13.7 C
United Kingdom
Monday, June 22, 2026

More

    ਥੋੜ੍ਹਾ ਰੋ ਲਿਆ ਕਰਾਂ

    ਦੁੱਖਭੰਜਨ ਰੰਧਾਵਾ
    0351920036369

    ਨੀ ਮੇਰਾ ਕਰਦਾ ਏ ਜੀਅ,
    ਥੋੜਾ ਰੋ ਲਿਆ ਕਰਾਂ |
    ਬੂਹੇ ਦੀਦਿਆਂ ਦੇ ਵਿੱਚ ,
    ਤੇਲ ਚੋਅ ਲਿਆ ਕਰਾਂ |
    ਨੀ ਮੇਰਾ ਕਰਦਾ ਏ ਜੀਅ,
    ਥੋੜਾ ਰੋ ਲਿਆ ਕਰਾਂ |

    ਮੈਂ ਕੱਚੇ ਘੜੇ ਵਾਂਗੂ ਟੁੱਟਾਂ,
    ਮੇਰੀ ਕੜੱਕ ਹੋ ਜਾਵੇ |
    ਮੇਰੀ ਹੋਣੀ ਆਉਂਦੀ ਹੋਵੇ,
    ਮੈਨੂੰ ਸ਼ੱਕ ਹੋ ਜਾਵੇ |
    ਬਹਿ ਕੇ ਦਰਦਾਂ ਦੇ ਵਿੱਚ,
    ਬੂਹਾ ਢੋ ਲਿਆ ਕਰਾਂ |
    ਨੀ ਮੇਰਾ ਕਰਦਾ ਏ ਜੀਅ,
    ਥੋੜਾ ਰੋ ਲਿਆ ਕਰਾਂ |

    ਜਿੱਥੇ ਬਲਦੇ ਨੇਂ ਸਿਵੇ,
    ਉਥੇ ਡੇਰਾ ਯਾਰ ਦਾ |
    ਮੇਰਾ ਦੁੱਖ ਮੇਰੇ ਨਾਲ,
    ਰੋਜ਼ ਗੇੜੇ ਮਾਰਦਾ |
    ਬਲੇ ਸੀਨੇ ਚ ਵੀ ਅੱਗ,
    ਸਿਵਾ ਹੋ ਲਿਆ ਕਰਾਂ |
    ਨੀ ਮੇਰਾ ਕਰਦਾ ਏ ਜੀਅ,
    ਥੋੜਾ ਰੋ ਲਿਆ ਕਰਾਂ |

    ਮੈਨੂੰ ਚਾਅ ਏ ਮੇਰੇ ਕੋਲੋਂ,
    ਕੋਈ ਹੋਵੇ ਗੁਸਤਾਖੀ |
    ਮੈਂ ਬਣ ਜਾਵਾਂ ਦੋਸੀ਼ ਮੈਨੂੰ,
    ਮਿਲੇ ਵੀ ਨਾ ਮੁਆਫੀ |
    ਯਾਦਾਂ ਤੇਰੀਆਂ ਨੂੰ ਸੀਨੇ,
    ਚ ਸੰਜੋ ਲਿਆ ਕਰਾਂ |
    ਨੀ ਮੇਰਾ ਕਰਦਾ ਏ ਜੀਅ,
    ਥੋੜਾ ਰੋ ਲਿਆ ਕਰਾਂ |

    ਮੇਰੇ ਬੂਹਿਆਂ ਚ ਫੇਰ,
    ਏਨੇ ਹਨੇਰ ਝੁੱਲ ਗਏ |
    ਮੇਰੇ ਹੰਝੂਆਂ ਦੇ ਦਾਣੇਂ ਫੇਰ,
    ਕਿੰਨੇ ਈ ਡੁੱਲ ਗਏ |
    ਪਗਡੰਡੀਆਂ ਦੇ ਉੱਤੇ ,
    ਮੈਂ ਵੀ ਡੋਲਿਆ ਕਰਾਂ |
    ਨੀ ਮੇਰਾ ਕਰਦਾ ਏ ਜੀਅ,
    ਥੋੜਾ ਰੋ ਲਿਆ ਕਰਾਂ |

    ਨੀ ਮੈਨੂੰ ਲੱਭਦਾ ਏ ਤੇਰੇ,
    ਵਿੱਚੋਂ ਸੁਰਗਾਂ ਦਾ ਪਾਸਾ |
    ਤੇਰਾ ਮੇਰੇ ਵਿੱਚ ਸੀਗਾ,
    ਮੇਰਾ ਤੇਰੇ ਵਿੱਚ ਵਾਸਾ |
    ਮੈਂ ਕੁਝ ਤਾਂ ਨੀ ਤੇਰੇ,
    ਵਿੱਚੋਂ ਟੋਲਿਆ ਕਰਾਂ |
    ਨੀ ਮੇਰਾ ਕਰਦਾ ਏ ਜੀਅ,
    ਥੋੜਾ ਰੋ ਲਿਆ ਕਰਾਂ |

    ਨੀ ਮੈਂ ਚਾਨਣਾਂ ਤੋਂ ਭੱਜਾਂ,
    ਤੇ ਹਨੇਰਿਆਂ ਨਾ ਕਰਾਂ |
    ਤੇਰੇ ਦਿੱਤੇ ਹਾਸੇ ਹੱਸਾਂ,
    ਤੇਰੇ ਦਿੱਤੇ ਦੁੱਖ ਜਰਾਂ |
    ਹੋਵੇ ਹਨੇਰਾ ਤੇ ਬੂਹਾ,
    ਵੀ ਮੈਂ ਖੋਲਿਆ ਕਰਾਂ |
    ਨੀ ਮੇਰਾ ਕਰਦਾ ਏ ਜੀਅ,
    ਥੋੜਾ ਰੋ ਲਿਆ ਕਰਾਂ |

    ਕੋਈ ਕਿਤੇ-ਕੋਈ ਕਿਤੇ,
    ਦੁੱਖਭੰਜਨ ਤੇਰੇ ਚ ਹੋਵੇ |
    ਤੇਰਾ ਪੜੇ ਨਿੱਤ ਚਿਹਰਾ,
    ਤੇਰੇ ਸਾਹਾਂ ਚ ਸਮੋਏ |
    ਸਾਹ ਤੇਰੇ ਸਾਹੀਂ ਆਪਣੇ,
    ਮੈਂ ਘੋਲਿਆ ਕਰਾਂ |
    ਨੀ ਮੇਰਾ ਕਰਦਾ ਏ ਜੀਅ,
    ਥੋੜਾ ਰੋ ਲਿਆ ਕਰਾਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!