13.7 C
United Kingdom
Monday, June 22, 2026

More

    ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਬਰਨਾਲਾ ਦਾ ਇਜਲਾਸ ਸਫ਼ਲਤਾ ਪੂਰਵਕ ਸੰਪਨ

    ਪ੍ਰਮਿੰਦਰ ਹੰਡਿਆਇਆ ਪ੍ਰਧਾਨ ਤੇ ਬਾਬੂ ਸਿੰਘ ਖੁੱਡੀਕਲਾਂ ਜਨਰਲ ਸਕੱਤਰ ਬਣੇ।

    ਮਹਿਲ ਕਲਾਂ -3 ਸਤੰਬਰ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਅੱਜ, ਨੇੜਲੇ ਪਿੰਡ ਧੌਲਾ ਦੇ ਗੁਰਦੁਆਰਾ ਹਰਚਰਨ ਕੰਵਲ ਸਾਹਿਬ ਦੇ ਲੰਗਰ ਹਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਬਰਨਾਲਾ ਦਾ ਇਜਲਾਸ ਸਫ਼ਲਤਾ ਪੂਰਵਕ ਸੰਪਨ ਹੋਇਆ। ਇਸ ਇਜਲਾਸ ਵਿੱਚ ਹਾਜ਼ਰ 192 ਡੈਲੀਗੇਟਾਂ ਅਤੇ 150 ਦੇ ਕਰੀਬ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਬੀਕੇਯੂ (ਡਕੌਂਦਾ) ਦੇ ਸੂਬਾ ਆਗੂਆਂ ਮਨਜੀਤ ਧਨੇਰ, ਗੁਰਦੀਪ ਰਾਮਪੁਰਾ ਤੇ ਬਲਵੰਤ ਉੱਪਲੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹੁਣ ਲਿਆਂਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਰਾਹੀਂ ਸਮੁੱਚੇ ਦੇਸ਼ ਖ਼ਾਸ ਕਰਕੇ ਪੰਜਾਬ ਤੇ ਹਰਿਆਣਾ ਦੀ ਕਿਸਾਨੀ ਤਬਾਹ ਕਰਨ ਦੇ ਰਾਹ ਪੈ ਗਈ ਹੈ। ਜਿਸ ਕਾਰਨ ਪਹਿਲਾਂ ਹੀ ਖ਼ੁਦਕੁਸ਼ੀਆਂ ਦੇ ਰਾਹ ਪਈ ਹੋਈ ਪੰਜਾਬ ਦੀ ਕਿਸਾਨੀ ਵਿੱਚ ਖ਼ੁਦਕੁਸ਼ੀਆਂ ਦਾ ਵਰਤਾਰਾ ਹੋਰ ਵੀ ਜ਼ੋਰ ਫੜ ਜਾਵੇਗਾ। 14 ਸਤੰਬਰ ਨੂੰ ਬਰਨਾਲਾ ਵਿੱਖੇ ਹੋ ਰਹੀ ਪੰਜਾਬ ਪੱਧਰੀ ਵੱਡੀ ਰੈਲੀ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨੇ ਕਿਸਾਨ-ਮਾਰੂ ਆਰਡੀਨੈਂਸਾਂ ਨੂੰ ਵਾਪਸ ਕਰਵਾਉਣ ਲਈ ਕਿਸਾਨਾਂ ਨੂੰ ਆਪਣੀ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਹੋਰਾਂ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਨਾਲ ਰਲਕੇ ਜ਼ੋਰਦਾਰ, ਤਿੱਖੇ ਅਤੇ ਸਾਂਝੇ ਘੋਲਾਂ ਦਾ ਰਾਹ ਫੜਨਾ ਚਾਹੀਦਾ ਹੈ। ਇਸ ਮੌਕੇ ਹਾਜ਼ਰ ਡੈਲੀਗੇਟਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਅਤੇ ਜ਼ਿਲ੍ਹਾ ਐਕਟਿੰਗ ਜਨਰਲ ਸਕੱਤਰ ਗੁਰਦੇਵ ਸਿੰਘ ਮਾਂਗੇਵਾਲ ਦੀ ਨਿਗਰਾਨੀ ਹੇਠ ਨਵੀਂ ਬਲਾਕ ਕਮੇਟੀ ਦੀ ਚੋਣ ਪੂਰਨ ਸਰਬ-ਸੰਮਤੀ ਨਾਲ ਕੀਤੀ ਗਈ। ਇਸ ਚੋਣ ਅਨੁਸਾਰ ਪ੍ਰਮਿੰਦਰ ਸਿੰਘ ਹੰਡਿਆਇਆ ਪ੍ਰਧਾਨ, ਬਾਬੂ ਸਿੰਘ ਖੁੱਡੀਕਲਾਂ ਜਨਰਲ ਸਕੱਤਰ, ਸਿਕੰਦਰ ਸਿੰਘ ਭੂਰੇ ਸੀ:ਮੀਤ ਪ੍ਰਧਾਨ, ਮਹਿੰਦਰ ਸਿੰਘ ਅਸਪਾਲ ਕਲਾਂ ਮੀਤ ਪ੍ਰਧਾਨ, ਜਸਵੰਤ ਸਿੰਘ ਸੰਘੇੜਾ ਮੀਤ ਪ੍ਰਧਾਨ, ਮੇਲਾ ਸਿੰਘ ਖੁੱਡੀਕਲਾਂ ਮੀਤ ਪ੍ਰਧਾਨ, ਸਾਹਿਬ ਸਿੰਘ ਬਡਬਰ ਸਕੱਤਰ, ਦਰਸ਼ਨ ਦਾਸ ਧਨੌਲਾ ਜਥੇਬੰਦਕ ਸਕੱਤਰ, ਗੋਪਾਲ ਕ੍ਰਿਸ਼ਨ ਹਮੀਦੀ ਖ਼ਜ਼ਾਨਚੀ ਅਤੇ ਨਿਰਮਲ ਸਿੰਘ ਹਮੀਦੀ ਸਹਾਇਕ ਖ਼ਜ਼ਾਨਚੀ ਚੁਣੇ ਗਏ। ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਉੱਪਲੀ ਨੂੰ ਯੂਥ ਵਿੰਗ ਦਾ ਕਨਵੀਨਰ ਅਤੇ ਅਮਰਜੀਤ ਕੌਰ ਖੁੱਡੀਕਲਾਂ ਨੂੰ ਇਸਤਰੀ ਵਿੰਗ ਦਾ ਕਨਵੀਨਰ ਨਾਮਜਦ ਕੀਤਾ ਗਿਆ।
    ਇਸ ਮੌਕੇ ਹੋਰਾਂ ਤੋਂ ਇਲਾਵਾ ਦਰਸ਼ਨ ਸਿੰਘ ਮਹਿਤਾ, ਮਲਕੀਤ ਸਿੰਘ ਮਹਿਲਕਲਾਂ, ਜਗਰਾਜ ਸਿੰਘ ਹਰਦਾਸਪੁਰਾ ਅਤੇ ਔਰਤ ਆਗੂ ਅਮਰਜੀਤ ਕੌਰ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!