ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਬੋਲਟਨ ਵਿੱਚ ਮੈਕਡੋਨਲਡ ਦੇ ਰੈਸਟੋਰੈਂਟ ਨੂੰ ਦੋ ਸਟਾਫ ਮੈਂਬਰਾਂ ਦੇ ਕੋਰੋਨਾਵਾਇਰਸ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਇਕ ਡੂੰਘੀ ਸਾਫ਼-ਸਫ਼ਾਈ ਪ੍ਰਕਿਰਿਆ ਵਿਚੋਂ ਲੰਘਣਾ ਪਿਆ ਹੈ। ਚਾਈਨਾ ਗਾਰਡਨ, ਬੋਲਟਨ ਵਿਚ ਫਾਸਟ ਫੂਡ ਚੇਨ ਦੇ ਇਸ ਆਊਟਲੈੱਟ ਦੇ ਕਾਮਿਆਂ ਨੂੰ ਪਿਛਲੇ ਹਫ਼ਤੇ ਵਾਇਰਸ ਦਾ ਸੰਕਰਮਣ ਹੋਇਆ ਸੀ।ਉਹ ਹੁਣ ਇਕਾਂਤਵਾਸ ਵਿੱਚ ਹਨ ਜਦੋਂ ਕਿ ਇਸ ਬ੍ਰਾਂਚ ਦੀ ਚੰਗੀ ਤਰ੍ਹਾਂ ਸਫਾਈ ਕਰਨ ਲਈ ਇਕ ਸਫਾਈ ਬਾਹਰੀ ਕੰਪਨੀ ਨੂੰ ਬੁਲਾਇਆ ਗਿਆ ਹੈ। ਇਹ ਗੱਲ ਅਜੇ ਸਪੱਸ਼ਟ ਨਹੀਂ ਹੋਈ ਹੈ ਕਿ ਇਸ ਰੈਸਟੋਰੈਂਟ ਨੂੰ ਨਤੀਜੇ ਵਜੋਂ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਜਾਂ ਨਹੀਂ। ਮੈਕਡੋਨਲਡ ਦੇ ਇਕ ਬੁਲਾਰੇ ਨੇ ਕਿਹਾ ਕਿ “ਜਿਵੇਂ ਹੀ ਇਸ ਬਾਰੇ ਸਾਨੂੰ ਸੂਚਿਤ ਕੀਤਾ ਗਿਆ ਤਾਂ ਇਕ ਬਾਹਰੀ ਸਫਾਈ ਕੰਪਨੀ ਦੁਆਰਾ ਰੈਸਟੋਰੈਂਟ ਦੀ ਪੂਰੀ ਸਫਾਈ ਕੀਤੀ ਗਈ, ਅਤੇ ਅਸੀਂ ਰੈਸਟੋਰੈਂਟ ਦੇ ਕਰਮਚਾਰੀਆਂ ਦੇ ਨਾਲ ਨਾਲ ਪਬਲਿਕ ਹੈਲਥ ਇੰਗਲੈਂਡ ਅਤੇ ਵਾਤਾਵਰਣ ਸਿਹਤ ਅਧਿਕਾਰੀ ਨਾਲ ਵੀ ਸੰਪਰਕ ਕੀਤਾ ਹੈ ਨਾਲ ਹੀ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਸਾਰੇ ਸੁਰੱਖਿਆ ਉਪਾਅ ਵੀ ਕੀਤੇ ਗਏ ਹਨ, ਜਿਸ ਵਿਚ ਪਰਸਪੈਕਸ ਸਕ੍ਰੀਨ, ਹਰ ਸ਼ਿਫਟ ਦੇ ਸ਼ੁਰੂ ਵਿਚ ਤਾਪਮਾਨ ਦੀ ਜਾਂਚ, ਜਿੰਨਾ ਸੰਭਵ ਹੋ ਸਕੇ ਦੂਜਿਆਂ ਤੋਂ ਦੋ ਮੀਟਰ ਦੀ ਦੂਰੀ ਨੂੰ ਬਣਾਈ ਰੱਖਣਾ, ਚਿਹਰੇ ਦੇ ਮਾਸਕ, ਨਿਯਮਤ ਹੱਥ ਧੋਣਾ ਅਤੇ ਹੱਥ ਸੈਨੀਟਾਈਜ਼ਰ ਦੀ ਵਰਤੋਂ। ” ਜਿਕਰਯੋਗ ਹੈ ਕਿ ਪਿਛਲੇ ਸੱਤ ਦਿਨਾਂ ਵਿੱਚ ਬੋਲਟਨ ਵਿੱਚ ਵਾਇਰਸ ਦੇ 200 ਨਵੇਂ ਕੇਸ ਦਰਜ ਹੋਏ ਹਨ।