4.2 C
United Kingdom
Saturday, March 7, 2026

More

    ਕੋਵਿਡ-19 ਨਾਲ ਮਰਨ ਵਾਲੀ ਸਕਾਟਲੈਂਡ ਦੀ ਪਹਿਲੀ ਨਰਸ ਦਾ ਨਾਮ ਆਇਆ ਸਾਮਣੇ

    ਪਰਥ, ਸਕਾਟਲੈਂਡ (ਸਤਿੰਦਰ ਸਿੰਘ ਸਿੱਧੂ)
    ਜਿੱਥੇ ਇਕ ਪਾਸੇ ਰੋਜ਼ਾਨਾ ਹਜ਼ਾਰਾਂ ਲੋਕ ਕੋਰੋਨਾ ਵਾਇਰਸ ਦੇ ਕਲਾਵੇ ਵਿੱਚ ਆ ਰਹੇ ਹਨ, ਓਥੇ ਹੀ ਦੂਜੇ ਪਾਸੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਦੇਖਭਾਲ  ਕਰਦੇ ਹਸਪਤਾਲ ਦੇ ਕਰਮਚਾਰੀ ਵੀ ਮੌਤ ਦੇ ਮੂੰਹ ਵਿੱਚ ਪੈ ਰਹੇ ਹਨ।


    ਜੈਨਿਸ ਗ੍ਰਾਹਮ ਦੀ ਇਸ ਹਫਤੇ ਦੀ ਸ਼ੁਰੂਵਾਤ ਵਿਚ ਮੌਤ ਹੋ ਗਈ ਸੀ ਅਤੇ ਉਹ ਕੋਰੋਨਾ ਵਾਇਰਸ ਮਹਾਮਾਰੀ ਨਾਲ ਮਰਨ ਵਾਲੀ ਸਕਾਟਲੈਂਡ ਦੀ ਪਹਿਲੀ ਨਰਸ ਬਣ ਗਈ ਹੈ। ਜੈਨਿਸ ਗ੍ਰਾਹਮ ਦੀ ਉਮਰ 58 ਸਾਲ ਸੀ ਅਤੇ ਉਹ ਹੈਲਥਕੇਅਰ ਸਪੋਰਟ ਵਰਕਰ ਅਤੇ ਜਿਲ੍ਹਾ ਨਰਸ ਵਜੋਂ ਕੰਮ ਕਰਦੀ ਸੀ। ਜਾਨਲੇਵਾ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਇਨਵਰ ਕਲਾਇਡ ਰਾਇਲ ਹਸਪਤਾਲ ਵਿੱਚ ਉਸ ਦੀ  ਮੌਤ ਹੋ ਗਈ। ਇਨਵਰ ਕਲਾਇਡ ਹੈਲਥ ਅਤੇ ਸੋਸ਼ਲ ਕੇਅਰ ਪਾਰਟਨਰਸ਼ਿਪ ਦੇ ਮੁੱਖ ਅਧਿਕਾਰੀ ਲੁਇਸ ਲੌਂਗ ਨੇ ਜੈਨਿਸ ਗ੍ਰਾਹਮ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!