ਅਸ਼ੋਕ ਵਰਮਾ
ਮਾਨਸਾ 5 ਸਤੰਬਰ : ਅੱਜ ਅਧਿਆਪਕ ਦਿਵਸ ਅਧਿਆਪਕ ਰਾਜ ਪੁਰਸਕਾਰ ਵੰਡ ਸਮਾਰੋਹ ਦੌਰਾਨ ਮਾਨਸਾ ਜਿਲੇ ਦੇ 4 ਅਧਿਆਪਕਾਂ ਨੂੰ ਆਨਲਾਈਨ ਸਟੇਟ ਅਵਾਰਡ ਦਿੱਤੇ ਗਏ। ਇੰਨਾਂ ਆਧਿਆਪਕਾਂ ’ਚ ਬਲਜਿੰਦਰ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ,ਬਲਵਿੰਦਰ ਸਿੰਘ ਪੰਜਾਬੀ ਮਾਸਟਰ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਬੋਹਾ, ਡਾ ਸ਼ੁਸ਼ੀਲ ਕੁਮਾਰ ਲੈਕਚਰ ਇਕਨੌਮਿਕਸ ਸਰਕਾਰੀ ਗਰਲਜ਼ ਸੈਕੰਡਰੀ ਸਕੂਲ ਮਾਨਸਾ ਅਤੇ ਪਹਿਲੀ ਵਾਰ ਦਿੱਤੇ ਜਾਣ ਵਾਲੇ ਯੁਵਾ ਪੁਰਸਕਾਰ ਪ੍ਰਾਪਤ ਕਰਨ ਵਾਲੀ ਸਰਕਾਰੀ ਪ੍ਰਾਇਮਰੀ ਸਕੂਲ ਝੇਰਿਆਂਵਾਲੀ ਦੀ ਈ ਟੀ ਟੀ ਅਧਿਆਪਕਾ ਮਨਪ੍ਰੀਤ ਕੌਰ ਸ਼ਾਮਲ ਹਨ।
ਮਾਨਸਾ ਵਿਖੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ, ਡਿਪਟੀ ਡੀ ਈ ਓ ਗੁਰਲਾਭ ਸਿੰਘ,ਜ਼ਿਲਾ ਗਾਈਡੈਂਸ ਤੇ ਕਾਉਂਸਲਰ ਨਰਿੰਦਰ ਸਿੰਘ ਮੋਹਲ ਨੇ ਸਟੇਟ ਅਵਾਰਡੀ ਅਧਿਆਪਕਾਂ ਨੂੰ ਸਟੇਟ ਅਵਾਰਡ ਦੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ । ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪੰਜਾਬ ਦੇ ਸਟੇਟ ਅਵਾਰਡੀ ਅਧਿਆਪਕਾਂ ਨੂੰ ਇਸ ਪ੍ਰਾਪਤੀ ਪ੍ਰਤੀ ਵਧਾਈ ਦਿੱਤੀ ਹੈ।ਸਰਕਾਰੀ ਸਕੂਲਾਂ ਵਿੱਚ ਸਮਾਰਟ ਸਿੱਖਿਆ ਨੀਤੀ,ਸ਼ਾਨਦਾਰ ਫਰਨੀਚਰ,ਅਧਿਆਪਕਾਂ ਦੀ ਭਰਤੀ,ਸਿੱਧੀ ਭਰਤੀ ਤਹਿਤ ਹਰ ਇੱਕ ਅਧਿਆਪਕ ਨੂੰ ਅਪਣੀ ਕਾਬਲੀਅਤ ਦਾ ਮੌਕਾ ਦਿੱਤਾ ਗਿਆ। ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਨੇ ਕਿਹਾ ਪੰਜਾਬ ਸਰਕਾਰ ਦੀ ਸਮਾਰਟ ਸਿੱਖਿਆ ਨੀਤੀ, ਮਿਸ਼ਨ ਸ਼ਤ ਪ੍ਰਤੀਸ਼ਤ, ਸ਼ਾਨਦਾਰ ਨਤੀਜੇ, ਹਾਈਟੈੱਕ ਆਨਲਾਈਨ ਸਿੱਖਿਆ ਅਤੇ ਹੋਰ ਅਨੇਕਾਂ ਕਾਰਜ ਕੀਤੇ ਹਨ।
