਵਸੇਂਦੀ ਜਾਨ |
ਇਹਨਾਂ ਦੀ ਇਸ ਗੁਲਜ਼ਾਰ ਵਿੱਚ,
ਖੁਦ ਆਣ ਵੱਸੇ ਭਗਵਾਨ |
ਜੀਅ ਪਰਿਵਾਰ ਦੇ ਸਾਰੇ ਹੀ,
ਮਿਲਾਉਣ ਤਾਲ ਨਾਲ ਤਾਲ |
ਉੱਤਮ ਵੈਦ ਨੇਕੀ ਦਾ ਬਾਦਸ਼ਾਹ,
ਸਖਸੀ਼ਅਤ-ਬਾ ਕਮਾਲ,
ਡਾ ਲਖਵਿੰਦਰ ਸਿੰਘ |
ਨਾਨਕਾ 550ਵੇਂ ਗੁਰਪੁਰਬ ਤੇ,
ਮਿਲ ਗਿਆ ਪ੍ਰਸ਼ੰਸਾ ਪੱਤਰ |
ਜੋ ਮੰਗਿਆ ਤੁਹਾਨੂੰ ਮਿਲ ਗਿਆ,
ਤੁਹਾਡੇ ਸਿਦਕ ਦੀ ਪੈਲੀ ਵੱਤਰ |
ਸਭ ਟੇਕ ਰੱਖੋ ਉਸ ਰੱਬ ਤੇ,
ਓ ਹਮੇਸ਼ਾ ਕਰੇ ਕਮਾਲ |
ਉੱਤਮ ਵੈਦ ਨੇਕੀ ਦਾ ਬਾਦਸ਼ਾਹ,
ਸਖਸੀ਼ਅਤ-ਬਾ ਕਮਾਲ,
ਡਾ ਲਖਵਿੰਦਰ ਸਿੰਘ |
ਦਿੱਲੀਓਂ ਫਿਰ ਮਿਲ ਗਿਆ ਨੈਸ਼ਨਲ,
ਐਵਾਰਡ ਤੇ ਬਣ ਗਈ ਗੱਲ |
ਹੁਣ ਮੁੜ ਪਿਛਾਂਹ ਨਈਂ ਤੱਕਣਾ,
ਤੁਹਾਨੂੰ ਨਾਨਕ ਆਖੇ ਅੱਗੇ ਚੱਲ |
ਦੁੱਖਭੰਜਨਾਂ ਖੁਦ ਆਪੇ ਹੀ ਫਸ,
ਗਿਆ ਜਿਸ ਵੀ ਸੁੱਟਿਆ ਜਾਲ |
ਉੱਤਮ ਵੈਦ ਨੇਕੀ ਦਾ ਬਾਦਸ਼ਾਹ,
ਸਖਸੀ਼ਅਤ-ਬਾ ਕਮਾਲ,
ਡਾ ਲਖਵਿੰਦਰ ਸਿੰਘ |