13.7 C
United Kingdom
Monday, June 22, 2026

More

    ਜੰਮੂ ਕਸ਼ਮੀਰ ‘ਚ ਪੰਜਾਬੀ ਬੋਲੀ ਨਾਲ ਧੱਕਾ ਨਾਬਰਦਾਸ਼ਤ ਯੋਗ- ਲੇਖ਼ਕ ਵਿਚਾਰ ਮੰਚ

    ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ)

    ਜੰਮੂ ਕਸ਼ਮੀਰ ਵਿੱਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਬਿੱਲ ਚੋਂ ਬਾਹਰ ਕੱਢਣ ਦਾ ਲੇਖਕ ਵਿਚਾਰ ਮੰਚ ਜ਼ੋਰਦਾਰ ਵਿਰੋਧ ਕਰਦਾ ਹੈ ।ਅੱਜ ਜਦੋਂ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਮੰਗ ਤੇ ਪੰਜਾਬੀ ਮਾਂ ਬੋਲੀ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲ ਗਿਆ ਹੈ ਉੱਥੇ ਸਾਡੇ ਦੇਸ਼ ਦੀ ਸਰਕਾਰ ਪੰਜਾਬੀ ਮਾਂ ਬੋਲੀ ਨਾਲ ਧੱਕਾ ਕਰ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਜੇਕਰ ਲੋੜ ਪਈ ਤਾਂ ਸਾਰੀਆਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕੀਤਾ ਜਾਵੇਗਾ ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਕਵੀ ਤੇ ਲੇਖਕ ਵਿਚਾਰ ਮੰਚ ਦੇ ਪ੍ਰਧਾਨ ਸੀਰਾ ਗਰੇਵਾਲ, ਜਨਰਲ ਸਕੱਤਰ ਸੁਖਦੇਵ ਲੱਧੜ,ਜਸਵੰਤ ਰਾਊਕੇ ,ਗੁਰਦੀਪ ਲੋਪੋ ,ਹਰਵਿੰਦਰ ਬਿਲਾਸਪੁਰ,ਕਬੱਡੀ ਕੋਚ ਤੇ ਲੇਖਕ ਸਾਧੂ ਸਿੰਘ ਡੀ ਪੀ, ਉੱਘੇ ਗੀਤਕਾਰ ਰਾਜ ਕੋਇਰ ਸਿੰਘ ਵਾਲਾ ,ਨਾਵਲਕਾਰ ਸੁਖਦੇਵ ਸਿੰਘ ਭੁੱਲੜ ,ਸੁਖਵਿੰਦਰ ਸੁੱਖੀ ਸ਼ਾਂਤ ,ਡਾਕਟਰ ਰਜਿੰਦਰ ਰੌਂਤਾ ,ਪ੍ਰਸ਼ੋਤਮ ਪੱਤੋ,ਬਲਜੀਤ ਸਿੰਘ ਗਰੇਵਾਲ, ਜਗਸੀਰ ਲੁਹਾਰਾ ਉਰਫ ਜਾਗਰ ਅਮਲੀ ,ਡਾਕਟਰ ਹਰਗੁਰਪਰਤਾਪ ਸਿੰਘ ,ਸਰਬਣ ਪਤੰਗ ,ਰਾਜਵਿੰਦਰ ਰੌਂਤਾ ਤੇ ਮੰਚ ਦੇ ਮੀਤ ਪ੍ਰਧਾਨ ਅਮਰੀਕ ਸੈਦੋਕੇ ਨੇ ਪ੍ਰੈਸ ਮਿਲਣੀ ਦੌਰਾਨ ਕੀਤਾ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!