ਬਲਜਿੰਦਰ ਸਿੰਘ ਨੇ ਆਪਣੀ 18ਸਾਲ ਦੀ ਸੇਵਾ ਦੌਰਾਨ ਬੱਚਿਆਂ ਨੂੰ ਵਿੱਦਿਅਕ, ਸੱਭਿਆਚਾਰਕ, ਸਾਹਿਤਕ , ਖੇਡਾਂ , ਰਾਸਟਰੀ ਏਕਤਾ ਆਦਿ ਗਤੀਵਿਧੀਆਂ ਰਾਹੀਂ ਸਮੇਂ ਦਾ ਹਾਣੀ ਬਣਾਇਆ। ਜਿੱਥੇ ਇਹਨਾਂ ਭਾਗੀਦਾਰੀਆਂ ਨਾਲ ਬੱਚਿਆਂ ਵਿੱਚ ਨਵੀਆਂ ਪ੍ਰਵਿਰਤੀਆਂ ਪੈਦਾ ਕੀਤੀਆਂ ,ਉੱਥੇ ਕਿਸੇ ਵੀ ਛੁੱਟੀ ਦੀ ਪਰਵਾਹ ਨਾਂ ਕਰਦੇ ਹੋਏ ਆਪਣਾ ਜਿਆਦਾ ਸਮਾਂ ਸਕੂਲ ਵਿੱਚ ਬੱਚਿਆਂ ਨਾਲ ਬਿਤਾਇਆ ਹੈ।
ਬਲਵਿੰਦਰ ਸਿੰਘ ਪੰਜਾਬੀ ਮਾਸਟਰ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੋਹਾ (ਮਾਨਸਾ ) ਆਪਣੀਆਂ ਵਿੱਦਿਅਕ, ਖੇਡ ਅਤੇ ਸੱਭਿਆਚਾਰਿਕ ਅਤੇ ਅਨੇਕਾਂ ਕਾਰਜਾਂ ਕਰਕੇ ਸਿੱਖਿਆ ਵਿਭਾਗ ਪੰਜਾਬ ਦੇ ਮੌਹਰੀ ਅਧਿਆਪਕ ਦੀ ਕਤਾਰ ਵਿੱਚ ਸ਼ਾਮਿਲ ਹਨ।ਬੱਚਿਆਂ ਦੀ ਪ੍ਰਤਿਭਾ ਨਿਖਾਰਨ ਵਿੱਚ ਅਹਿਮ ਯੋਗਦਾਨ ਪਾਇਆ ।ਖੇਡਾਂ ਦੇ ਖੇਤਰ ਵਿੱਚ ਨੈਸ਼ਨਲ ਪੱਧਰ ਦੀਆਂ ਪ੍ਰਾਪਤੀ ਅਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਡਿਊਲ ਲਿਖਣ ਦਾ ਕਾਰਜ ਬਾਖੂਬੀ ਨਿਭਾਇਆ ।ਅੱਜ ਦੇ ਸ਼ਬਦ ਪੰਜਾਬੀ ਦੇ ਟੀਮ ਮੈਂਬਰ ਵਜੋਂ ਕਾਰਜ ਕਰਦਿਆਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾਇਆ ।
ਡਾ. ਸੁਸ਼ੀਲ ਕੁਮਾਰ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਨਸਾ ਵਿਖੇ ਬਤੌਰ ਲੈਕਚਰਾਰ ਅਰਥਸ਼ਾਸਤਰ ਕੰਮ ਕਰ ਰਿਹਾ ਹੈ। ਪਿਛਲੇ ਤੇਰਾਂ ਸਾਲਾਂ ਦੀ ਨੌਕਰੀ ਦੌਰਾਨ ਅਰਥਸ਼ਾਸਤਰ ਜਿਸ ਨੂੰ ਕਿ ਬਹੁਤ ਹੀ ਔਖਾ ਤੇ ਨੀਰਸ ਵਿਸ਼ਾ ਮੰਨਿਆ ਜਾਂਦਾ ਹੈ ਵਿਦਿਆਰਥੀਆਂ ਨੂੰ ਬਹੁਤ ਹੀ ਪ੍ਰਭਾਵਸਾਲੀ ਢੰਗ ਜਿਵੇਂ ਰੋਲ ਪਲੇਅ,ਵਿਦਿਆਰਥੀ ਕੇਂਦਰਿਤ ਕਲਾਸ ਰੂਮ ਐਕਟੀਵਿਟੀ ਰਾਹੀਂ ਪੜਾ ਕੇ ਲਗਾਤਾਰ ਬੋਰਡ ਦੀਆਂ ਕਲਾਸਾਂ ਦੇ ਸੌ ਪ੍ਰਸੈਂਟ ਨਤੀਜੇ ਦਿੱਤੇ ਜਿਸ ਕਰਕੇ 2018 ਦੇ ਵਿੱਚ ਮਾਲਤੀ ਗਿਆਨ ਪੀਠ ਐਵਾਰਡ ਮਾਨਯੋਗ ਉਪ ਰਾਸਟਰਪਤੀ ਜੀ ਤੋਂ ਪ੍ਰਾਪਤ ਕੀਤਾ ਹੁਣ ਬਤੌਰ ਸਟੇਟ ਰਿਸੋਰਸ ਪਰਸਨ ਕੰਮ ਕਰਦੇ ਹੋਏ ਵਿਦਿਆਰਥੀ ਕੇਂਦਰਿਤ ਆਸਾਨ ਸਮੱਗਰੀ ਤਿਆਰ ਕਰਕੇ ਪੰਜਾਬ ਐਜੂਕੇਅਰ ਐਪ ਤੇ ਅਪਲੋਡ ਕੀਤੀ ਤੇ ਲੈਕਚਰਾਰ ਟ੍ਰੇਨਿੰਗ ਮਾਡਿਊਲ ਤਿਆਰ ਕੀਤਾ ਹੈ। , ਕਰੋਨਾ ਸੰਕਟ ਦੌਰਾਨ ਦੋਆਬਾ ਰੇਡੀਓ ਰਾਹੀਂ ਲੈਕਚਰ ਦਿੱਤੇ ਤਾਂ ਕਿ ਬੱਚਿਆਂ ਦੀ ਪੜਾਈ ਲਗਾਤਾਰ ਹੁੰਦੀ ਰਹੇ।
ਮਨਪ੍ਰੀਤ ਕੌਰ, ਈ ਟੀ ਟੀ ਸਪਸ ਝੇਰਿਆਂਵਾਲੀ, ਬਲਾਕ ਝੁਨੀਰ (ਮਾਨਸਾ ) ਆਪਣੀਆਂ ਨਿਵੇਕਲੀਆਂ ਖੇਡ ਵਿਧੀਆਂ, ਵਿਗਿਆਨਕ ਤਕਨੀਕ , ਆਪਣੀ ਦਿ੍ਰੜਤਾ ਅਤੇ ਲਗਨ ਨਾਲ ਆਪਣੀ ਨੌਕਰੀ ਦੇ ਛੋਟੇ 4 ਸਾਲਾਂ ਦੇ ਅੰਤਰਾਲ ਵਿੱਚ ਹੀ ਸਕੂਲ ਦੀ ਨੁਹਾਰ ਬਦਲ ਦਿੱਤੀ। ਉਸਦੇ ਜਨੂੰਨ ਨੂੰ ਦੇਖਦਿਆ ਪਿੰਡ ਵਾਸੀਆਂ ਅਤੇ ਹੋਰ ਅਨੇਕਾਂ ਦਾਨੀ ਸੱਜਣ ਅੱਗੇ ਆਏ ਜਿਸ ਨਾਲ ਸਕੂਲ ਤਰੱਕੀ ਦੀ ਰਾਹ ਪਿਆ। ਬੱਚਿਆੰ ਨੂੰ ਆਧੁਨਿਕ ਤਕਨੀਕਾਂ ਪਰੋਜੈਕਟਰ ਤੇ ਪੜਾ ਕੇ ਸਮੇਂ ਦਾ ਹਾਣੀ ਬਣਾਉਣ ਵਾਲੀ ਇਹ ਨੌਜਵਾਨ ਅਧਿਆਪਕਾ ਮਹਾਂਮਾਰੀ ਦੌਰਾਨ ਵੀਡਿਓ ਲੈਕਚਰ,ਡੇਲੀ ਸਲਾਇਡ, ਪੈਸ ਆਦਿ ਵਿੱਚ ਜਿਲੇ ਵਿੱਚ ਮੋਹਰੀ ਭੂਮਿਕਾ ਨਿਭਾ ਰਹੀ ਹੈ।ਸ ਮੇਂ ਸਮੇਂ ਤੇ ਲੋੜਵੰਦ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਅਤੇ ਵਾਧੂ ਕਲਾਸਾਂ ਲਗਾ ਕੇ ਇਹ ਅਧਿਆਪਕ ਪਹਿਲਾਂ ਹੀ ਬਲਾਕ ਵਿੱਚ ਆਪਣੀ ਪਹਿਚਾਣ ਬਣਾ ਚੁੱਕਾ ਹੈ।ਬਲਾਕ ਅਤੇ ਜਿਲਾ ਪੱਧਰ ਤੇ ਕਰਵਾਏ ਜਾਂਦੇ ਵੱਖ ਵੱਖ ਮੁਕਾਬਲਿਆਂ ਇਸ ਅਧਿਆਪਕ ਦੀ ਅਗਵਾਈ ਵਿੱਚ ਅਨੇਕਾਂ ਵਿਦਿਆਰਥੀਆਂ ਨੇ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ।