24.1 C
United Kingdom
Wednesday, June 24, 2026

More

    ਪ੍ਰਸ਼ਾਸ਼ਨ ਦੀ ਬੇਰੁਖੀ ਤੋ ਅੱਕੇ ਕਿਸਾਨਾਂ ਵੱਲੋਂ ਮਿੰਨੀ ਸਕੱਤਰੇਤ ਅੱਗੇ ਧਰਨਾ

    ਅਸ਼ੋਕ ਵਰਮਾ
    ਬਠਿੰਡਾ, 2 ਸਤੰਬਰ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂ੍ਪੁਰ  ਪੰਜਾਬ ਦੇ ਸੱਦੇ ਤੇ ਜਿਲਾ ਬਠਿੰਡਾ ਦੇ ਹਜਾਰਾਂ ਕਿਸਾਨਾਂ ਨੇ ਵੱਲੋ   ਡਿਪਟੀ ਕਮਿਸ਼ਨਰ  ਬਠਿੰਡਾ ਦੇ ਦਫਤਰ ਅੱਗੇ  ਧਰਨਾ ਦਿੱਤਾ ਜਿਸ ਬਾਰੇ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹਿਣ ਦੀ ਗੱਲ ਆਖੀ ਗਈ ਹੈ।  ਇਸ ਮੌਕੇ ਕਿਸਾਨਾਂ ਨੇ ਜੋਰਦਾਰ ਨਾਅਰੇਬਾਜੀ ਕਰਕੇ ਆਪਣੀ ਭੜਾਸ ਕੱਢੀ। ਕਾਕਾ ਸਿੰਘ ਕੋਟੜਾ ਸੂਬਾ ਜਰਨਲ ਸਕੱਤਰ ,ਜਿਲਾ ਆਗੂ ਬਲਦੇਵ ਸਿੰਘ ਸਦੋਹਾ ਅਤੇ ਰੇਸਮ ਸਿੰਘ ਯਾਤਰੀ ਨੇ  ਧਰਨੇ ਨੂੰ ਸਬੋਧਨ  ਕਰਦਿਆਂ ਦੱਸਿਆ  ਕਿ ਦੀ ਪਰਾਲੀ ਸਾੜਨ ਤੇ ਪਾਏ ਕੇਸ ਆਦਿ ਸ੍ਬੰਧੀ ਜੈਤੋ ਮੰਡੀ ਚੱਲ ਰਹੇ ਮੋਰਚੇ ਦੌਰਾਨ ਕਿਸਾਨ ਜਗਸੀਰ ਸਿੰਘ ਦੀ ਮੌਤ ਹੋ ਗਈ ਸੀ। ਉਨਾਂ ਦੱਸਿਆ ਕਿ ਅਧਿਕਾਰੀਆਂ ਨੇ ਮੰਗਾਂ ਨੂੰ ਲਾਗੂ ਕਰਨ ਦਾ ਭਰੋਸਾ ਦਿਵਾਇਆ ਸੀ ਜਿਸ ’ਚ ਕਿਸਾਨ ਜਗਸੀਰ ਸਿੰਘ ਕੋਟੜਾ ਕੋੜਾ ਦੇ ਪ੍ਰਵਾਰ ਨੂੰ ਸਰਕਾਰੀ ਨੌਕਰੀ ਦੇਣ ਪਰਾਲੀ ਸਾੜਨ ਤੇ  ਪਾਏ ਕੇਸ  ਅਤੇ ਜੁਰਮਾਨੇ ਆਦ   ਨੂੰ ਰੱਦ  ਕੀਤਾ ਕਰਨ ਤੋਂ ਇਲਾਵਾ ਮੰਡੀਕਲਾ  ਪਿੰਡ ਨੂੰ ਨਗਰ ਪੰਚਾਇਤ ਨੂੰ ਗਰਾਮ ਪੰਚਾਇਤ ਬਣਾਉਣਾ ਸ਼ਾਮਲ ਹੈ। ਉਨਾਂ ਦੱਸਿਆ ਕਿ ਇਸ ਮਸਲੇ ਨੂੰ ਲੈਕੇ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਜਿੰਨਾਂ ਦੇ ਬੇਸਿੱਟਾਂ ਰਹਿਣ ਤੇ ਧਰਨੈ ੳਾਂਨਾਂ ਅੱਥ ਚੱਬਣਾਂ ਭਟਾਂ ਹੈ। ਆਗੂਆਂ ਨੇ ਕਿਹਾ ਕਿ ਮੰਗਾਂ ਲਾਗੂ ਕਰਵਾਉਣ ਲਈ ਪੱਕਾ ਮੋਰਚਾ ਜਾਰੀ ਰਹੇਗਾ ਤੇ ਆਉਣ ਵਾਲੇ ਦਿਨਾਂ ਚ ਇਸ ਮੋਰਚੇ ਨੂੰ  ਤੇਜ ਕੀਤਾ ਜਾਵੇਗਾ। ਧਰਨੇ ’ਚ  ਮੁਖਤਿਆਰ ਸਿੰਘ ਕੁੱਬੇ ,ਜੋਧਾ ਸਿੰਘ ਨੰਗਲਾ ,ਰਣਜੀਤ ਸਿੰਘ ਜੀਦਾ ,ਅਰਜਨ ਸਿੰਘ ਫੂਲ,ਭੋਲਾ ਸਿੰਘ ਕੋਟੜਾ ਬਲਵਿੰਦਰ ਸਿੰਘ ਜੋਧਪੁਰ ,ਕਰਮ ਸਿੰਘ ਰਾਮਪੁਰਾ,ਗੁਰਜੰਟ ਸਿੰਘ ਸੇਖਪੁਰਾ ਸੁਖਦੇਵ ਸਿੰਘ ਫੂਲ,ਕੁਲਵੰਤ ਸਿੰਘ ਬਠਿੰਡਾ  ਅਤੇ ਜਵਾਹਰ ਸਿੰਘ ਨਥਾਣਾ   ਆਦਿ ਆਗੂ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!