24.8 C
United Kingdom
Wednesday, June 24, 2026

More

    ਪੜਤਾਲ ਦੀ ਆੜ ’ਚ ਵਿਦਿਆਰਥੀਆਂ ਦਾ ਵਜ਼ੀਫਾ ਨਾ ਰੋਕਿਆ ਜਾਵੇ :ਡੀ. ਟੀ. ਐੱਫ.

    ਅਸ਼ੋਕ ਵਰਮਾ
    ਬਠਿੰਡਾ 2 ਸਤੰਬਰ। ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸੂਬਾ ਪੱਧਰ ਤੇ ਦਲਿਤ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਦੇ ਪੋਸਟ ਮੈਟਿ੍ਰਕ ਵਜ਼ੀਫਿਆਂ ਦੇ ਹੋਏ ਘੁਟਾਲਿਆਂ ਤੇ ਆਪਣਾ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਘੁਟਾਲੇ ਵਿੱਚ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ  । ਡੀ. ਟੀ. ਐੱਫ. ਦੀ  ਜਿਲਿਾ ਇਕਾਈ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ, ਜ਼ਿਲਾ ਸਕੱਤਰ ਬਲਜਿੰਦਰ ਸਿੰਘ, ਵਿੱਤ ਸਕੱਤਰ ਬਲਵਿੰਦਰ ਸ਼ਰਮਾ, ਮੀਤ ਪ੍ਰਧਾਨ ਪਰਵਿੰਦਰ ਸਿੰਘ, ਨਵਚਰਨਪ੍ਰੀਤ ਅਤੇ ਸਹਾਇਕ ਸਕੱਤਰ ਗੁਰਪ੍ਰੀਤ ਖੇਮੂਆਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਤੋਂ ਪ੍ਰਾਪਤ ਕੀਤੇ ਪੋਸਟ ਮੈਟਿ੍ਰਕ ਸਕਾਲਰਸ਼ਿਪ ਦੀ ਰਕਮ ਦਾ ਕਥਿਤ ਵੱਡਾ ਘੁਟਾਲਾ ਕਥਿਤ  ਭਿ੍ਰਸ਼ਟਾਚਾਰ ਦੀ ਭੇਂਟ ਚੜਾ ਦਿੱਤਾ ਗਿਆ ਹੈ ਜੋ ਕਿ ਦਲਿਤ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨਾਲ ਘੋਰ ਬੇਇਨਸਾਫੀ ਹੈ ।
                   ਡੀਟੀਐਫ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਪੜਤਾਲ ਦੇ ਨਾਂ ਤੇ ਪੋਸਟ ਮੈਟਿ੍ਰਕ ਵਜ਼ੀਫੇ ਦੇ ਮੁੱਦੇ ਨੂੰ ਲਮਕਾਇਆ ਜਾ ਸਕਦਾ ਹੈ  ਜਦੋਂਕਿ  ਵਿਦਿਆਰਥੀਆਂ ਨੂੰ ਕਰੋਨਾ ਕਾਰਨ ਪੈਸਿਆਂ ਦੀ ਬੇਹੱਦ ਲੋੜ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੇਕਰ ਪੜਤਾਲ ਦੇ ਨਾਂ ਹੇਠ ਵਿਦਿਆਰਥੀਆਂ ਦੇ ਵਜੀਫੇ ਦੀ ਅਦਾਇਗੀ ਲੁਮਕਾਉਂਦੀ ਹੈ ਤਾਂ  ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਹੋਣਾ ਤੈਅ ਹੈ ਕਿਉਂ ਜੋ ਨਿੱਜੀ ਕਾਲਜਾਂ ਵਿੱਚ ਵਿੱਚ ਜਿਹੜੇ ਵਿਦਿਆਰਥੀ ਪੜਦੇ ਹਨ ਉਨਾਂ ਤੋਂ ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਫੀਸਾਂ ਵਸੂਲਣਗੀਆਂ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨੂੰ ਤੁਰੰਤ ਜਿੰਨੀ ਰਾਸ਼ੀ ਦਾ ਵਜ਼ੀਫ਼ਾ ਘੋਟਾਲਾ ਮੰਨਿਆ ਜਾ ਰਿਹਾ  ਹੈ ਓਨੀ ਰਾਸ਼ੀ ਪੰਜਾਬ ਸਰਕਾਰ ਆਪਣੇ ਖ਼ਜ਼ਾਨੇ ਵਿੱਚੋਂ ਤੁਰੰਤ ਜਾਰੀ ਕਰ ਕੇ ਵਿਦਿਆਰਥੀਆਂ ਨੂੰ ਸਮੇਂ ਸਿਰ ਪੈਸੇ ਦੇਵੇ ਤਾਂ ਜੋ ਉਹ ਨਿਰਵਿਘਨ ਆਪਣੀ ਪੜਾਈ ਜਾਰੀ ਰੱਖ ਸਕਣ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!